🎯 ਇਹ ਭੁਲੇਖਾ ਹੈ ਕਿ "ਕਬਿਯੋ ਬਾਚ" ਦਾ ਮਤਲਬ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
28.12.2017
#KhalsaNews #ProfDarshanSingh #chaupayi #DasamGranth #bachittarnatak
😲
ਕੁੱਝ ਵੀਰਾਂ ਨੂੰ ਭੁਲੇਖਾ ਪਾਇਆ ਗਿਆ ਹੈ ਕਿ... ਅੰਮ੍ਰਿਤ ਅਤੇ ਨਿਤਨੇਮ ਵਿੱਚ ਪਾਈ ਗਈ
ਚੌਪਈ ਦਾ ਸਿਰਲੇਖ "ਕਬਿਓ ਬਾਚ" ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦਾ ਪ੍ਰਤੀਕ ਹੈ,
ਕਿਉਂਕਿ "ਕਬਿਓ ਬਾਚ" ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੀ ਹੈ।
👉 ਇਸ ਦਾ ਉੱਤਰ ਡਾ. ਰਤਨ ਸਿੰਘ ਜੱਗੀ ਨੇ ਬਹੁਤ ਸਪੱਸ਼ਟ ਦਿੱਤਾ ਹੈ ਕਿ ਜੇ "ਕਬਿਓ ਬਾਚ"
ਦਾ ਅਰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਤਾਂ ਫਿਰ ਉਸੇ ਅਖੌਤੀ ਦਸਮ ਗ੍ਰੰਥ ਵਿੱਚ ਹੇਠ
ਲਿਖੇ "ਕਬਿਓ ਬਾਚ" ਭੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੀ ਮੰਨਣੇ ਪੈਣਗੇ, ਜੋ ਹੋ ਸਕਦਾ
ਹੈ ਕੋਈ ਭੀ ਸਿੱਖ ਪ੍ਰਵਾਨ ਨਾ ਕਰੇ।
👁️ ਜੇ, ਕਬਿਯੋ ਬਾਚ ਬੇਨਤੀ ਚੌਪਈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਤਾਂ ਹੇਠ
ਦਿੱਤਾ ਅੜਿੱਲ ਅਤੇ ਦੋਹਰਾ ਵੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਣਾ ਚਾਹੀਦਾ ਹੈ
ਕਿਉਂਕਿ ਇਹ ਵੀ ਤਾਂ ਚਰਿਤ੍ਰੋ ਪਖਯਾਨ ਵਿੱਚ ਹੀ ਦਰਜ਼ ਹਨ:
⚠️ ਕਬਿਯੋ ਬਾਚ ॥ ਅੜਿੱਲ ॥
ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥ ਘੋਰ ਨਰਕ ਮਹਿਂ
ਪਰੈ ਜੁ ਤਾਹਿਂ ਨ ਰਾਵਈ ॥
ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ॥ ਹੋ ਪਾਪ
ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥
ਅਖੌਤੀ ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244
️🎯 ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ
ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੨॥ਅਫਜੂੰ॥
⚠️ ਕਬਿਯੋ ਬਾਚ ॥ ਦੋਹਰਾ॥
ਕਾਮਾਤੁਰ ਹ੍ਵੈ ਜੋ ਤਰੁਨਿ ਮੁਹਿ ਭਜਿ ਕਹੈ ਬਨਾਇ ॥ ਤਾਹਿ ਭਜੈ
ਜੋ ਨਾਹਿ ਜਨ ਨਰਕ ਪਰੈ ਪੁਨਿ ਜਾਇ ॥੨੨॥
ਅਖੌਤੀ ਦਸਮ ਗ੍ਰੰਥ, ਪੰਨਾ 1159
️🎯 ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ
ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੨॥ਅਫਜੂੰ॥
☝️ ਅੜਿੱਲ ਅਤੇ ਦੋਹਰਾ ਦੇ ਸੰਖੇਪ ਅਰਥ ਇਹ ਬਣਦੇ ਹਨ ਕਿ ਜੇ "ਕਾਮ" ਵਿੱਚ ਭਰੀ ਹੋਈ ਜੇ
ਕੋਈ ਔਰਤ ਕਿਸੇ ਮਰਦ ਕੋਲ ਆਵੇ ਤਾਂ ਜੇ ਉਹ ਮਰਦ ਉਸ ਦੀ ਕਾਮਨਾ ਪੂਰੀ ਨਹੀਂ ਕਰਦਾ ਤਾਂ ਉਹ
ਨਰਕ ਵਿੱਚ ਜਾਵੇਗਾ।
☢️ ਹੈ ਨਾ ਇਹ ਅੰਧੇਰ ਗਰਦੀ ਕਿ ਇਹ ਗੱਲ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ, ਗੁਰੂ ਗੋਬਿੰਦ
ਸਿੰਘ ਸਾਹਿਬ ਦੇ ਮੂੰਹੋਂ ਕਢਵਾ ਰਿਹਾ ਹੈ। ਇਸ ਚੌਪਈ ਇਹ ਦਸਮ ਪੱਖੀ ਗੁਰਦੁਆਰਿਆਂ ਵਿੱਚ
ਕਿਉਂ ਨਹੀਂ ਪੜ੍ਹ ਕੇ ਸੁਣਾਉਂਦੇ ?
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|