ਇੱਕ ਬੀਬੀ,
ਜਿਹਦਾ ਨਾਮ ਨਮੋਸ਼ੀ
ਗੁੰਮ ਹੈ ਗੁੰਮ ਹੈ ਗੁੰਮ ਹੈ
ਸਹਿਮੀ, ਵਹਿਮੀ, ਡਰੀ ਜਹੀ ਫੱਬਤ
ਗੁੰਮ ਹੈ ਗੁੰਮ ਹੈ ਗੁੰਮ ਹੈ
ਕੱਲ ਪ੍ਰਮੇਸ਼ਰ ਦੁਆਰੋਂ ਬੋਲੀ,
ਬੋਲੀ ਘੱਟ, ਉਹ ਬਹੁਤਾ ਡੋਲੀ
ਡੋਲੀ ਖੁਦ, ਨਾਲੇ ਲੋਕ ਡੁਲਾਏ,
ਵੱਡ ਦੇਣਗੇ, ਗੁਰ ਦਰ ਆਏ
ਮੋਨੇ ਘੋਨੇ ਬੱਚ ਕੇ ਆਇਉ
ਮਾਰਣਗੇ, ਨਾ ਕੱਲੇ ਜਾਇਉ
ਕੰਨ ਲਾ ਕੇ, ਕਹਿੰਦੀ ਗੱਲ ਸਮਝਲੋ
ਬੱਚਿਆਂ ਨੂੰ ਨਾ ਸਿੱਖ ਬਣਾਇਉ
ਸਿੱਖੀ ਕੰਡਿਆਂ ਨਾਲੋਂ ਤਿੱਖੀ
ਚੁੱਭਦੀ ਹੈ, ਨਾ ਸੁੰਨ ਹੈ |
ਇੱਕ ਬੀਬੀ,
ਜਿਹਦਾ ਨਾਮ ਨਮੋਸ਼ੀ
ਗੁੰਮ ਹੈ ਗੁੰਮ ਹੈ ਗੁੰਮ ਹੈ
ਉਮਰ ਉਹਦੀ ਹੈ, ਮਰਕੇ ਅੱਧਖੜ ਦੀ
ਪਰ ਡਰੀਅਲ ਜਿਹੀ, ਤਾਸੀਰ ਹੈ ਲੱਗਦੀ
ਹਉਕੇ ਲੈ ਕੇ, ਮੈਸਜ ਛੱਡਦੀ
ਸਿੱਖੀ ਮੈਨੂੰ ਜਾਵੇ ਵੱਢਦੀ
ਆਪ ਰੋਂਦੀ ਨਾਲੇ ਬਾਬਾ ਰੋਵੇ
ਰੋਂਦਾ ਰੋਂਦਾ ਭੇਡਾਂ ਚੋਵੇ
ਡਰ ਨਹੀਂ ਇੱਦਾਂ ਜਾਂਦਾ ਬੱਲਿਆ
ਆਉਣਾ ਘੁੰਮ ਹੈ, ਘੁੰਮ ਹੈ, ਘੁੰਮ ਹੈ
ਇੱਕ ਬੀਬੀ, ਜਿਹਦਾ ਨਾਮ
ਨਮੋਸ਼ੀ
ਗੁੰਮ ਹੈ ਗੁੰਮ ਹੈ ਗੁੰਮ ਹੈ
|