Share on Facebook

Main News Page

💥 ਜਿਹੜੇ ਕਹਿੰਦੇ ਕਿ ਪੁਰਾਣੇ ਰਾਜ ਸਭਾ ਦੇ ਮੈਂਬਰ ਦੱਸੋ ਜਿੰਨਾ ਕੁੱਝ ਕੀਤਾ ਹੋਵੇ, ਉਹਨਾਂ ਲਈ ਜੁਆਬ
-: ਸਿਰਦਾਰ ਪ੍ਰਭਦੀਪ ਸਿੰਘ
੨੧/੦੩/੨੦੨੨
#PrabhdeepSingh #KhalsaNews #BhagwantMann #AAP

👉 ਜੁਆਬ :
🔹1) ਕੀ ਪੰਜਾਬੀਆਂ ਨੇ ਪੁਰਾਣਿਆਂ ਨੂੰ ਘਰੋਂ ਘਰੀਂ ਬਿਠਾ ਕੇ ਤੁਹਾਨੂੰ ਮੌਕਾ ਦੁਬਾਰਾ ਫਿਰ ਪੁਰਾਣਿਆਂ ਦੀਆਂ ਨਲਾਇਕੀਆਂ ਨਾਲ ਤੋਲਣ (Compare) ਲਈ ਦਿੱਤਾ ਸੀ?

🔸2) ਇੰਨਕਲਾਬ ਤੋਂ ਭਾਵ ਹੁੰਦਾ ਪੂਰਨ ਬਦਲ (Complete change) ਫਿਰ ਅੱਜ ਕਿਸ ਮੂੰਹ ਨਾਲ ਪੁਰਾਣਿਆਂ ਦੀਆਂ ਪੁਰਾਣੀਆਂ ਆਦਤਾਂ ਨੂੰ ਸੁਰਖਰੂ ਹੋਣ ਲਈ ਆਪਣੇ ਹੱਕ ਵਿੱਚ ਭੁਗਤਾ ਰਹੇ ਹੋ ?

🔹3) ਕੀ ਪੰਜਾਬ ਅੰਦਰ ਸੂਝ-ਬੂਝ ਦਾ ਕਾਲ ਪੈ ਗਿਆ ਹੈ ਕਿ ਉਮੀਦਵਾਰ ਬਾਹਰੋਂ ਲਿਆ ਸਾਡੇ ਸਿਰ 'ਤੇ ਬਿਠਾਏ ਜਾਣਗੇ ?

🔸4) ਕੀ ਪੁਰਾਣਿਆਂ ਨੇ 40 ਕਿੱਲਿਆਂ ਦੀ ਕਣਕ ਦਾ ਸਫਾਇਆ ਕਰਵਾ ਕੇ ਤੇ 3 ਕਰੋੜ ਖਰਚ ਕਰਕੇ 35 ਸੈਕਿੰਡਾਂ ਦੀ ਕੋਈ ਐਸੀ ਜਨਤੱਕ ਸਹੁੰ ਚੁੱਕੀ ਸੀ ਕਿ ਅਸੀਂ ਪੰਜਾਬ ਦਾ ਪਿੱਛਲੇ 75 ਸਾਲਾਂ ਦਾ ਨਿਜ਼ਾਮ ਬਦਲ ਦੇਵਾਂਗੇ ?

🔹5) ਅਖੀਰ 'ਤੇ ਇਹਨਾਂ ਪੰਜਾਂ ਵਿੱਚੋਂ ਦੋ ਪ੍ਰਦੇਸੀਆਂ ਨੂੰ ਕੇਵਲ ਇੰਨਾ ਕੁ ਪੁੱਛ ਕੇ ਹੀ ਦੱਸ ਦਿਉ ਕਿ ਪੰਜਾਬ ਦੀਆਂ ਮੂਲ ਸਮੱਸਿਆਵਾਂ ਕੀ ਹਨ ?

🙏 ਅੰਨੇ ਭਗਤ ਨਾ ਬਣੋ, ਮਸਲਾ ਪੰਜਾਬ ਦੀ ਆਨ, ਸ਼ਾਨ ਅਤੇ ਮਾਣ ਦਾ ਹੈ, ਬਾਕੀ ਜੇ ਦਿਮਾਗ ਇਜ਼ਾਜ਼ਤ ਦੇਵੇ ਤਾਂ ਜ਼ਰੂਰ ਸੋਚਣਾ ਕਿ ਸੂਬੇਦਾਰਾਂ ਵਾਂਗ React ਕਰਨਾ ਹੈ ਜਾਂ ਸਿਰਦਾਰਾਂ ਵਾਂਗ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top