Share on Facebook

Main News Page

🙏ਗੁਰੂ ਨੂੰ ਸਰੂਪ ਕਰਕੇ ਨਹੀਂ, ਸਿਧਾਂਤ ਕਰਕੇ ਹਮੇਸ਼ਾ ਨਾਲ ਰੱਖਣਾ ਹੈ
:- ਪ੍ਰੋ. ਦਰਸ਼ਨ ਸਿੰਘ ਖਾਲਸਾ
04.03.2023
#ProfDarshanSingh #KhalsaNews #SGGS #Saroop #Sidhant

✅ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥

👳ਭਲਿਓ! ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਦੇ ਮਾਰਗ 'ਤੇ ਚਲਦਿਆਂ ਅੱਜ ਨੌਜਵਾਨ ਬੱਚਿਆਂ, ਪਰਿਵਾਰਾਂ ਨੂੰ ਗੁਰੂ ਨਾਲ ਜੋੜ੍ਹਨਾ, ਗੁਰਬਾਣੀ ਸਿਧਾਂਤ ਦੇ ਰਾਹ 'ਤੇ ਤੋਰਨਾ ਮਹਾਨ ਕਾਰਜ ਹੈ। ਗੁਰੂ ਅਗਵਾਈ ਤੇ ਸਮਰਥਾ ਦੇਵੇ, ਪਰ ਗੁਰੂ ਨੂੰ *ਸਰੂਪ ਕਰਕੇ ਨਹੀਂ, ਸਿਧਾਂਤ ਕਰਕੇ ਹਮੇਸ਼ਾ ਨਾਲ ਰੱਖਣਾ ਹੈ। (*ਸਰੂਪ ਹਰ ਥਾਂ 'ਤੇ ਨਹੀਂ ਜਾ ਸਕਦਾ, ਨਾ ਲਿਜਾਇਆ ਜਾ ਸਕਦਾ ਹੈ।)

🔹"ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥"🔹 'ਤੇ ਵਿਸ਼ਵਾਸ ਰੱਖਣਾ ਹੈ, ਹਰ ਕਾਰਜ ਲਈ ਹਮੇਸ਼ਾਂ ਗੁਰੂ ਅੱਗੇ ਅਰਦਾਸ ਅਤੇ ਹੁਕਮ ਲੈ ਕੇ ਚਲਣਾ ਸਿੱਖ ਦੀ ਸਫ਼ਲਤਾ ਦਾ ਪ੍ਰਤੀਕ ਹੈ, ਗੁਰੂ ਦੀ ਸ਼ਕਤੀ, ਨਿਰਭੈਤਾ, ਨਿਰਵੈਰਤਾ ਨਾਲ ਹੋਵੇ, ਸਿੱਖ ਦਾ ਗੁਰੂ ਬਾਣੀ ਹੈ, ਸ਼ਬਦ ਗੁਰੂ ਹੈ। ️🎯 ਯਾਦ ਰੱਖੋ, ਹੁਣ ਸਾਡੇ ਸਾਹਮਣੇ ਸਮਾਂ ਭਿਆਨਕ ਹੈ, ਇਸ ਲਈ ਸਰੂਪ ਨਾਲੋਂ ਗੁਰੂ ਸਿਧਾਂਤ ਦੀ ਅਗਵਾਈ ਵਿੱਚ ਚਲਣ ਲਈ ਵਾਰ ਵਾਰ ਬੇਨਤੀ ਕਰਦਾ ਹਾਂ। ਗੁਰੂ ਰਾਖਾ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top