Share on Facebook

Main News Page

👿 ਬਲਤੇਜ ਪੰਨੂੰ AAP ਦਾ Arnab Goswami 🤓
-: ਸਿਰਦਾਰ ਪ੍ਰਭਦੀਪ ਸਿੰਘ
੨੨/੦੩/੨੦੨੨
#PrabhdeepSingh #SinghNaad #KhalsaNews #BaltejPannu #AAP #ArnabGoswami

🎲 ਰਾਜਨੀਤੀ ਦੀ ਮੰਡੀ ਵਿੱਚ ਸਭ ਵਿਕਦੇ ਹਨ ਫਰਕ ਕੇਵਲ ਇੰਨਾ ਕੁ ਹੁੰਦਾ ਹੈ ਕਿ ਕਿਸੇ ਦੀ ਬੋਲੀ 5 ਸਾਲ ਪਹਿਲਾਂ ਲੱਗ ਜਾਂਦੀ ਹੈ ਤੇ ਕਿਸੇ ਦੀ 5 ਸਾਲ ਬਾਅਦ ਜਦੋਂ ਕਿਤੇ ਵੀ ਢੁੱਕਵਾਂ ਵਪਾਰੀ ਮਿਲ ਜਾਵੇ। ਇਹੋ ਹਾਲਾਤ ਅੱਜ ਇਸ ਫਰਜ਼ੀ ਇਨਕਲਾਬੀ ਪਤੱਰਕਾਰ ਬਲਤੇਜ ਪੰਨੂੰ ਦੀ ਹੈ ਜੋ ਰਾਜ ਸਭਾ ਦੀਆਂ ਨਾਮਜਦਗੀਆਂ ਨੂੰ ਲੈ ਕੇ ਆਪਣੇ ਵਪਾਰੀ ਨੂੰ ਸੁਰਖਰੂ ਕਰਨ ਲਈ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ।

📣 ਜਦੋਂ ਇਸਨੂੰ ਕੁਝ ਸੁਆਲ ਪੁੱਛੇ ਜਾਂਦੇ ਹਨ ਤਾਂ ਇਹ ਜੁਆਬ ਦੇਣ ਦੀ ਬਜਾਇ ਵਿਸ਼ਾ ਬਦਲ ਕੇ ਅਗਲੀ ਚਰਚਾ ਸ਼ੁਰੂ ਕਰ ਲੈਂਦਾ ਹੈ। ਉਹੀ ਦਯਾਨੰਦੀ ਪੰਡਤਾਈ ਪਹੁੰਚ ਜਿਸ ਨਾਲ ਉਹ ਅਨੇਕਾਂ ਆਲਮ ਫਾਜ਼ਲਾਂ ਨੂੰ ਅੱਗੇ ਲਾ ਲੈਂਦਾ ਸੀ ਪਰ ਗਰੀਬੜੇ ਜਿਹੇ ਸਿੱਖ ਗਿਆਨੀ ਦਿੱਤ ਸਿੰਘ ਨੇ ਭੱਜਣ ਨੂੰ ਰਾਹ ਨਾ ਦਿੱਤਾ।

📍 ਇਸ ਪੱਤਰਕਾਰ ਦੀਆਂ ਹਰਕਤਾਂ ਤੋਂ ਮੈਨੂੰ ਭਾਜਪਾ ਦੇ ਪੀਲੇ ਪੱਤਰਕਾਰ ਅਰਣਬ ਗੋਸਵਾਮੀ ਦੀ ਯਾਦ ਆ ਜਾਂਦੀ ਹੈ ਜੋ ਇੰਨਬਿੰਨ ਵਿਸ਼ੇ 'ਤੇ ਮੁੱਦੇ ਤੋਂ ਹੱਟ ਕੇ ਆਪਣੇ ਆਕਿਆਂ ਦੀ ਸੇਵਾ ਹਿੱਤ ਹਮੇਸ਼ਾ ਚੜਦੇ ਨੂੰ ਜਾਂਦਾ ਨਜ਼ਰ ਆਉਂਦਾ ਹੈ। ਉਸਦੀ ਦੌੜ ਵਿਚਾਰੇ ਦੀ ਚੈਨਲ ਚਲਾਉਣ ਤੱਕ ਹੈ ਤੇ ਇਸ ਜਨਾਬ ਦੀ ਕਿਸੇ ਚੇਅਰਮੈਨੀ ਜਾਂ ਮੀਡੀਆ ਸਲਾਹਕਾਰ ਤੱਕ ਦੀ ਹੈ।

⚠️ ਅਖੀਰ 'ਤੇ ਬੱਸ ਇਹੋ ਅਰਜ਼ੋਈ ਹੈ ਕਿ...
"ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top