Share on Facebook

Main News Page

💢ਉਲਾਂਭਾ ਤੇ ਉਪਾਅ 🎲
-: ਪ੍ਰੋ. ਦਰਸ਼ਨ ਸਿੰਘ ਖਾਲਸਾ
04.06.2023
#ProfDarshanSingh #KhalsaNews #Sikh #Preachers

👀ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ

🎙ਕਿਸੇ ਵੀਰ ਨੇ ਅੱਜ ਸਿੱਖ ਪ੍ਰਚਾਰਕਾਂ ਨੂੰ ਉਲਾਂਭਾ ਦਿਤਾ ਹੈ ਕੇ ਹਿੰਦੂ ਪ੍ਰਚਾਰਕ ਭਾਰਤ ਵਿਚ ਰਹਿ ਕੇ ਕੰਮ ਕਰ ਰਹੇ ਹਨ, ਇਸ ਤੋਂ ਉਲਟ ਸਿੱਖ ਪ੍ਰਚਾਰਕ ਬਾਹਰ ਜਾ ਰਹੇ ਹਨ । ਪਰ ਵੀਰੇ ਬੜੇ ਧਿਆਨ ਨਾਲ ਅੱਖਾਂ ਖੋਲ ਕੇ ਦੇਖੋ ਭਾਰਤ ਵਿੱਚ ਹਿੰਦੂ ਰਾਜ ਸ਼ਕਤੀ ਬ੍ਰਾਹਮਣਵਾਦ ਦੀ ਪਿੱਠ 'ਤੇ ਹੈ।

🕉️ਹਿੰਦੂ ਰਾਜ ਸ਼ਕਤੀ ਨਾਲ ਮਸੀਤਾਂ ਢਾਹ ਕੇ ਮੰਦਰ ਬਣਾ ਰਿਹਾ ਹੈ ਤੇ ਤੁਸੀਂ ਗੁਰਦੁਆਰਿਆਂ ਵਿਚ ਰਾਮ ਨੌਮੀਆਂ, ਜਨਮ ਅਸਟਮੀਆਂ, ਨਵਰਾਤਰੇ ਮਨਾ ਕੇ ਬਚਿੱਤਰ ਨਾਟਕ ਦੇ ਪ੍ਰਕਾਸ਼ ਕਰਕੇ ਅਪਣੇ ਨਿਤਨੇਮ, ਅੰਮ੍ਰਿਤ, ਅਰਦਾਸ ਵਿਚ ਮਹਾਕਾਲ ਕਾਲਕਾ ਭਗਉਤੀ ਨੂੰ ਸਿਮਰ ਸਿਮਰ ਕੇ ਗੁਰਦੁਆਰਿਆਂ ਨੂੰ ਖੁਦ ਮੰਦਰ ਬਣਾ ਰਹੇ ਹੋ।❌

✌️ਦੂਜੇ ਲਫਜ਼ਾਂ ਵਿੱਚ ਹਿੰਦੂ ਮੱਤ ਦੇ ਪ੍ਰਚਾਰ ਦਾ ਸੂਰਜ ਅੱਜ ਸਿਖਰ ਤੇ ਰਾਜ ਸਿੰਘਾਸਣ 'ਤੇ ਬੈਠਾ ਹੈ। ਇਹ ਚਾਰ ਦਿਨ ਪਹਿਲਾਂ ਦਿੱਲੀ 'ਚ ਨਵੇਂ ਸੰਸਦ ਭਵਨ ਦੇ ਉਦਘਾਟਨ ਸਮੇਂ ਸਭ ਨੇ ਦੇਖਿਆ ਹੈ, ਜਿੱਥੇ ਭਾਰਤ ਦੇ ਰਾਸ਼ਟਰਪਤੀ ਨੂੰ ਦਰਕਿਨਾਰ ਕਰਕੇ ਹਿੰਦੂ ਪ੍ਰਚਾਰਕਾਂ ਦਾ ਸਨਮਾਨ ਦਿਖਾਇਆ ਗਿਆ ਹੈ।

👳ਦੂਜੇ ਪਾਸੇ ਸਿੱਖ ਅਖਵਾਉਣ ਵਾਲੇ, ਸਿੱਖ ਚਿਹਰਿਆਂ ਵਿੱਚ ਬਹੁਤੇ ਅੱਜ ਆਪ ਡੇਰਿਆਂ ਰਾਹੀਂ ਬ੍ਰਾਹਮਣਵਾਦ ਦੇ ਗੁਲਾਮ ਬਣ ਰਹੇ ਹਨ। ਸ਼੍ਰੋਮਣੀ ਕਮੇਟੀ ਸਮੇਤ ਸਾਡੀਆਂ ਬਹੁਤੀਆਂ ਮੁੱਖ ਸੰਸਥਾਵਾਂ ਅੱਜ ਬ੍ਰਾਹਮਣਵਾਦ ਦੇ ਕਬਜ਼ੇ ਵਿੱਚ ਹਨ। ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕ ਅੱਗੇ ਉਹਨਾਂ ਦੇ ਗੁਲਾਮ ਹਨ ਕਿਤੇ ਸਾਨੂੰ ਨਾ ਛੇਕ ਦੇਣ। ਸਿੱਖ ਅਖਵਾਉਣ ਵਾਲਾ ਅੱਜ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ਨਾਲੋਂ ਟੁੱਟ ਕੇ ਖੇਰੂੰ ਖੇਰੂੰ ਹੋ ਚੁਕਾ ਹੈ।

👉ਨਤੀਜਾ ਇਹ ਹੈ ਕਿ ਸਾਡੇ ਧਰਮ ਅਤੇ ਸਿਆਸਤ ਦੋਹਾਂ 'ਤੇ ਬ੍ਰਾਹਮਣਵਾਦ ਕਾਬਜ਼ ਹੈ। ਅਸੀਂ ਗੁਲਾਮ ਹੋ ਚੁਕੇ ਹਾਂ ਅਤੇ ਪ੍ਰਚਾਰਕਾਂ ਨੂੰ ਅਪਣਾ ਗੁਲਾਮ ਰਖਣਾ ਚਾਹੁੰਦੇ ਹਾਂ। ਤੁਹਾਡੀ ਗੁਲਾਮੀ ਕਬੂਲਨ ਵਾਲੇ ਪ੍ਰਚਾਰਕ ਅੱਜ ਭੀ ਤੁਹਾਡੀ ਸੇਵਾ ਵਿੱਚ ਹਨ ਅਤੇ ਉਹ ਬਾਹਰ ਆਕੇ ਭੀ ਸਟੇਜਾਂ ਦੀ ਲੋੜ ਲਈ ਗੁਲਾਮ ਪ੍ਰਬੰਧਕਾਂ ਦੀ ਗੁਲਾਮੀ ਕਰਦੇ ਹਨ।

☝️ਮੈ ਅਪਣੀਆਂ ਹੱਡ ਬੀਤੀਆਂ ਦਾ ਸਬੂਤ ਦੇ ਸਕਦਾ ਹਾਂ ਜਿਹੜਾ ਪ੍ਰਚਾਰਕ ਸੱਚ ਬੋਲਣ ਦੀ ਹਿੰਮਤ ਕਰੇ ਉਸਨੂੰ ਛੇਕ ਦਿਤਾ ਜਾਂਦਾ ਹੈ, ਜਾਂ ਮਾਰ ਦੇਣ ਦੀਆਂ ਧਮਕੀਆਂ ਮਿਲਦੀਆਂ ਹਨ, ਐਸੀਆਂ ਬੜੀਆਂ ਉਦਾਹਰਣਾਂ ਹਨ। ਅਸੀਂ ਅੱਜ ਮਿਲ ਬੈਠ ਕੇ ਕਿਸੇ ਵਿਸ਼ੇ 'ਤੇ ਵੀਚਾਰ ਨਹੀਂ ਕਰਦੇ, ਸਾਡੇ ਲੋਕਾਂ ਨੂੰ ਸੱਚ ਦੀ ਲੋੜ ਨਹੀਂ। ਸੱਚ ਤਾਂ ਅਸੀਂ ਗੁਰਬਾਣੀ ਦਾ ਭੀ ਸੁਣ ਸਮਝ ਨਹੀਂ ਰਹੇ । 🚩ਤਾਂ ਹੀ ਤਾਂ ਸਾਡੇ ਗੁਰਦੁਆਰਿਆਂ ਵਿੱਚ ਸਾਡੇ ਤਖਤਾਂ 'ਤੇ ਭੀ ਸਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਡਾਂਗਾਂ ਕਿਰਪਾਨਾਂ ਚਲ ਰਹੀਆਂ ਨੇ, ਪੱਗਾਂ ਲੱਥ ਰਹੀਆਂ ਨੇ। ਤੁਹਾਡੀ ਅਪਣੀ ਪੀੜ੍ਹੀ ਤੁਹਾਡਾ ਵਿਹੜਾ ਛੱਡ ਰਹੀ ਹੈ, ਤੁਸੀਂ ਸਿੱਖ ਪ੍ਰਚਾਰਕਾਂ ਨੂੰ ਉਲਾਂਭੇ ਦੇਂਦੇ ਹੋ, ਅਤੇ ਰਾਜ ਸਿੰਘਾਸਣ 'ਤੇ ਬੈਠੇ ਹਿੰਦੂ ਪ੍ਰਚਾਰਕਾਂ ਵਲ ਦੇਖਦੇ ਹੋ।

⚠️ਕੌੜੇ ਸੱਚ ਲਈ ਖਿਮਾ ਕਰਨਾ, ਝੱਗਾ ਚੁਕਿਆਂ ਅਪਣਾ ਹੀ ਢਿੱਡ ਨੰਗਾ ਹੁੰਦਾ ਹੈ, ਇਸ ਲਈ ਬਹੁਤ ਕੁੱਛ ਅੰਦਰ ਦਬਾਈ ਬੈਠਾ ਹਾਂ। ਉਪਾਅ ਇੱਕੋ ਹੈ... "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥" ਨਾਲ ਜੁੜੋ, ਫਿਰ ਗ਼ੁਲਾਮੀ ਲੱਥ ਸਕਦੀ ਹੈ।

ਸੱਚ ਦਾ ਪਹਿਰੇਦਾਰ - ਦਰਸ਼ਨ ਸਿੰਘ ਖਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top