Share on Facebook

Main News Page

⚠️ਕਿਸੇ ਇਜਲਾਸ ਜਾਂ ਮੀਟਿੰਗ ਵਿੱਚ ਸਤਿਗੁਰੂ ਦਾ ਪ੍ਰਕਾਸ਼ ਕਰਨਾ ਬੰਦ ਹੋਵੇ 🚫
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
25.02.2023
#ProfDarshanSingh #KhalsaNews #SGGS #Parkash #Beadbi #Amritpal #Punjab

🙏ਮੈਂ ਸਮਝਦਾ ਹਾਂ ਬੇਸ਼ਕ ਅੱਜ ਜਿਹੜੇ ਹਾਲਾਤ ਬਣੇ ਜਾਂ ਬਣਾਏ ਜਾ ਰਹੇ ਹਨ, ਇਨ੍ਹਾਂ ਦੇ ਪਿੱਛੇ ਸਿੱਖੀ ਦੀ ਦੁਸ਼ਮਣ ਸਿਆਸੀ ਸੋਚ ਖੜ੍ਹੀ ਹੈ। ਮੈਂ ਬਦਲਦੇ ਹਾਲਾਤਾਂ ਨੂੰ ਗਹੁ ਨਾਲ ਵਾਚ ਰਿਹਾ ਸੀ, ਅੱਜ ਮਸਲਾ ਗੁਰੂ ਦੀ ਬੇਅਦਬੀ ਦਾ ਬਣ ਚੁਕਾ ਹੈ, ਇਸ ਲਈ ਬੋਲਣਾ ਪਿਆ।

☝️ ਸਭ ਨੂੰ ਪਤਾ ਕਿ ਮੈਂ 1990 'ਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਚੱਲ ਰਹੇ ਇਜਲਾਸ ਸਮੇਂ ਆਪਸੀ ਟਕਰਾਓ ਦੇ ਹਾਲਤ ਵਿੱਚ ਗੁਰੂ ਦੀ ਬੇਅਦਬੀ ਨਾ ਬਰਦਾਸ਼ਤ ਹੋਈ। ਉਦੋਂ ਹੀ ਮੈਂ ਇਹ ਭੀ ਆਖਿਆ ਅੱਜ ਸਾਡੇ ਵਿੱਚ ਧੜੇਬੰਦੀ ਕਾਰਨ ਟਕਰਾਓ ਤਲਖੀ ਬਣ ਜਾਂਦੀ ਹੈ, ਗੁਰੂ ਦਾ ਅਦਬ ਨਹੀਂ ਰਹਿੰਦਾ। ❗ ਕਿਸੇ ਇਜਲਾਸ ਜਾਂ ਮੀਟਿੰਗ ਵਿੱਚ ਸਤਿਗੁਰੂ ਦਾ ਪ੍ਰਕਾਸ਼ ਕਰਨਾ ਬੰਦ ਕਰੋ।❗ ਵਖਤ ਦੇ ਪ੍ਰਧਾਨ ਗੁਰਚਰਣ ਸਿੰਘ ਟੌਹੜਾ ਨਾਲ ਇਸ ਟਕਰਾਓ ਵਿੱਚ ਮੈਂ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ ਸੀ।

👉 ਇਹ ਸਾਰੀ ਆਪ ਬੀਤੀ ਮੇਰੀ ਕਿਤਾਬ "ਬੋਲਹਿ ਸਾਚੇ ਮਿਥਿਆ ਨਹੀ ਰਾਈ" ਵਿੱਚ ਪੰਨਾਂ 144 'ਤੇ ਅੰਕਿਤ ਹੈ, ਪਰ ਅੱਜ ਅਸੀਂ ਆਏ ਦਿਨ ਗੁਰੂ ਦੇ ਅਦਬ ਨੂੰ ਭੀ ਦਾਅ 'ਤੇ ਲਾ ਰਹੇ ਦੇਖ ਰਹੇ ਹਾਂ ਜੋ ਬਦਕਿਸਮਤੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ
ਦਰਸ਼ਨ ਸਿੰਘ ਖ਼ਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top