Share on Facebook

Main News Page

💥 ਕਿਉਂ ਨਿਕਲਿਆ ਨਾ ਅੰਮ੍ਰਿਤਪਾਲ ਫੁਕਰਿਆਂ ਦਾ ਸਾਥੀ !
-: ਸੰਪਾਦਕ ਖ਼ਾਲਸਾ ਨਿਊਜ਼
13.02.2023
#KhalsaNews #Amritpal #Baghel #ChachaBaghela #Fukra #Goon

📍 ਪਿਛਲੇ ਦਿਨੀਂ ਜਦੋਂ ਖ਼ਾਲਸਾ ਨਿਊਜ਼ 'ਤੇ ਅੰਮ੍ਰਿਤਪਾਲ ਸਿੰਘ ਬਾਰੇ ਕਈ ਪੋਸਟਾਂ ਪਾਈਆਂ ਸੀ ਤਾਂ ਬਹੁਤੇ ਲੋਕਾਂ ਨੇ ਪਿੱਟ ਸਿਆਪਾ ਪਾਇਆ ਹੋਇਆ ਸੀ, ਪਰ ਹੁਣ ਲੋਕ ਸੋਚਣ ਕਿ ਕਿੱਥੇ ਮੂੰਹ ਲੁਕਾਉਣਾ ਹੈ।

👿"ਭੈੜੇ ਭੈੜੇ ਯਾਰ ਮੇਰੀ ਫੱਤੋ ਦੇ" ਅਖਾਣ ਵਾਂਗੂੰ ਅੰਮ੍ਰਿਤਪਾਲ ਵੱਲੋਂ ਚਾਚਾ ਬਘੇਲ ਸਿੰਘ ਨਾਮ ਦੇ ਗੁੰਡੇ ਦੀ ਸਲਾਹੁਤਾ ਕਰਨੀ, ਉਸਨੂੰ ਬਾਹਰਲੇ ਦੇਸ਼ਾਂ 'ਚ ਪ੍ਰਚਾਰ ਕਰਦਾ ਦੱਸਣਾ ਕਿੰਨਾਂ ਹਾਸੋਹੀਣਾ ਜਾਪਦਾ, ਤੇ ਸਾਬਤ ਕਰਦਾ ਹੈ ਕਿ ਜਿਸ ਤਰ੍ਹਾਂ ਦਾ ਬਘੇਲਾ ਹੈ, ਉਸੇ ਤਰ੍ਹਾਂ ਦਾ ਅੰਮ੍ਰਿਤਪਾਲ ਵੀ ਹੋਵੇਗਾ। ਚਲੋ! ਘੱਟੋ ਘੱਟ ਅਸਲੀਅਤ ਤਾਂ ਲੋਕਾਂ ਨੂੰ ਪਤਾ ਚੱਲੀ ਜਿਹੜੇ ਕਿ ਇਸਨੂੰ ਅਗਲਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਸਮਝੀ ਬੈਠੇ ਸਨ।

⛔ ਦੱਸ ਦਈਏ ਕਿ ਚਾਚਾ ਬਘੇਲ ਸਿੰਘ ਉਹ ਸਿਰਫਿਰਾ ਹੈ, ਜੋ ਜਿਸ ਕਿਸੇ ਨਾਲ ਉਸਦੇ ਵਿਚਾਰ ਨਾ ਰਲ਼ਦੇ ਹੋਣ ਉਸਨੂੰ ਸ਼ਰੇਆਮ ਗੰਦੀਆਂ ਗੰਦੀਆਂ ਗਾਹਲ਼ਾਂ, ਉਸਦੇ ਪਰਿਵਾਰ ਦੀਆਂ ਧੀਆਂ ਭੈਣਾਂ ਦੀਆਂ ਤਸਵੀਰਾਂ ਨੂੰ ਐਡਿਟ ਕਰਨਾ ਤੇ ਬਦਨਾਮ ਕਰਨਾ ਤੇ ਸਿਰਫ ਬਕਵਾਸ ਬਾਜ਼ੀ ਤੋਂ ਇਲਾਵਾ ਕੋਈ ਚੱਜ ਦਾ ਕੰਮ ਨਾ ਕਰਣ ਵਾਲਾ ਕਰਿੰਦਾ ਹੈ... ਤੇ ਉਸਦਾ ਸਾਥੀ ਹੈ ਅੰਮ੍ਰਿਤਪਾਲ ਜੋ ਕਿ ਆਪ ਵੀ ਉਹੀ ਕੰਮ "Clubhouse" 'ਤੇ ਫੇਕ ਆਈਡੀਆਂ ਬਣਾ ਕੇ ਕਰਦਾ ਰਿਹਾ, ਤੇ ਹੁਣ ਆਪਣੇ ਵਿਆਹੁਤਾ ਦੀ ਤਸਵੀਰ ਵੀ ਜਾਰੀ ਕਰਣ ਤੋਂ ਡਰਦਾ (ਜੋ ਕਿ ਇਸਦੀ ਆਪਣੀ ਨਿਜੀ ਜ਼ਿੰਦਗੀ ਹੈ, ਉਸਦੀ ਆਪਣੀ ਇੱਛਾ ਹੈ) ਪਰ ਉਸਦੀਆਂ ਆਪਣੀਆਂ ਤੇ ਬਘੇਲੇ ਵਰਗੇ ਬਦਮਾਸ਼ਾਂ ਦੀ ਕਰਤੂਤਾਂ ਬਾਰੇ ਉਹ ਆਪ ਜਾਣਦਾ।

❎"ਆਪ ਦੀਆਂ ਕੱਛ ਵਿੱਚ ਤੇ ਲੋਕਾਂ ਦੀਆਂ ਸੱਥ ਵਿੱਚ।" ਬੱਲੇ ਪੈਰਾਸ਼ੂਟ ਜੱਥੇਦਾਰਾ!

⚠️ ਐਸੇ ਲੋਕਾਂ ਕੋਲੋਂ ਸਾਡੇ ਲੋਕ ਖ਼ਾਲਿਸਤਾਨ ਭਾਲ਼ਦੇ!!! ਸਿਰਫਿਰੇ ਲੋਕ, ਬਦਮਾਸ਼, ਬਚਿੱਤਰੀ ਤਾਂ ਚਲੋ ਸਮਝ ਲਗਦੀ ਹੈ ਕਿ ਉਨ੍ਹਾਂ ਦਾ ਉਪਰਲਾ ਹਿੱਸਾ ਖਾਲੀ ਹੈ, ਪਰ ਚੰਗੇ ਭਲੇ ਸਿਆਣੇ ਬਿਆਣੇ ਲੋਕ ਅੰਮ੍ਰਿਤਪਾਲ ਦੀਆਂ ਫੁਕਰੀਆਂ ਦੇ ਵਲ਼ੇਵੇਂ 'ਚ ਆ ਗਏ, ਉਸਦੀ ਹੈਰਾਨੀ ਹੈ!!!

👀 ਚਲੋ ਸ਼ਾਇਦ ਹੁਣ ਅੱਖਾਂ ਖੁਲ ਜਾਣ ਕਿ ਇਹ ਅੰਮ੍ਰਿਤਪਾਲ ਫੁਕਰੀਆਂਵਾਲਾ ਕੀ ਹੈ, ਤੇ ਉਸਦੀ ਬਹਿਣੀ ਉਠਣੀ ਵੀ ਬਘੇਲੇ ਵਰਗੇ ਬਦਮਾਸ਼ਾਂ ਨਾਲ ਹੀ ਹੈ। 👁️👁️

A man is known by the company he keeps.
ਜੈਸੀ ਸੰਗਤ ਵੈਸੀ ਰੰਗਤ



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top