Share on Facebook

Main News Page

💥 ਜਿਹਦਾ ਪੁਰਬ ਅੱਜ ਮਨਾ ਰਹੇ ਹੋ, ਕੀ ਉਸ ਨੂੰ ਪਛਾਣਦੇ
-: ਪ੍ਰੋ. ਦਰਸ਼ਨ ਸਿੰਘ ਖਾਲਸਾ
05 Jan 2020
#ProfDarshanSingh #KhalsaNews #Gurpurab #Sikhya #Sikh #Bani #Bana

⚠️ ਗੁਰਪੁਰਬ ਮਨਾ ਲੈਣੇ ਕੋਈ ਵੱਡੀ ਗੱਲ ਨਹੀਂ, ਕੀਰਤਨੀਏ ਬੁਲਾ ਕੇ, ਲੰਗਰ ਚਲਾ ਕੇ, ਅਖੰਡ ਪਾਠਾਂ ਦੀਆਂ ਲੜੀਆਂ ਚਲਾ ਕੇ, ਪੁਰਬ ਮਨਾ ਲੈਣੇ ਕੋਈ ਵੱਡੀ ਗੱਲ ਨਹੀਂ.. ਗੱਲ ਤਾਂ ਇਹ ਹੈ ਜਿਹਦਾ ਪੁਰਬ ਮਨਾ ਰਹੇ ਹਾਂ ਉਸ ਨੂੰ ਪਛਾਣਦੇ ਹਾਂ ? ਖਿਆਲ ਕਰਿਓ 'ਜਦੋਂ ਪਛਾਣ ਖਤਮ ਹੁੰਦੀ ਹੈ ਤਾਂ ਉਹਦੋਂ ਮੁਗਾਲਤੇ ਪੈਂਦੇ ਨੇ ਉਦੋਂ ਵਿਰੋਧੀ ਨੂੰ ਮੌਕਾ ਮਿਲਦਾ ਹੈ ਸਾਡੀ ਬੇ-ਪਛਾਣਗੀਂ ਦਾ ਨਜਾਇਜ਼ ਲਾਭ ਉਠਾਇਆ ਜਾਏ।

🙏 ਜਿਸ ਗੁਰੂ ਦਸਮ ਪਾਤਸ਼ਾਹ ਨੇ ਸਾਡੀ ਸਾਜਨਾ ਕੀਤੀ ਹੈ, ਸਾਡੀ ਹੋਂਦ ਬਣਾਈ ਹੈ ਅੱਜ ਉਹਦਾ ਪੁਰਬ ਹੈ, ਇਹ ਅਸੀਂ ਸਾਰੇ ਮੰਨਦੇ ਹਾਂ, ਪਰ ਜੇ ਭਲਾ ਗੁਰੂ ਦੇ ਇਹ ਸ਼ਬਦ ਸਾਡੇ 'ਤੇ ਲਾਗੂ ਹੋ ਜਾਣ ਸਵਾਲ ਬਣ ਕੇ ਖੜ੍ਹੇ ਹੋ ਜਾਣ, ਤੂੰ ਦਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਛਾਣਦਾ ਹੈਂ? ਸਾਡੇ ਸਾਹਮਣੇ ਸਵਾਲ ਹੀ ਇਹ ਹੈ.. ਕੀ ਜੇ ਤੂੰ ਗੁਰੂ ਗੋਬਿੰਦ ਸਾਹਿਬ ਨੂੰ ਪਛਾਣਦਾ ਹੈ ਤੇ ਦਸ ਉਹ ਅੰਮ੍ਰਿਤ ਦਾ ਦਾਤਾ ਹੈ ਜਾਂ ਸ਼ਰਾਬ ਦਾ ਦਾਤਾ ਹੈ ? ਤੇਰੇ ਸਾਹਮਣੇ ਸਵਾਲ ਹੈ ਪਛਾਣ.. ਉਹ ਤੇਰੇ ਲਈ ਅੰਮ੍ਰਿਤ ਬਾਟਾ ਲਈ ਬੈਠਾ ਹੈ ਜਾਂ ਸ਼ਰਾਬ ਦਾ ਪਿਆਲਾ ਲਈ ਬੈਠਾ ਹੈ?

🤔 ਸੋਚੋ! ਮੈਂ ਤਾਂ ਸਵਾਲ ਹੀ ਕਰਨੇ ਨੇ ਉਹ ਵੀ ਤਾਂ ਸਵਾਲ ਹੀ ਹੈ ਜੇ ਸਾਨੂੰ ਕੋਈ ਆ ਕੇ ਆਖੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਸ਼ਵਾ ਦੇ ਚੁਬਾਰੇ 'ਤੇ ਖੜ੍ਹੇ ਨੇ, ਹੁਣ ਤਕ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਬੰਧ ਵਿੱਚ ਇਹ ਗੱਲ ਤਾਂ ਪੜ੍ਹਦੇ ਆਏ ਗੁਰੂ ਗੋਬਿੰਦ ਸਿੰਘ ਜੀ ਵੇਸ਼ਵਾ ਦੇ ਚੁਬਾਰੇ 'ਤੇ ਖੜ੍ਹੇ ਨੇ ਪਰ ਜੋਗਾ ਸਿੰਘ ਨੂੰ ਬਚਾਉਣ ਲਈ ਇਹੋ ਪੜ੍ਹਿਆ, ਜੋਗਾ ਸਿੰਘ ਨੂੰ ਰੋਕ ਰਹੇ ਨੇ ਇਥੇ ਨਹੀਂ ਜਾਣਾ, ਇਥੇ ਨਰਕ ਹੈ, ਇਥੇ ਦੋਜ਼ਖ ਹੈ ਇਸ ਦਰਵਾਜੇ ਨੂੰ ਪਾਰ ਨਹੀਂ ਕਰਨਾ ਰੋਕ ਰਹੇ ਨੇ ਪਰ ਜੇ ਭਲਾ ਸਾਨੂੰ ਕੋਈ ਆਖੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਵੇਸ਼ਵਾ ਦੇ ਚੁਬਾਰੇ ਗਏ ਨੇ, ਮੰਨ ਲਓਗੇ❓ ਨਹੀਂ ਮੰਨੋਗੇ, ਜੇ ਗੁਰੂ ਦਸਮ ਪਾਤਸ਼ਾਹ ਨੂੰ ਪਛਾਣਦੇ ਹੋਵੋਗੇ ਸਾਡਾ ਗੁਰੂ ਐਸਾ ਨਹੀਂ ਹੋ ਸਕਦਾ ਮੇਰਾ ਗੁਰੂ ਵੇਸ਼ਵਾ ਦੇ ਚੁਬਾਰੇ 'ਤੇ ਨਹੀਂ ਜਾ ਸਕਦਾ।

✅ ਸਾਡਾ ਅੱਜ ਦਾ ਫ਼ਰਜ਼ ਹੈ ਅਸੀਂ ਪੁਰਬ ਮਨਾਉਣਾ ਹੈ, ਨਾਲ ਨਾਲ ਇਹ ਗੱਲ ਸਮਝਣੀਆਂ ਨੇ ਸਾਨੂੰ ਕਿੱਥੇ-ਕਿੱਥੇ ਮੁਗਾਲਤੇ ਪਾ ਕੇ 'ਗੁਰੂ ਦਸਮ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਉੱਚੀ ਜੀਵਨਸ਼ੈਲੀ ਨੂੰ ਕਿਵੇਂ ਕਲੰਕਤ ਕੀਤਾ ਜਾ ਰਿਹਾ ਹੈ, ਫਿਰ ਇਹਨਾਂ ਦਰਬਾਰਾਂ ਵਿਚ ਇਹ ਵੀ ਨਹੀਂ ਅੰਦਰ ਬੈਠ ਕੇ ਗੁਰਦੁਆਰਿਆਂ ਵਿਚ ਬੈਠ ਕੇ ਪ੍ਰਚਾਰਕਾਂ ਦੇ ਨਾਮ ਥੱਲੇ ਪ੍ਰਚਾਰਕਾਂ ਦੇ ਰੂਪ ਵਿਚ ਸਾਡੇ ਚਿਹਰਿਆਂ ਵਿਚ ਉਹ ਸਾਖੀਆਂ ਤੇ ਇਤਿਹਾਸ ਸੁਣਾਏ ਜਾ ਰਹੇ ਨੇ ਜਿਹੜੇ ਇਹ ਸਵਾਲ ਖੜਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਸ਼ਵਾ ਦੇ ਚੁਬਾਰੇ 'ਤੇ ਗਏ!

✌️ ਦੂਜੇ ਇਤਿਹਾਸਕ ਪੰਨੇ ਵਿਚ ਉਹਨਾਂ ਦੇ ਇਤਿਹਾਸ ਮੁਤਾਬਕ ਇਹ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਅਪਣੀ ਹੱਥੀਂ ਉਸ ਵੇਸ਼ਵਾ ਨੂੰ ਸ਼ਰਾਬ ਪਿਲਾ ਰਹੇ ਨੇ, ਹੈਂ .. ਤੁਸੀਂ ਮੰਨਦੇ ਹੋ, ਜੇ ਨਹੀਂ ਮੰਨਦੇ ਤੇ ਤਾਂ ਹੀ ਨਹੀਂ ਮੰਨਦੇ ਜੇ ਗੁਰੂ ਗੋਬਿੰਦ ਸਾਹਿਬ ਨੂੰ ਪਛਾਣਦੇ ਹੋ !

💥 ਪਛਾਣ ਦੀ ਕਿਉਂ ਲੋੜ ਹੈ?
ਗੁਰੂ ਗੁਰੂ ਕਹਿਣਾ ਹੀ ਕੁੱਝ ਨਹੀਂ ਅਸੀਂ ਵਾਹਿਗੁਰੂ ਵਾਹਿਗੁਰੂ ਆਖ ਕੇ ਸਾਰੀ ਸਾਰੀ ਰਾਤ ਸਿਮਰਨ ਕਰਕੇ ਬਿਤਾਇਆ, ਪਰ ਅਸੀਂ ਗੁਰੂ ਨੂੰ ਪਛਾਣ ਨਾ ਸਕੇ ? ਸਤਿਗੁਰ ਨੇ ਅਵਾਜ ਦਿੱਤੀ... ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੇਟੈ ਦਾਤਿ ॥ .. ਉਹਦੀ ਦਾਤ ਕੀ ਹੈ ਅੰਮ੍ਰਿਤ, ਇਕ ਪਾਸੇ ਅਸੀਂ ਉਸ ਨੂੰ ਅੰਮ੍ਰਿਤ ਦਾ ਦਾਤਾ ਆਖ ਰਹੇ ਹਾਂ ਇਕ ਪਾਸੇ ਅਸੀਂ ਉਸਦੇ ਨਾਂ ਤੇ ਸ਼ਰਾਬ ਜੋੜ ਰਹੇ ਹਾਂ ਇਥੇ ਬਸ ਨਹੀਂ, ਹਰ ਪਾਸੋਂ ਸਾਡਾ ਕਿਵੇਂ ਨਜਾਇਜ ਫਾਇਦਾ ਉਠਾਇਆ ਜਾ ਰਿਹਾ ਹੈ।

🔹 ਮੈਂ ਇਹ ਗੱਲ ਇਸ ਲਈ ਆਖ ਰਿਹਾ ਹੈ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਮ ਥੱਲੇ ਮੁਗਾਲਤਿਆਂ ਵਿੱਚ ਪੈ ਕੇ ਇਕ ਅਵਗਿਆ, ਇਕ ਗੁਨਾਹ ਕਰ ਰਹੇ ਹਾਂ ਜਿਹਦਾ ਨਤੀਜਾ ਆਪ ਭੁਗਤਣ ਲਈ ਤਿਆਰ ਹਾਂ.. ਅਨੂਪ ਕੌਰ ਦੀ ਸਾਖੀ ਕਦੇ ਪੜ੍ਹੋ ਉਹਦੇ ਵਿਚ ਇਹ ਸ਼ਬਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅਨੂਪ ਕੌਰ ਦੇ ਦਰਵਾਜੇ 'ਤੇ ਜਾਂਦੇ ਨੇ ਇਸ ਭੁਲੇਖੇ ਨਾਲ 'ਕਿ ਉੱਥੇ ਜਾ ਕੇ ਮੈਨੂੰ ਦੁਰਗਾ ਦਾ ਮੰਤਰ ਮਿਲੇਗਾ ਅਤੇ ਦੁਰਗਾ ਦੀ ਮੰਤ੍ਰ ਦੀ ਮੈਨੂੰ ਕਿਉਂ ਲੋੜ ਹੈ ਕਿਉਂਕੀ ਮੈਂ ਇਸਲਾਮ ਖਤਮ ਕਰਨਾ ਹੈ ਬਕਾਇਦਾ ਉਸ ਵਿਚ ਲਿਖਿਆ ਹੋਇਆ ਹੈ, ਜੇ ਭਲਾ ਇਸਲਾਮ ਖਤਮ ਹੋ ਜਾਏਗਾ ਤੇ ਪੀਰ ਬੁਧੂ ਸ਼ਾਹ ਕਿਥੋਂ ਆਏਗਾ ? ਗਨੀ ਖਾਂ ਨਬੀ ਖਾਂ ਕਿਥੋਂ ਆਏਗਾ ? ਜੇ ਇਸਲਾਮ ਖਤਮ ਹੋ ਜਾਏਗਾ ਤੇ ਮਰਦਾਨਾ ਕਿਥੋਂ ਆਏਗਾ ?

☪️ ਇਸਲਾਮ ਨੂੰ ਖਤਮ ਕਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਰਦੇ ਨੇ ਕਿਉਂਕਿ ਮੈਂ ਇਸਲਾਮ ਖਤਮ ਕਰਨਾ ਹੈ ਇਸ ਲਈ ਮੈਨੂੰ ਦੁਰਗਾ ਦੇ ਸਾਥ ਦੀ ਲੋੜ ਹੈ ਉਹਦੀ ਮਦਦ ਦੀ ਲੋੜ ਹੈ ਇਸ ਲਈ ਮੰਤ੍ਰ ਸਿਖਣ ਵਾਸਤੇ ਮੈਂ ਅਨੂਪ ਕੌਰ ਦੇ ਦਰਵਾਜੇ 'ਤੇ ਅੱਧੀ ਰਾਤ ਨੂੰ ਵੀ ਜਾ ਸਕਦਾ ਹਾਂ, ਕੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਸਕਦੇ ਨੇ ?

👉 ਜੇ ਅਸੀਂ ਗੁਰੂ ਨੂੰ ਪਛਾਣਦੇਂ ਹੋਵਾਗੇਂ ਤੇ ਸਾਡਾ ਜਵਾਬ ਹੋਵੇਗਾ "ਬਿਲਕੁਲ ਨਹੀਂ"।

🌀 'ਅਪਣਾ ਮੂਲ ਪਛਾਣ, ਸਾਨੂੰ ਅਪਣੇ ਗੁਰੂ ਦੀ ਪਛਾਣ ਕਿਉਂ ਜ਼ਰੂਰੀ ਹੈ, ਮੈਂ ਹੈਰਾਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਦੋਂ ਦੋਹਾਂ ਦੇ ਮੁਕਾਬਲੇ ਇਹ ਆਖ ਦਿਤੀ "ਪੰਡਿਤ ਮੁਲਾਂ ਛਾਡੇ ਦੋੳੂ" ਇੱਕ ਦਾ ਮਸਲਾ ਨਹੀਂ ਹੈ, ਗੁਰੂ ਇਕ ਧੜੇ ਵਿੱਚ ਨਹੀਂ ਮਜ਼ਲੂਮ ਬਣ ਕੇ ਭਾਵੇਂ ਮੁਲਾਂ ਆਏ ਜਾਂ ਬਾਹਮਣ ਜਿਹੜਾ ਆਏ ਉਹਦੇ ਨਾਲ ਖੜਾ ਹੈ।

🔆 ਓਇ ਭੋਲਿਓ! ਇਹ ਗੱਲ ਮੈਂ ਇਸ ਲਈ ਆਖ ਰਿਹਾ ਹੈ ਕੀ ਸਾਡੇ ਮਨ ਦੀ ਇਹ ਲਾਲਸਾ ਬਣ ਜਾਏ ਅਸੀਂ ਸਿਰਫ ਪੁਰਬ ਨਹੀਂ ਮਨਾਉਣੇ ਗੁਰੂ ਨੂੰ ਪਛਾਨਣਾ ਹੈ, ਇਹ ਦਿਹਾੜੇ ਇਥੇ ਆ ਕੇ ਸਿਰਫ਼ ਇਕਠੇ ਹੋ ਕੇ ਬੈਠ ਕੇ ਕੁਝ ਗੱਲਾਂ ਸੁਣ ਕੇ ਚਲੇ ਜਾਣ ਦਾ ਨਹੀਂ ਇਹ ਦਿਹਾੜਾ ਸਿਰਫ਼ ਲੰਗਰ ਲਗਾ ਕੇ ਕੜ੍ਹਾ ਪ੍ਰਸਾਦ ਦੀਆਂ ਦੇਗਾਂ ਕਰਾ ਕੇ ਹੀ ਵਾਪਸ ਚਲੇ ਜਾਉਣ ਦਾ ਨਹੀਂ, ਇਹ ਪਛਾਨਣ ਦਾ ਵੇਲਾ ਹੈ ਕੀ ਗੁਰੂ ਦੇ ਕਿਸ ਜੋਤ ਕਿਸ ਜਾਮੇ ਦੇ ਪੁਰਬ ਮਨਾ ਰਹੇ ਹਾਂ ਤੇ ਉਸ ਜਾਮੇ ਵਿੱਚ ਗੁਰੂ ਨੇ ਕੀ ਕੀਤਾ ਹੈ ਉਹਦਾ ਰੂਪ ਕੀ ਸੀ, ਸਾਡੀ ਇਸ ਬੇ-ਪਛਾਣਗੀਂ ਨੇ, ਅਸੀਂ ਅੱਜ ਦੇ ਸਮੇਂ ਉੱਥੇ ਖੜ੍ਹੇ ਹੋ ਗਏ।

🙏 ਗੁਰਪੁਰਬ ਮਨਾਉਣਾ ਹੈ ਨਗਰ ਕੀਰਤਨ ਕੱਢਣੇ ਨੇ, ਲੰਗਰ ਲਾਉਣੇ ਨੇ ਬਸ ਨਤੀਜਾ ਸਾਡੀ ਇਸ ਬੇ-ਪਛਾਣਗੀ ਦਾ ਵਿਰੋਧੀ ਨੇ ਦੁਸ਼ਮਣ ਨੇ, ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਬੂਟੇ ਨਾਲ ਤੋੜਨਾ ਚਾਹੁੰਦਾ ਹੈ, ਉਹ ਕਹਿੰਦਾ ਤੂੰ ਤੇ ਪਛਾਣਦਾ ਨਹੀਂ ਤੇਰਾ ਗੁਰੂ ਕੌਣ ਹੈ, ਆਹ ਪਛਾਣ ਹੈ ਜੇ ਤੈਨੂੰ ਅੱਜ ਦਾ ਦਿਹਾੜਾ ਮਿਲਿਆ ਹੈ ਜਿਹੜਾ ਪ੍ਰਚਾਰਕ ਆਵੇ ਉਸ ਨੂੰ ਬੇਨਤੀ ਕਰੀਏ ਸਾਨੂੰ ਗੁਰੂ ਦਸਮ ਪਾਤਸ਼ਾਹ ਦੇ ਜੀਵਨ ਸ਼ੈਲੀ ਦੀ ਪਛਾਣ ਕਰਾਓ, ਬਾਣਾ ਪਹਿਨਣਾ ਬੜਾ ਸੌਖਾ ਹੈ 'ਸਿੱਖ ਦੀ ਪਛਾਣ ਹੈ ਬਾਣਾ, ਪਰ ਉਹ "ਸਿੱਖ ਨਹੀਂ"।

📌 ਪਛਾਣ ਹੋਰ ਚੀਜ਼ ਹੈ, ਉਹ ਬਾਅਦ ਵਿੱਚ ਹੈ, ਬਾਣਾ ਹੋਣਾ ਚਾਹੀਦਾ ਹੈ ਪਛਾਣ ਲਈ, ਪਰ ਬਾਣਾ ਸਿੱਖ ਨਹੀਂ 'ਕਿਉਂਕਿ ਸਿੱਖ ਲਈ ਸਿਖਿਆ ਜ਼ਰੂਰੀ ਹੈ ਤੇ ਬਾਣੀ ਕੀ ਹੈ, ਸਿਖਿਆ। ਆਪਾਂ ਕਹਿੰਦੇ ਹਾਂ ਬਾਣੀ ਤੇ ਬਾਣਾ 'ਬਾਣੀ ਨਾਲ ਤੂੰ ਸਿੱਖ ਬਣਨਾ ਹੈ ਤੇ ਬਾਣੇ ਨਾਲ ਸਿੱਖ ਦੀ ਪਛਾਣ ਬਣਨੀ ਹੈ।' ਪਛਾਣ ਬਾਅਦ ਵਿੱਚ ਪਹਿਲਾਂ ਸਿੱਖ, ਇਸ ਲਈ ਸਾਡਾ ਅੱਜ ਦੁਖਾਂਤ ਇਹ ਹੀ ਹੈ ਸਾਨੂੰ ਗੁਰੂ ਦੇ ਜੀਵਨ ਦੀ ਗੁਰੂ ਸਿਧਾਂਤ ਦੀ ਪਛਾਣ ਨਹੀਂ, ਪੁਰਬ ਤਾਂ ਮਨਾ ਰਹੇ ਹਾਂ, ਪਰ ਜਿਹਦਾ ਪੁਰਬ ਮਨਾ ਰਹੇ ਹਾਂ ਉਹਦੀ ਪਛਾਣ ਨਹੀਂ ਇਸ ਲਈ ਗੁਰੂ ਆਖ ਰਿਹਾ ਹੈ...

🙏 ਜਿਸ ਤੇ ਉਪਜਿਆ ਤਿਸਹਿ ਪਛਾਨੁ॥

📍 ਨੋਟ:- ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰ ੫ ਜਨਵਰੀ ੨੦੨੦ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ, ਗੀਤਾ ਭਵਨ ਚੌਕ, ਸੋਨੀਪਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਵਿਖੇ ਹਾਜਰੀ ਭਰਦਿਆਂ ਹੋਇਆਂ ਦਿੱਤੇ ਸਨ।

ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top