👉 ਤਸਵੀਰ ਵਿੱਚ ਪਖੰਡੀ ਸਾਧ ਦਰਸ਼ਨ ਢੱਕੀ ਵਾਲਾ ਹੈ, ਜੋ
ਕਿ ਐਸੇ ਅਨੇਕਾਂ ਹੋਰ ਠੱਗਾਂ ਦੀ ਨੁਮਾਇੰਦਗੀ ਕਰ ਰਿਹਾ ਹੈ।
📍 ਕਿਰਤ ਤੋਂ ਭਗੌੜੇ ਹੋ ਕੇ ਜੰਗਲਾਂ 'ਚ ਐਸੇ ਢੰਗ ਨਾਲ
ਢੋਂਗ ਕਰਨਾ, ਭਗਤੀ ਨਹੀਂ। ਗੁਰੂ ਸਾਹਿਬ ਆਖਦੇ ਹਨ...
🙏 ਸਚੀ ਭਗਤੀ ਮਨੁ ਲਾਲੁ ਥੀਆ
ਰਤਾ ਸਹਜਿ ਸੁਭਾਇ ॥
☝️ ਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ
ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ
ਵਿਚ ਮਸਤ ਰਹਿੰਦਾ ਹੈ। ਉਸਦਾ ਜੀਵਨ ਸਹਿਜ ਵਿੱਚ ਹੁੰਦਾ ਹੈ, ਉਸਦਾ ਹਰ ਕੰਮ
ਸਹਿਜਤਾ ਨਾਲ ਹੋਣ ਕਰਕੇ ਉਹ ਹਰ ਵੇਲੇ ਹੀ ਭਗਤੀ ਕਰਦਾ ਹੈ, ਉਸਨੂੰ ਕੋਈ
ਕਰਮਕਾਂਡ ਜਾਂ ੳੇਚੇਚ ਦੀ ਲੋੜ ਨਹੀਂ ਪੈਂਦੀ। ਉਚੇਚ ਹੀ ਪਾਖੰਡ ਹੈ, ਜੋ ਐਸੇ
ਢੋਂਗੀ ਸਾਧ ਕਰਦੇ ਹਨ। - ਸੰਪਾਦਕ ਖ਼ਾਲਸਾ ਨਿਊਜ਼