Khalsa News homepage

 

 Share on Facebook

Main News Page

ਅਖੌਤੀ ਦਸਮ ਗ੍ਰੰਥ ਨੇ ਸਿੱਖਾਂ ਦੇ ਗਲ਼ ਪਾਈ ਲੜਾਈ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. 08.01.2017
#KhalsaNews #ProfKashmiraSinghUSA #AkautiDasamGranth

ਸਿੱਖਾਂ ਨੂੰ ਸੌ ਫ਼ੀਸਦੀ ਇਹ ਹਿੰਦੂ ਬਣਾਉਂਦਾ।
ਗ੍ਰੰਥ ਗੁਰੂ ਦੇ ਸਾਮਹਣੇ ਇਹ ਲੁੱਡੀਆਂ ਪਉਂਦਾ।
ਸੱਚੇ ਗੁਰੂ ਗ੍ਰੰਥ ਨੂੰ ਇਸ ਨੇ ਢਾਹ ਲਾਈ। ਅਖੌਤੀ ਦਸਮ ਗ੍ਰੰਥ ਨੇ...

ਸਿੱਖਾਂ ਨੂੰ ਇਹ ਆਖਦਾ ਮਾਂ ਦੁਰਗਾ ਤੁਹਾਡੀ।
ਪਰ ਗੁਰੂ ਜੀ ਆਖਦੇ ਇਹ ਮਾਂ ਨਾ ਸਾਡੀ।
ਸਰਬ ਕਾਲ਼ ਪਿਓ ਸਿੱਖਾਂ ਦਾ, ਇਸ ਪਾਈ ਦੁਹਾਈ। ਅਖੌਤੀ ਦਸਮ ਗ੍ਰੰਥ ਨੇ...

ਗ੍ਰੰਥ ਗੁਰੂ ਵਿੱਚ ਦਰਜ ਹੈ ਗੁਰੂਆਂ ਦੀ ਬਾਣੀ।
ਇਸ ਤੋਂ ਬਾਹਰ ਲੱਭਦੇ ਪਏ ਭਟਕਣ ਪ੍ਰਾਣੀ।
ਦਸਮ ਗੁਰੂ ਨੇ ਆਪਿ ਸੀ ਇਹ ਗੱਲ ਸਮਝਾਈ। ਅਖੌਤੀ ਦਸਮ ਗ੍ਰੰਥ ਨੇ...

ਦਸਮ ਗ੍ਰੰਥ ਨੂੰ ਸਤਿਗੁਰਾਂ ਨਹੀਂ ਆਪਿ ਬਣਾਇਆ।
ਸਿੱਖਾਂ ਦੇ ਗਲ਼ ਦੁਸਮਣਾਂ ਨੇ ਇਹ ਹੈ ਪਾਇਆ।
ਇਹ ਨਹੀਂ ਬਾਣੀ ਗੁਰੂ ਦੀ ਇਹ ਵਸਤੁ ਪਰਾਈ। ਅਖੌਤੀ ਦਸਮ ਗ੍ਰੰਥ ਨੇ...

ਪ੍ਰਿਥਮ ਭਗਉਤੀ ਸਿਮਰਿਓ ਇਹ ਬਹੁਤੀ ਉੱਚੀ।
ਨਾਨਕ ਨਾਲ਼ੋਂ ਆਖਦਾ ਇਹ ਡਾਢੀ ਉੱਚੀ।
ਸਿੱਖੀ ਵਾਲ਼ੀਆਂ ਦਿੱਤੀਆਂ ਇਸ ਜੜ੍ਹਾਂ ਹਿਲਾਈ। ਅਖੌਤੀ ਦਸਮ ਗ੍ਰੰਥ ਨੇ...

ਸਿੱਖਾਂ ਨੂੰ ਇਹ ਆਖਦਾ ਸੱਭ ਤਿਲਕ ਲਗਾਓ।
ਗ੍ਰੰਥ ਗੁਰੂ ਨੂੰ ਛੱਡ ਕੇ ਮੈਨੂੰ ਅਪਨਾਓ।
ਸਿੱਖਾਂ ਨੂੰ ਵਲ ਆਪਣੇ ਲੈ ਗਿਆ ਦੌੜਾਈ। ਅਖੌਤੀ ਦਸਮ ਗ੍ਰੰਥ ਨੇ...

ਅਖੌਤੀ ਦਸਮ ਗ੍ਰੰਥ ਨੇ ਸਿੱਖਾਂ ਦੇ ਗਲ਼ ਪਾਈ ਲੜਾਈ।
ਸਿੱਖਾਂ ਨੂੰ ਭਟਕਾਅ ਰਿਹਾ ਉਲ਼ਟੇ ਰਾਹ ਪਾਈ।

ਇਸ ਨੇ ਦਸਵੇਂ ਗੁਰੂ ਨੂੰ ਵੀ ਹਿੰਦੂ ਬਣਾਅਤਾ।
ਦੁਰਗਾ ਤੇ ਮਹਾਕਾਲ਼ ਦੀ ਪੂਜਾ ਵਿੱਚ ਲਾਅਤਾ।
ਦਸਵੇਂ ਗੁਰ ਜੀ ਵਾਲੜੀ ਇਸ ਸ਼ਾਨ ਘਟਾਈ। ਅਖੌਤੀ ਦਸਮ ਗ੍ਰੰਥ ਨੇ...

ਸ਼ਿਵ ਪੁਰਾਣ ਮਾਰਕੰਡੇ ਪੁਰਾਣ ਤੋਂ ਇਹ ਹੈ ਬਣਿਆਂ।
ਕਵੀ ਨੇ ਭਾਗਵਤ ਪੁਰਾਣ ’ਚੋਂ ਹੈ ਕਈ ਕੁਝ ਭਣਿਆਂ।
ਇਹ ਨਹੀਂ ਚਾਹੁੰਦਾ ਸਿੱਖਾਂ ਵਿੱਚ ਕੋਈ ਸੁਲਾਹ ਸਫ਼ਾਈ। ਅਖੌਤੀ ਦਸਮ ਗ੍ਰੰਥ ਨੇ...

ਇਹ ਕਹਿੰਦਾ ਅਸ਼ਲੀਲਤਾ ਸਿੱਖੋ ਅਪਣਾਅ ਲਓ।
ਘਰ ਵਿੱਚ ਤ੍ਰਿਆ ਚਰਿਤ੍ਰਾਂ ਦਾ ਪਾਠ ਕਰਾ ਲਓ।
ਆਪਣੀ ਅਤੇ ਪਰਾਈ ਦਾ ਰਹੂ ਭੇਦ ਨਾ ਕਾਈ। ਅਖੌਤੀ ਦਸਮ ਗ੍ਰੰਥ ਨੇ...

ਗ੍ਰੰਥ ਗੁਰੂ ਦੇ ਨਾਲ਼ ਹੀ ਇਹ ਆਸਣ ਲਾਉਂਦਾ।
ਪੰਨੇਂ ਆਪਣੇ ਖੋਲ੍ਹ ਕੇ ਇਹ ਵਾਕ ਸੁਣਾਉਂਦਾ।
ਸਿੱਖ ਦੇ ਹੋ ਗਏ ਦੋ ਪਿਓ ਪਰ ਸਮਝ ਨਾ ਆਈ। ਅਖੌਤੀ ਦਸਮ ਗ੍ਰੰਥ ਨੇ...

ਸਿੱਖੀ ਵਿਹੜੇ ਵਿੱਚ ਜੇ ਇਹ ਟਿਕਿਆ ਰਹਿ ਜੂ।
ਸਿੱਖੀ ਬਾਣੇ ਵਿਚ ਸਿੱਖ ਬਣ ਹਿੰਦੂ ਬਹਿ ਜੂ।
ਪੱਟੀ ਬ੍ਰਾਹਮਣਵਾਦ ਦੀ ਇਹ ਰਿਹਾ ਪੜ੍ਹਾਈ। ਅਖੌਤੀ ਦਸਮ ਗ੍ਰੰਥ ਨੇ...

ਹਿੰਦੂਆਂ ਦੇ ਅਵਤਾਰਾਂ ਦੀ ਇਹ ਕਥਾ ਸੁਣਾਉਂਦਾ।
ਚੌਵੀ ਹਿੰਦੂ ਗੁਰੂ ਬਣਾ ਇਹ ਸਿਫ਼ਤਾਂ ਗਾਉਂਦਾ।
ਪਾਰਬਤੀ ਤੋਂ ਬਰ ਮੰਗਣ ਦੀ ਜਾਚ ਸਿਖਾਈ। ਅਖੌਤੀ ਦਸਮ ਗ੍ਰੰਥ ਨੇ...

ਕੀਰਤਨੀਏ ਵੀ ਰਚਨਾ ਇਸ ਤੋਂ ਮੰਗ ਕੇ ਗਾਉਂਦੇ।
ਗ੍ਰੰਥ ਗੁਰੂ ਦੇ ਅੱਗੇ ਦੇਵੀਆਂ ਨੂੰ ਪਰਚਾਉਂਦੇ।
ਗ੍ਰੰਥ ਗੁਰੂ ਦੀ ਬਾਣੀ ਤੋਂ ਸ਼ਰਧਾ ਉਲ਼ਟਾਈ। ਅਖੌਤੀ ਦਸਮ ਗ੍ਰੰਥ ਨੇ...

ਚੌਪਈ ਇਸ ਦੀ ਮਹਾਂਕਾਲ਼ ਦੀਆਂ ਸਿਫ਼ਤਾਂ ਗਾਵੇ।
ਕੱਚੀਆਂ ਰਚਨਾਂ ਨਾਲ਼ ਸਿੱਖਾਂ ਦਾ ਗਾਂਢਾ ਲਾਵੇ।
ਸਿੱਖਾਂ ਨੂੰ ਇਸ ਆਪਣਾ ਕਰ ਲਿਆ ਸ਼ੈਦਾਈ। ਅਖੌਤੀ ਦਸਮ ਗ੍ਰੰਥ ਨੇ...

ਸਿੱਖੋ ਰਲ਼ ਕੇ ਸੋਚ ਲਓ ਕੋਈ ਹੱਲ ਇਲਾਹੀ।
ਗੁਰੂ ਗ੍ਰੰਥ ਧੰਨੁ ਗੁਰੂ ਦੀ ਮੰਨ ਲਓ ਉਗਾਹੀ।
ਦਸਮ ਗੁਰੂ ਦੇ ਹੁਕਮ ਨੂੰ ਕਿਓਂ ਦਿੱਤਾ ਭੁਲਾਈ। ਅਖੌਤੀ ਦਸਮ ਗ੍ਰੰਥ ਨੇ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top