Share on Facebook

Main News Page

ਪਾਜੀ ਨਹੀਂ, ਭਾਅ ਜੀ ਹੁੰਦਾ ਹੈ
-: ਸੰਪਾਦਕ ਖ਼ਾਲਸਾ ਨਿਊਜ਼
09.02.2023
#KhalsaNews #Bhaa_ji #Brother #Paaji #Bastard

⚠️ਮੈਨੂੰ ਕੋਈ ਮੈਸੇਜ ਵਿੱਚ "ਪਾਜੀ" Paaji ਲਿਖੇ ਤਾਂ ਮੈਂ ਝੱਟ ਦੇਣੀ ਪੁੱਛਦਾਂ ਕੀ ਗੱਲ "ਭ" ਭਾਰਾ ਹੋ ਗਿਆ ਹੈ?❓ ਅਗਲਾ ਬੰਦਾ ਪੁੱਛਦਾ ਕੀ ਗੱਲ ਹੋ ਗਈ, ਮੈਂ ਪੁੱਛਦਾਂ "ਪਾਜੀ" ਕੀ ਹੁੰਦਾ? ਭਾਅ ਜੀ ਹੁੰਦਾ। ਪਾਜੀ ਗਾਹਲ਼ ਹੁੰਦੀ। ਉਹ ਝੱਟ ਦੇਣੀ "ਭਾਅ ਜੀ" ਜਾਂ ਭਾਜੀ Bhaji 'ਤੇ ਆ ਜਾਂਦਾ।

👳 ਮੌਜੂਦਾ ਸਮੇਂ 'ਚ ਪੰਜਾਬੀ ਦੇ ਕੁੱਝ ਕੁ ਅੱਖਰਾਂ ਨਾਲ ਪੰਜਾਬੀ ਲੋਕ ਹੀ ਬੁਰਾ ਸਲੂਕ ਕਰ ਰਹੇ ਹਨ। ਆਮ ਕਰਕੇ ਬੋਲਿਆ ਜਾਣ ਵਾਲਾ ਸ਼ਬਦ ਭਾਜੀ (ਅਸਲ 'ਚ ਭਾਅ ਜੀ), ਜੋ ਕਿ ਦੁਆਬੇ 'ਚ ਵੱਧ ਪ੍ਰਚਲਤ ਹੈ, ਉਸਦਾ ਰੂਪ ਵਿਗੜ ਕੇ "ਪਾਜੀ" ਹੋ ਚੁਕਾ ਹੈ। 👁️ਪੰਜਾਬੀ ਦੀ ਜਾਣਕਾਰੀ ਨਾ ਹੋਣ ਕਰਕੇ ਹੋਰ ਭਾਸ਼ਾਵਾਂ ਵਾਲੇ ਜੇ ਗ਼ਲਤ ਉਚਾਰਣ ਕਰਣ ਤਾਂ ਸਮਝ ਆਉਂਦੀ ਹੈ, ਪਰ ਪੰਜਾਬੀ ਅਖਵਾਉਣ ਵਾਲੇ ਵੀ ਉਹੀ ਕਰਣ ਤਾਂ ਸ਼ਰਮਨਾਕ ਹੈ।

👉 ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ...
🔸 "ਪਾਜੀ" ਦਾ ਮਤਲਬ : ਕਮੀਨਾ, ਨੀਚ,
(ਭਾਈ ਕਾਹਨ ਸਿੰਘ ਨਾਭਾ ਜੀ ਨੇ "ਮਹਾਨ ਕੋਸ਼" ਵਿੱਚ ਇਹੀ ਅਰਥ ਕੀਤੇ ਹਨ।)
- "पाजी" का मतलब होता है कमीना, नीच

🔹 "ਭਾਜੀ" ਦਾ ਮਤਲਬ : ਸਬਜ਼ੀ ਜਾਂ ਵਿਆਹ 'ਚ ਵੰਡਣ ਵਾਲੀ ਭਾਜੀ।
- "भाजी" का मतलब होता है सब्जी या शादी में बांटी जाने वाली मिठाई

ਤੁਸੀਂ ਗੂਗਲ ਉੱਤੇ bhaji ਲੱਭੋ ਤੁਹਾਨੂੰ ਵੰਨ ਸੁਵੰਨੀਆਂ ਸਬਜ਼ੀਆਂ ਹੀ ਮਿਲਣਗੀਆਂ।
तो आगे से ख्याल रखिए "पाजी" paaji नहीं, "भाअ जी" Bhaa ji कहना है, या फिर वीर जी, भाई जी, या भाई साहब।

⛔ ਪੰਜਾਬੀਆਂ ਦੀ ਅਣਗਹਿਲੀ ਕਰਕੇ ਗੂਗਲ 'ਤੇ paaji ਲਿਖੋ ਤਾਂ ਕਈ ਪੱਗ ਵਾਲੇ ਸਿੱਖ ਅਖਵਾਉਣ ਵਾਲਿਆਂ ਦੀ ਤਸਵੀਰਾਂ ਆ ਜਾਂਦੀਆਂ ਹਨ, ਇਸਦੇ ਕਸੂਰਵਾਰ ਅਸੀਂ ਖੁਦ ਹਾਂ।

📍 ਹੁਣ ਖਿਆਲ ਰਖਿਓ ਕਿ ਤੁਸੀਂ ਅੱਗੇ ਤੋਂ ਕਿਸੇ ਨੂੰ "ਪਾਜੀ" ਕਹਿਕੇ ਗਾਲ ਤਾਂ ਨਹੀਂ ਕੱਢ ਰਹੇ? ਜੇ ਕੋਈ ਤੁਹਾਨੂੰ "ਪਾਜੀ" ਲਿਖੇ, ਤਾਂ ਉਸੇ ਵੇਲੇ ਠੀਕ ਕਰੋ ਉਸਨੂੰ, ਮੈਂ ਤਾਂ ਇਸੇ ਤਰ੍ਹਾਂ ਕਰਦਾ ਹਾਂ, ਬਾਕੀ ਗੱਲ ਬਾਅਦ ਵਿੱਚ ਕਰਦਾ ਹਾਂ।👈

👉 ਇਸੇ ਤਰ੍ਹਾਂ "ਭਰਾ" ਨੂੰ "ਪਰਾ" ਬਣਾ ਦਿੱਤਾ ਹੈ। ਕੀ "ਭ" ਹੁਣ ਭਾਰਾ ਹੋ ਗਿਆ ਕਿ ਬੋਲਣ ਲਿਖਣ ਵਿੱਚ ਵੀ ਭਾਰਾ ਹੋ ਗਿਆ ਹੈ?

😠ਜੇ ਅੰਗ੍ਰੇਜ਼ੀ ਦਾ ਕੋਈ ਸ਼ਬਦ ਬੋਲਣ ਵਿੱਚ ਕੁੱਝ ਇਧਰ ਉਧਰ ਹੋ ਜਾਏ ਤਾਂ ਲੋਕ ਅੱਖਾਂ ਕੱਢ ਕੱਢ ਵੇਖਦੇ ਹਨ, ਮਜ਼ਾਕ ਉੜਾਉਂਦੇ ਨੇ, ਪਰ ਪੰਜਾਬੀ ਨਾਲ ਐਨਾ ਵਿਤਕਰਾ ਕਿਉਂ?⁉️

🙏 ਬੇਨਤੀ ਹੈ ਅਣਗਹਿਲੀ ਨਾਲ ਅਕਲ ਦਾ ਜਨਾਜ਼ਾ ਨਾ ਕੱਢੋ, ਤੇ ਪੰਜਾਬੀ ਸਹੀ ਲਿਖੋ ਤੇ ਬੋਲੋ, ਤੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ, ਉਨ੍ਹਾਂ ਨੂੰ ਠੀਕ ਕਰੋ। ਧੰਨਵਾਦ 🙏



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top