Share on Facebook

Main News Page

ਆਲੋਚਨਾ ਅਤੇ ਲਹਿਰਾਂ
-: ਸਿਰਦਾਰ ਪ੍ਰਭਦੀਪ ਸਿੰਘ
18.09.2021
#KhalsaNews #PrabhdeepSingh #HardeepSingh #Dibdiba #Character_Assasination

ਸ. ਹਰਦੀਪ ਸਿੰਘ ਡਿਬਡਿਬਾ ਦਾ ਚਰਿੱਤਰ-ਘਾਤ (Character Assasination) ਕਰਨ ਲਈ ਸੰਯੁਕਤ ਮੋਰਚੇ ਦੀ ਸਟੇਜ ਤੋਂ ਉਹਨਾਂ ਦੀ ਘਰੇਲੂ ਲੜਾਈ ਦਾ ਫਾਇਦਾ ਉਠਾਉਂਦੇ ਹੋਏ ਅਤੇ ਉਹਨਾਂ ਦੇ ਬੇਟੇ ਨੂੰ ਮੋਹਰੇ ਦੇ ਰੂਪ ਵਿੱਚ ਵਰਤ ਕੇ ਉਹਨਾਂ ਖਿਲਾਫ਼ ਭਗਤਾਉਣਾ ਕਿਸਾਨ ਆਗੂਆਂ ਲਈ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਤੋਂ ਬਜਾਇ ਹੋਰ ਕੁਝ ਨਹੀਂ ਸੀ।

ਸਾਡੀ ਗੁਲਾਮੀ ਉਹ ਭਾਵੇਂ ਰਾਜਸੀ, ਧਾਰਮਿਕ, ਸਮਾਜਿਕ ਜਾਂ ਆਰਥਿਕ ਕਿਉਂ ਨਾ ਹੋਵੇ ਉਸਦਾ ਵੱਡਾ ਕਾਰਣ ਇੱਕ ਇਹ ਭੀ ਰਿਹਾ ਹੈ ਕਿ ਅਸੀਂ ਆਪਣੇ ਆਲੋਚਕਾਂ ਨੂੰ ਭੀ ਆਪਣਾ ਦੁਸ਼ਮਨ ਸਮਝ ਬੈਠਦੇ ਹਾਂ। ਆਲੋਚਨਾ (Constructive Criticism) ਕਿਸੇ ਭੀ ਲਹਿਰ ਦਾ ਇੱਕ Fuel ਹੁੰਦੀ ਹੈ। ਸਾਡੀਆਂ ਕਮੀਆਂ ਵੱਲ ਧਿਆਨ ਕੇਂਦਰਿਤ ਕਰਨ ਲਈ ਸਹਾਈ ਹੁੰਦੀ ਹੈ, ਸਾਡੇ ਲਈ ਚੁਣੌਤੀ ਖੜੀ ਕਰਦੀ ਹੈ, ਸਮਾਂ ਪਾ ਕੇ ਸਾਡੇ ਅੰਦਰ ਆਈ ਖੜੋਤ ਨੂੰ ਦੂਰ ਕਰਦੀ ਹੈ। ਇਨਕਲਾਬੀ ਲਹਿਰਾ ਦੇ ਵਿਸ਼ਲੇਸ਼ਕ ਤਾਂ ਇਥੋਂ ਤੱਕ ਭੀ ਸਹਿਮਤ ਹਨ ਕਿ ਆਲੋਚਕ ਤੁਹਾਡੇ ਲਈ ਮੌਕਾਪ੍ਰਸਤ ਸਮਰਥਕਾਂ ਨਾਲੋਂ ਭੀ ਵਧੇਰੇ ਕਾਰਗਰ ਸਿੱਧ ਹੁੰਦੇ ਹਨ।

ਭਾਰਤੀ ਸੰਸਕ੍ਰਿਤੀ ਅੰਦਰ ਭਾਵੇਂ ਭਗਤ ਕਿਸੇ ਨਾਂਗੇ, ਚਿੱਟ ਕੱਪੜੀਏ ਜਾਂ ਭਗਵਾਧਾਰੀ ਨੂੰ ਕਿਹਾ ਜਾਂਦਾ ਹੋਵੇ ਪਰ ਸਿੱਖ ਫਲਸਫੇ ਅਨੁਸਾਰ ਭਗਤ ਇੱਕ ਇਨਕਲਾਬੀ ਪੁਰਸ਼ ਹੈ ਜੋ ਨਿਰਾਲੀ ਚਾਲ ਤੁਰਦਾ ਹੈ, ਪ੍ਰਚਲਿਤ ਪ੍ਰਣਾਲੀ ਜਾਂ ਤੰਤਰ ਨੂੰ ਵੰਗਾਰਦਾ ਹੈ ਅਤੇ ਹਲੇਮੀ ਰਾਜ ਦਾ ਦਾਅਵੇਦਾਰ ਹੁੰਦਾ ਹੈ। ਇੱਕ ਐਸੇ ਹੀ ਇਨਕਲਾਬੀ ਭਗਤ ਕਬੀਰ ਜੀ ਅਲੋਚਨਾ ਸੰਬੰਧੀ ਇੱਕ ਫੁਰਮਾਨ ਜੋ ਅੱਜ ਦੇ ਇਨਕਲਾਬ ਦੇ ਰਾਹ 'ਤੇ ਤੁਰਨ ਵਾਲਿਆਂ ਲਈ ਬੜਾ ਸਹਾਈ ਹੋ ਸਕਦਾ ਹੈ ਕਿ "ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ, ਨਿੰਦਾ ਜਨ ਕਉ ਖਰੀ ਪਿਆਰੀ॥"

ਸ. ਹਰਦੀਪ ਸਿੰਘ ਡਿਬਡਿਬਾ ਦਾ ਦੋਸ਼ ਕੇਵਲ ਇੰਨਾ ਕੁ ਹੈ ਕਿ ਜਿੱਥੇ ਉਹ ਸੰਯੁਕਤ ਮੋਰਚੇ ਦੀ ਮਜ਼ਬੂਤੀ ਲਈ ੨੬ ਦੀ ਘਟਨਾ ਤੋਂ ਬਾਅਦ ਕੁਝ ਨਿਰਾਸ਼ ਹੋਏ ਨੌਜਵਾਨਾਂ ਨੂੰ ਲਾਮਬੰਦ ਕਰਕੇ ਮੋਰਚੇ ਨਾਲ ਮੁੜ ਜੋੜਨ ਦਾ ਉਪਰਾਲਾ ਕਰਦੇ ਰਹੇ ਉਥੇ ਸਮੇ-ਸਮੇ ਤੇ ਮੋਰਚੇ ਦੇ ਆਗੂਆਂ ਨੂੰ ਸਵਾਲ ਭੀ ਪੁੱਛਦੇ ਰਹੇ ਜੋ ਕਿ ਹਰ ਲਹਿਰ ਦੇ ਲੀਡਰ ਦੀ ਆਪਣੇ ਸਮਰੱਥਕਾਂ ਪ੍ਰਤੀ Accountability ਹੁੰਦੀ ਹੈ। ਅਸੀਂ ਜਿਥੇ ਬੀ.ਜੇ.ਪੀ (ਆਰ.ਐਸ.ਐਸ) ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨਾ ਹੈ ਉਥੇ ਉਹਨਾਂ ਦੀ ਸਵਾਲ ਪੁੱਛਣ ਵਾਲੀ ਧਿਰ ਨੂੰ ਦੇਸ਼ਦ੍ਰੋਹੀ, ਅੱਤਵਾਦੀ ਜਾਂ ਭਾਰਤ ਦੀ ਅਖੰਡਤਾਂ ਨੂੰ ਖਤਰਾ ਦੱਸਣ ਵਾਲੀ ਬਿਰਤੀ ਨੂੰ ਭੀ ਤਿਲਾਂਜਲੀ ਦੇਣੀ ਹੈ।

ਜੇ ਇਸ ਸਾਰੇ ਵਰਤਾਰੇ ਨੂੰ Benefit of doubt ਦੇ ਦਾਇਰੇ ਵਿੱਚ ਰੱਖੀਏ ਤਾਂ ਇਹ ਭੀ ਹੋ ਸਕਦਾ ਜੋ ਉਸ ਦਿਨ ਸੰਯੁਕਤ ਮੋਰਚੇ ਦੇ ਸਟੇਜ ਦੀ ਦੁਰਵਰਤੋਂ ਹੋਈ ਹੋਵੇ ਉਸਦੇ ਜਿੰਮੇਵਾਰ ਕੇਵਲ ਸਟੇਜ਼ ਸੰਚਾਲਕ ਜਾਂ ਕੁਝ ਇੱਕ-ਦੋ ਲੀਡਰ ਹੀ ਹੋਣ ਪਰ ਫਿਰ ਭੀ ਮੋਰਚੇ ਦੇ ਵੱਡੇ ਲੀਡਰਾਂ ਨੂੰ ਇਸ ਸੰਬੰਧੀ ਆਪਣੀ ਸਥਿਤੀ ਸਪਸ਼ੱਟ ਕਰਨੀ ਚਾਹੀਦੀ ਹੈ ਅਤੇ ਤਾੜਨਾ ਕਰਨੀ ਚਾਹੀਦੀ ਹੈ ਕਿ ਕੋਈ ਭੀ ਸਟੇਜ ਦੀ ਦੁਰਵਰਤੋਂ ਘਰੇਲੂ ਕਾਟੋ-ਕਲੇਸ਼ ਲਈ ਨਾ ਕਰੇ।

ਅੰਦੋਲਨ ਦਾ ਸ਼ੁਭਚਿੰਤਕ ਹੋਣ ਦੇ ਨਾਤੇ ਇੱਕ ਚਿੰਤਾ ਭੀ ਜਾਹਰ ਕਰ ਰਿਹਾ ਹਾਂ ਕਿ ਜੇ ਐਸਾ ਨਿਯਮ ਨਹੀਂ ਬਣਾਇਆ ਜਾਂਦਾ ਤਾਂ ਯਾਦ ਰਹੇ ਹਰ ਦੂਜੇ ਜ਼ਿਮੀਦਾਰ ਦੇ ਘਰੇ ਜਮੀਨ ਨੂੰ ਲੈ ਕੇ ਪਿਉ-ਪੁੱਤ, ਭਰਾ-ਭਰਾ ਅਤੇ ਕਿਤੇ ਕਿਤੇ ਭੂਆ ਵੱਲੋਂ ਪਿਉ ਦੀ ਜਮੀਨ ਦੀ ਦਾਅਵੇਦਾਰੀ ਨੂੰ ਲੈ ਕੇ ਝਗੜਾ ਚੱਲਣਾ ਇੱਕ ਆਮ ਗੱਲ ਹੈ ਤੇ ਆਉਣ ਵਾਲੇ ਸਮੇਂ ਵਿੱਚ ੩੨-੩੩ ਕਿਸਾਨ ਲੀਡਰ ਕਿਤੇ ਇੱਕ ਦੂਜੇ ਪ੍ਰਤੀ ਦਰਸਾਈ ਅਸਹਿਮਤੀ ਨੂੰ ਲੈ ਕੇ ਬਦਲਾਖੋਰੀ ਦੀ ਭਾਵਨਾ ਨਾਲ ਸਟੇਜ ਤੋਂ ਇੱਕ-ਦੂਜੇ ਦੇ ਨਿਆਣਿਆਂ ਰਾਹੀਂ ਇਸ ਅੰਦੋਲਨ ਦੇ ਬੇੜੇ ਦਾ ਰੁਖ ਘਰੇਲੂ ਘੱਲੂਘਾਰੇ ਵੱਲ ਨਾ ਮੋੜ ਦੇਣ!

ਕਿਰਸਾਣੀ ਅੰਦੋਲਨ ਨੂੰ ਚੜਦੀਕਲਾ ਵਿੱਚ ਵੇਖਣ ਦਾ ਇੱਛੁਕ
ਸਿਰਦਾਰ ਪ੍ਰਭਦੀਪ ਸਿੰਘ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top