Share on Facebook

Main News Page

️🎯 ਅਖੌਤੀ ਦਸਮ ਗ੍ਰੰਥ ਫਰਜ਼ੀ ਗ੍ਰੰਥ ਹੈ... Hence proved.✅
-: ਸੰਪਾਦਕ ਖ਼ਾਲਸਾ ਨਿਊਜ਼ 12.02.2023
#KhalsaNews #DasamGranth #Fake #Granth #BachhitarNatak

👉 ਨਾਲ ਦਿੱਤੀ ਤਸਵੀਰ ਵਿੱਚ ਦੇਖ ਸਕਦੇ ਹੋ ਕਿ “ਜਾਪੁ” ਰਚਨਾ ਦੀ ਸ਼ੁਰੂਆਤ, ਸਿਰਫ “ਜਾਪੁ ਪਾਤਸਾਹੀ 10 ਤ੍ਵਪ੍ਰਸਾਦਿ ਛਪੈਛੰਦ” ਹੈ ਜਦੋਂ ਕਿ ਆਮ ਗੁਟਕਿਆਂ ਵਿੱਚ “ਜਾਪੁ ਸ੍ਰੀ ਮੁਖਵਾਕ ਪਾਤਸਾਹੀ 10 ਛਪੈ ਛੰਦ ॥ ਤ੍ਵਪ੍ਰਸਾਦਿ॥”

⚠️ਹੋਰ ਤਾਂ ਹੋਰ ਇਸ ਗ੍ਰੰਥ ਦੀ "ਬੇਨਤੀ ਚੌਪਈ" ਵੀ ਇਸ ਗ੍ਰੰਥ ਵਿੱਚ 377 ਤੋਂ ਸ਼ੁਰੂ ਹੁੰਦੀ ਹੈ, ਪਰ ਗੁੱਟਕਿਆਂ ਵਿੱਚ 1 ਤੋਂ... ਜੇ ਇਹ ਗੁਰੂ ਕਿਰਤ ਹੈ ਤਾਂ ਅੰਕ ਬਦਲਣ ਦਾ ਹੀਆ ਕਿਸਨੇ ਕੀਤਾ ਤੇ ਅੱਜਤੱਕ ਇਵੇਂ ਕਿਵੇਂ ਛੱਪਿਆ? ਹੈ ਨਾ ਧੋਖਾ!!!

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ “ ੱ ” ਅੱਧਕ ਦਾ ਪ੍ਰਯੋਗ ਨਹੀਂ ਹੋਇਆ, ਪਰ ਅਖੌਤੀ ਦਸਮ ਗ੍ਰੰਥ ਦੀ ਪਹਿਲੀ ਰਚਨਾ ਜਾਪੁ “ਚੱਕ੍ਰ ਚਿਹਨ..” ਹੀ ਅੱਧਕ ਤੋਂ ਸ਼ੁਰੂ ਹੋ ਰਹੀ ਹੈ, ਅਤੇ ਹੋਰ ਵੀ ਥਾਵਾਂ ‘ਤੇ ਹੋਈ ਹੈ।

👁️ ਹੋਰ ਤਾਂ ਹੋਰ ਪੈਰਾਂ ’ਚ ਬਿੰਦੀ ਵਾਲੇ ਅੱਖਰ ਵੀ ਇਸਤੇਮਾਲ ਕੀਤੇ ਗਏ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਰਚਨਾ ਗੁਰੂ ਕਾਲ ਵਿੱਚ ਨਹੀਂ ਲਿਖੀ ਗਈ। ਅੱਧਕ ਦੀ ਵਰਤੋਂ 1820 ਦੇ ਲਗਭਗ ਸ਼ੂਰੂ ਹੁੰਦੀ ਹੈ, ਤੇ ਪੈਰਾਂ 'ਚ ਬਿੰਦੀ ਵਾਲੇ ਅੱਖਰ ਵੀ ਗੁਰੂ ਕਾਲ ਤੋਂ ਬਾਅਦ ਹੋਂਦ ਵਿੱਚ ਆਏ ਹਨ। ... ਜਿਸ ਤੋਂ ਸਾਬਤ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ (ਅਸਲ 'ਚ ਬਚਿਤਰ ਨਾਟਕ ਗ੍ਰੰਥ) ਹੈ ਹੀ "ਫਰਜ਼ੀ"। Hence Proved. ✅


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top