ਅੱਜ
ਦੇ ਹਾਲਾਤਾਂ ਨੂੰ ਦੇਖਦੇ ਹੋਏ ਮੇਰੇ ਸਾਹਮਣੇ ਗੁਰਬਾਣੀ ਦੀ ਇੱਕ ਤੁੱਕ ਸਾਹਮਣੇ ਆਈ ਜੋ
ਮੈਂ ਸਾਂਝੀ ਕਰਨੀ ਚਾਹੁੰਦਾ ਹਾਂ:
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ
ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥2॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
ਕੁੱਝ ਬੀਤੇ ਸਮੇਂ ਤੋਂ ਅੱਜ ਤੱਕ ਧਰਮ ਅਤੇ ਅਧਰਮ ਦੇ ਨਾਮ ਹੇਠ ਜੋ
ਹਾਲਾਤ ਸਾਹਮਣੇ ਦੇਖੇ ਹੰਡਾਏ ਅਤੇ ਦੇਖ ਰਿਹਾ ਹਾਂ... ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਅਤੇ
ਸੈਂਕੜੇ ਗੁਰੂ ਅਸਥਾਨ ਢਹਿ ਢੇਰੀ ਅਤੇ ਬੇਅਦਬੀ, ਭਾਵੇਂ ਬਾਬਰੀ ਮਸਜਿਦ ਤੇ ਹੋਰ ਇਬਾਦਤਗਾਹਾਂ
ਦੀ ਬੇਹੁਰਮਤੀ, ਭਾਂਵੇਂ ਪੰਜਾਬ ਅਤੇ ਭਾਵੇਂ ਗੁਜਰਾਤ ਕਈ ਮਹੀਨੇ ਅਤੇ ਦੇਸ਼ ਦੇ ਵੱਖ ਵਖ
ਹਿੱਸਿਆਂ ਵਿੱਚ ਮਨੁੱਖਤਾ ਦੇ ਜਾਨ ਮਾਲ ਅਤੇ ਇੱਜ਼ਤ ਆਬਰੂ ਦੀ ਖੂਨ ਦੀ ਹੋਲੀ ਖੇਡੀ ਗਈ। ਪਰ
ਸੋਚਿਓ ਇਸ ਸਭ ਕਾਸੇ ਦੇ ਪਿੱਛੇ ਜਿਵੇਂ ਕਦੀ ਔਰੰਗਜੇਬ ਦੀ
ਇਸਲਾਮ ਧਰਮ ਪ੍ਰਤੀ ਧਾਰਮਿਕ ਸੋਚ ਸੀ, ਤੇ ਸਮਝਦਾ ਸੀ ਮੈਂ ਇਸਲਾਮ ਦੀ ਸੇਵਾ ਕਰ ਰਿਹਾ
ਹਾਂ, ਅੱਜ ਹਿੰਦੂ ਰਾਸ਼ਟਰ ਨਾਮ 'ਤੇ ਹਿੰਦੂ ਧਰਮ ਦੀ
ਸੇਵਾ ਦਾ ਨਾਮ ਦਿੱਤਾ ਜਾ ਰਿਹਾ ਹੈ।
ਦੂਜੇ ਪਾਸੇ ਸਾਰੀ ਮਨੁੱਖਤਾ ਦਾ ਦਰਦਵੰਦ ਜਗਤ ਜਲੰਦੇ ਦੀ ਅਰਦਾਸ
ਕਰਣ ਵਾਲਾ ਗੁਰੂ, ਰਾਜ ਕਰਣ ਵਾਲਿਆਂ ਨੂੰ ਇੱਕ ਆਵਾਜ਼ ਦੇ ਰਿਹਾ ਹੈ,
ਭਲਿਓ ਸੋਚਿਓ ਕੀ ਔਰੰਗਜ਼ੇਬੀ ਜਾਂ
ਮੋਦੀਜ਼ੇਬੀ ਨਾਲ ਧਰਮ ਕਮਾਇਆ ਕਾ ਸਕਦਾ ਹੈ?
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ
ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥2॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
ਭਾਈ ਗੁਰਦਾਸ ਜੀ ਨੇ ਭੀ ਲਿਖਿਆ ਹੈ
- ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ ॥
ਪਰ ਭਾਈ ਗੁਰਦਾਸ ਜੀ ਨੇ ਅਗਲੀ ਤੁੱਕ ਵਿੱਚ ਪਰਜਾ ਨੂੰ ਵੀ ਉਲਾਂਭਾ
ਦਿੱਤਾ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚਣਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ
- ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ ॥
ਕੀ ਦੇਖ ਰਿਹਾ ਹਾਂ ਪਰਜਾ ਅੰਧੀ ਗਿਆਨ ਵਿਹੂਣੀ ਹੋ ਗਈ ਹੈ, ਨਾ
ਆਪਣਾ-ਬੇਗਾਨਾ, ਸੱਜਣ ਦੁਸ਼ਮਣ ਦੀ ਪਛਾਣ ਰਹੀ ਹੈ, ਨਾ ਭਲਾ ਬੁਰਾ ਰਾਹ ਮੰਜ਼ਿਲ ਦੀ ਪਛਾਣ ਰਹੀ
ਹੈ, ਪਰਜਾ ਅੰਧੀ ਗਿਆਨ ਬਿਨੁ ਭੀ ਧਰਮ ਨਹੀਂ ਪਛਾਣ ਨਹੀਂ ਰਹੀ, ਜਜ਼ਬਾਤਾਂ ਦੀ ਖੇਡ ਖੇਡ ਰਹੀ
ਹੈ।
ਜ਼ਰਾ ਸੋਚੋ ਅੰਧਲੇ
ਦੇ ਹੱਥ 'ਚ ਤਲਵਾਰ ਹੋਵੇਗੀ ਤਾਂ ਬੇਪਛਾਣ ਹੋਕੇ ਨੁਕਸਾਨ ਕਰੇਗੀ।
ਗੁਰੂ ਆਪਣੀ ਰਸਨਾ ਤੋਂ ਫੁਰਮਾਉਂਦੇ ਨੇ...
ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
ਸਚ ਬਿਨੁ ਸਾਖੀ ਮੂਲੋ ਨ ਬਾਕੀ ॥23॥
ਮਾਣੂ ਘਲੈ ਉਠੀ ਚਲੈ ॥ ਸਾਦੁ ਨਾਹੀ ਇਵੇਹੀ ਗਲੈ ॥24॥
ਗਿਆਨ ਦਾਤੇ ਗੁਰੂ ਨਾਲੋਂ ਤਾਂ ਰਾਜਾ ਤੇ
ਪਰਜਾ ਦੋਨੋਂ ਹੀ ਟੁੱਟ ਚੁਕੇ ਹਨ, ਇਸ ਲਈ ਇਸ ਲਾਈ ਇਹ ਹਾਲਾਤ ਬਣੇ ਹੋਏ ਹੈ। ਇਸ ਕੌੜੇ
ਸੱਚ ਬੋਲਣ ਕਾਰਣ ਕਿਸੇ ਦਾ ਮਨ ਦੁਖਿਆ ਭੀ ਹੋਵੇ ਤਾਂ ਖਿਮਾ ਮੰਗਦਾ ਹਾਂ।
ਵਾਹਿ ਗੁਰੂ ਜੀ ਕਾ ਖ਼ਾਲਸਾ॥ ਵਾਹਿ ਗੁਰੂ ਜੀ ਕੀ ਫਤਹਿ॥