Share on Facebook

Main News Page

ਹੁਣ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਭਗਉਤੀ ਕਿਨ੍ਹਾਂ ਦੀ ਹੈ !!!
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਭਗਉਤੀ ਦੇ ਅਰਥ ਕਰਦਿਆਂ ਕਈ ਚੋਟੀ ਦੇ ਪ੍ਰਚਾਰਕਾਂ ਨੇ ਗੁਰਮਤਿ ਦੇ ਸਾਰੇ ਹੱਦ ਬੰਨੇ ਟੱਪ ਕੇ ਕਿਹਾ ਕਿ ਇਸ ਦਾ ਅਰਥ ਹੈ- ਅਕਾਲ ਪੁਰਖ।

ਭਾਈ ਵੀਰ ਸਿੰਘ ਨੇ ਵੀ ਇਹੀ ਅਰਥ ਕਰ ਕਰ ਸਿੱਖਾਂ ਨੂੰ ਕੁਰਾਹੇ ਪਾਇਆ। ਬਚਿੱਤ੍ਰ ਨਾਟਕ ਦੇ ਸੋਹਿਲੇ ਗਾਉਣ ਵਾਲ਼ੇ ਵੀ ਭਗਉਤੀ ਦੇ ਅਰਥ ਅਕਾਲਪੁਰਖ ਕਰਦੇ ਨਹੀਂ ਥੱਕਦੇ ਸਨ।

‘ਸਿੱਖ ਰਹਤ ਮਰਯਾਦਾ’ ਬਣਾਉਣ ਵਾਲ਼ਾ ਅਖੌਤੀ ਪੰਥ ਵੀ ਅਰਦਾਸਿ ਵਿੱਚ ਪ੍ਰਿਥਮ ਭਗਉਤੀ ਵਾਲ਼ੀ ਪਉੜੀ ਸ਼ਾਮਲ ਕਰ ਕੇ ਸਿੱਖ ਕੌਮ ਨੂੰ ਧੋਖਾ ਦੇ ਗਿਆ।

ਸ਼੍ਰੋ. ਕਮੇਟੀ ਨੇ ਵੀ ਰਹਤ ਮਰਯਾਦਾ ਨੂੰ ਪ੍ਰਵਾਨ ਕਰ ਕੇ ਸਿੱਖ ਕੌਮ ਨੂੰ ਬ੍ਰਾਹਮਣਵਾਦ ਦੀ ਝੋਲ਼ੀ ਵਿੱਚ ਪਾ ਦਿੱਤਾ।

ਜਾਗਰੂਕ ਸਿੱਖਾਂ ਵਲੋਂ ਭਗਉਤੀ ਤੋਂ ਬਚਣ ਦੀ ਦੁਹਾਈ ਦੇਣ ਦਾ ਵੀ ਕੋਈ ਅਸਰ ਨਹੀਂ ਹੋਇਆ। ਸਿੱਖ ਗ੍ਰੰਥੀਆਂ ਨੇ ਅਰਦਾਸਿ ਵਿੱਚ ਭਗਉਤੀ ਨਹੀਂ ਛੱਡੀ, ਸਿੱਖ ਚੈਨਲਾਂ ਨੇ ਵੀ ਭਗਉਤੀ ਤੋਂ ਖਹਿੜਾ ਨਹੀਂ ਛੁਡਾਇਆ, ਬਹੁ ਗਿਣਤੀ ਗੁਰਦੁਆਰਾ ਕਮੇਟੀਆਂ ਨੇ ਅਰਦਾਸਿ ਵਿੱਚੋਂ ਭਗਉਤੀ ਕੱਢਣ ਲਈ ਨਾ ਆਪਿ ਕੁੱਝ ਕੀਤਾ ਅਤੇ ਨਾ ਹੀ ਗ੍ਰੰਥੀ ਸਿੰਘਾਂ ਨੂੰ ਭਗਉਤੀ ਛੱਡਣ ਲਈ ਕਿਹਾ। ਇਤਿਹਾਸਕ ਗੁਰਦੁਆਰਿਆਂ ਦੇ ਅਰਦਾਸੀਏ ਸਿੰਘਾਂ ਨੇ ਭਗਉਤੀ ਨੂੰ ਅਰਦਾਸਿ ਵਿੱਚ ਵਾਰ-ਵਾਰ ਵਰਤ ਕੇ ਆਮ ਸਿੱਖ ਸੰਗਤਾਂ ਵਿੱਚ ਇਹ ਗ਼ਲਤ਼ ਸੰਦੇਸ਼ ਦਿੱਤਾ ਕਿ ਭਗਉਤੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨਾਲੋਂ ਵੱਡੀ ਹੈ ਜਿਸ ਨੂੰ ਬਾਬਾ ਨਾਨਕ ਤੋਂ ਪਹਿਲਾਂ ਅਰਦਾਸਿ ਵਿੱਚ ਸਿਮਰਨਾ ਜ਼ਰੂਰੀ ਹੈ।

ਬ੍ਰਾਹਮਣਵਾਦ ਵਲੋਂ ਖ਼ਰੀਦੇ ਗਏ ਅਖੌਤੀ ਸਿੱਖ ਵਿਦਵਾਨਾਂ ਨੇ ਭਗਉਤੀ ਨੂੰ ਹਰ ਹਾਲਤ ਵਿੱਚ ਸਿੱਖਾਂ ਨਾਲ਼ ਜੋੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਭਗਉਤੀ ਫਿਰ ਵੀ ਸਿੱਖਾਂ ਦੀ ਨਾ ਬਣੀ। ਜਿਨ੍ਹਾਂ ਦੀ ਇਹ ਭਗਉਤੀ ਸੀ ਉਨ੍ਹਾਂ ਨੇ ਇੱਕ ਅਕਾਲੀ ਨੇਤਾ ਵਲੋਂ ਕਰਵਾਏ ਰਾਮਾਇਣ ਦੇ ਪਾਠ ਮਗਰੋਂ ਕੀਤੀ ਅਰਦਾਸਿ ਵਿੱਚ ਭਗਉਤੀ ਨੂੰ ਯਾਦ ਕਰ ਕੇ ਦੱਸ ਦਿੱਤਾ ਕਿ ਭਗਉਤੀ ਹਿੰਦੂਆਂ ਦੀ ਦੇਵੀ ਹੈ ਅਤੇ ਉਹ ਉਸ ਨੂੰ ਹਮੇਸ਼ਾ ਯਾਦ ਕਰਦੇ ਹਨ।

ਇਸ ਘਟਨਾ ਤੋਂ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਭਗਉਤੀ ਹਿੰਦੂਆਂ ਲਈ ਪੁਜਣਯੋਗ ਦੇਵੀ ਹੈ। ਇਸ ਦੇਵੀ ਦਾ ਸਿੱਖਾਂ ਨਾਲ਼ ਦੂਰ ਦਾ ਵਾਸਤਾ ਵੀ ਨਹੀਂ ਕਿਉਂਕਿ ਸਿੱਖ ਦੇਵੀ-ਪੂਜ ਨਹੀਂ ਹਨ। ਧੱਕੇ ਨਾਲ਼ ‘ਵਾਰ ਦੁਰਗਾ ਕੀ’ ਨੂੰ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’ ਦਾ ਰੂਪ ਦੇ ਕੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨਾਲ਼ ਜੋੜਨ ਵਾਲ਼ਿਓ ਹੁਣ ਕੁੱਝ ਬੋਲੋ ਕਿ ਭਗਉਤੀ ਕੀ ਹੈ। ਭਗਉਤੀ ਨੂੰ ਅਕਾਲਪੁਰਖ ਦੱਸ ਕੇ ਬੰਗਲਾ (ਸਾਹਿਬ) ਵਿੱਚ ਕਥਾ ਕਰਨ ਅਤੇ ਕਰਾਉਣ ਵਾਲ਼ਿਓ ਹੁਣ ਦੱਸੋ ਭਗਉਤੀ /ਦੁਰਗਾ ਦੇ ਕੀ ਅਰਥ ਹਨ। ਕੀ ਇਹ ਅਕਾਲਪੁਰਖ ਹੈ ਜਾਂ ਹਿੰਦੁੂਆਂ ਦੀ ਦੇਵੀ ਦੁਰਗਾ ਪਾਰਬਤੀ ?

ਸਿੱਟਾ: ਅਰਦਾਸਿ ਵਿੱਚ ਭਗਉਤੀ ਪੜ੍ਹਨ ਵਾਲ਼ਿਓ ਅਜੇ ਵੀ ਸੰਭਲ਼ ਜਾਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖ਼ੁਦ ਦਸਵੇਂ ਪਾਤਿਸ਼ਾਹ ਜੀ ਨੇ ਸਿੱਖਾਂ ਨੂੰ ਬਖ਼ਸ਼ੀ ਹੈ, ਕੋਈ ਦਸਮ ਗ੍ਰੰਥ ਨਹੀਂ ਬਖ਼ਸ਼ਿਆ। ਦਸਵੇਂ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਕਰ-ਕਰ ਕੇ ਕੌਮ ਬ੍ਰਾਹਮਣਵਾਦ ਦੀ ਝੋਲ਼ੀ ਵਿੱਚ ਜਾ ਚੁੱਕੀ ਹੈ। ਅੱਜ ਤੋਂ ਹੀ ਦਸਵੇਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਸ਼ੁਰੂ ਕਰ ਦਿਓ, ਤਾਂ ਸਿੱਖ ਕੌਮ ਲਈ ਚੰਗੇ ਦਿਨ ਆ ਸਕਦੇ ਹਨ। ਜੇ ਹੋਰ ਉਡੀਕਣਾ ਹੈ ਤਾਂ ਬੇਸ਼ੱਕ ਉਡੀਕ ਕਰੋ ਉਨ੍ਹਾਂ ਫਿਲਮਾਂ ਦੀ ਜੋ ਦਸਮ ਗ੍ਰੰਥ ਦੇ ਤ੍ਰਿਅ ਚਰਿੱਤ੍ਰਾਂ ਦੀਆਂ ਅਸ਼ਲੀਲ ਕਹਾਣੀਆਂ ਉੱਤੇ ਆਧਾਰਤ ਹੋਣਗੀਆਂ ਅਤੇ ਜਿਨ੍ਹਾਂ ਨੂੰ ਤੁਸੀਂ ਗੁਰੂ ਕ੍ਰਿਤ ਕਹਿੰਦੇ ਅਜੇ ਵੀ ਨਹੀਂ ਥੱਕਦੇ। ਸੱਭ ਕੁਛ ਲੁਟਾ ਹੋਸ਼ ਮੇ ਆਏ ਤੋ ਕਿਆ ਕੀਆ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top