Share on Facebook

Main News Page

ਸੂਰਜ ਪ੍ਰਕਾਸ਼ ਸਮੇਤ ਕਿਸੇ ਭੀ ਉਸ ਗ੍ਰੰਥ ਨੂੰ ਨਹੀਂ ਮੰਨਦਾ, ਜਿਸ ਵਿੱਚ ਗੁਰੂ ਅਦਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਕੁੱਝ ਭੀ ਹੋਵੇ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
14.10.2021
#KhalsaNews #ProfDarshanSingh #MohinderSinghSohi #SurajPrakash #DasamGranth

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ

ਅੱਜ ਇੱਕ ਭਾਈ ਮਹਿੰਦਰ ਸਿੰਘ ਸੋਹੀ ਵੀਰ ਦੀ ਪੋਸਟ ਪੜੀ, ਬੜਾ ਤਰਸ ਆਇਆ ਕਿ... ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ

ਉਸ ਵੀਰ ਨੇ ਮੇਰੇ ਨਾਲ ਜਾਗਰਤੀ ਮਿਸ਼ਨਰੀ ਟੋਲਾ ਲਿਖਿਆ ਹੈ। ਵੀਰੇ ਜਾਗਰਤੀ ਖੁਸ਼ਕਿਸਮਤ ਕ੍ਰਿਆ ਹੈ, ਗਰੂ ਕਰੇ ਹਰ ਕਿਸੇ ਕੋਲ਼ ਹੋਵੇ। ਬਾਕੀ ਮੈਂ ਇਸ ਨਾਵਾਂ ਦਾ ਅਪਾਣੇ ਨਾਲ ਕੋਈ ਧੜਾ ਟੋਲਾ ਨਹੀਂ ਬਣਾਇਆ, ਮੇਰਾ ਧੜਾ ਕੇਵਲ...

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ

ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ

ਇਹੋ ਹੀ ਮੇਰਾ ਮਿਸ਼ਨ ਹੈ ਜਿਸਨੂੰ ਚੰਗਾ ਲਗਦਾ ਹੈ ਉਹ ਹਮਸਫਰ ਹੋ ਕੇ ਤੁਰ ਪੈਂਦਾ ਹੈ। ਉਸ ਵੀਰ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਕੁੱਝ ਸਵਾਲ ਮੇਰੇ ਅੱਗੇ ਰੱਖੇ ਹਨ ਤੇ ਪੁੱਛਿਆ ਹੈ ਕਿ ਮੈਂ ਮੰਨਦਾ ਹਾਂ ਕਿ ਨਹੀਂ?

ਵੀਰੇ, ਮੇਰਾ ਸੰਖੇਪ ਜਵਾਬ ਇਹ ਹੈ ਕਿ "ਸੂਰਜ ਪ੍ਰਕਾਸ਼ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ) ਸਮੇਤ ਕਿਸੇ ਭੀ ਉਸ ਗ੍ਰੰਥ ਨੂੰ ਨਹੀਂ ਮੰਨਦਾ ਜਿਸ ਵਿੱਚ ਗੁਰੂ ਅਦਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਕੁੱਝ ਭੀ ਹੋਵੇ।" ਜੇ ਗੁਰੂ ਬਾਣੀ ਨਾਲ ਮਿਲਦੇ ਕੁਝ ਵੀਚਾਰ ਭੀ ਹੋਣ ਤਾਂ ਭੀ ਮੈਂ ਉਸਨੂੰ ਗੁਰੂ ਨਹੀਂ ਮੰਨਦਾ ਕਿਉਂਕਿ... ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ

ਬਲਕਿ ਵੀਰੇ, ਹੁਣ ਸਵਾਲ ਤੁਹਾਡੇ ਕੋਲੋਂ ਪੁੱਛਦਾ ਹਾਂ ਕਿ ਦਸਮ ਗ੍ਰੰਥ ਨਾਮ ਹੇਠ ਗੁਰੂ ਬਣ ਬੈਠਾ ਬਚਿਤ੍ਰ ਨਾਟਕ ਗ੍ਰੰਥ ਜਿਸ ਵਿੱਚਲੀ ਦੁਰਮਤਿ ਆਚਰਣਹੀਣਤਾ, ਧਰਮਹੀਣਤਾ ਦੀ ਬਹੁਤ ਲੰਮੀ ਕਤਾਰ ਹੈ, ਲੋੜ ਪੈਣ 'ਤੇ ਤੁਹਾਡੇ ਸਾਹਮਣੇ ਰਖਾਂਗਾ, ਤੁਸੀਂ ਉਸ ਗ੍ਰੰਥ ਨੂੰ ਤੇ ਉਸ ਵਿਚੱਲੀਆਂ ਰਚਨਾਵਾਂ ਨੂੰ ਅੱਜੇ ਤੱਕ ਮੰਨ ਰਹੇ ਹੋ, ਉਸ ਗ੍ਰੰਥ ਸੰਬੰਧੀ ਤੁਸੀਂ ਨਹੀਂ ਬੋਲਦੇ। ਕੀ ਤੁਸੀਂ ਉਸ ਗ੍ਰੰਥ ਨੂੰ ਮੰਨਦੇ ਹੋ? ਆਸ ਹੈ ਅੰਦਰ ਝਾਤ ਪਾਕੇ ਆਪਣੇ ਆਪ ਨੂੰ ਹੀ ਇਸਦਾ ਜਵਾਬ ਦੇਵੋਗੇ।

ਮੈਂ ਸਮਝਦਾ ਹਾਂ ਜਦੋਂ ਕਿ ਚੌਫੇਰੇ ਚਿੱਕੜ ਹੋਵੇ ਤਾਂ ਡੱਡੂਆਂ ਦੀ ਭੀ ਅਰਥਹੀਣ ਗੜੈਂ ਗੜੈਂ ਸੁਭਾਵਕ ਹੈ। ਇਸ ਲਈ ਐਸੀਆਂ ਪੋਸਟਾਂ ਦਾ ਬਾਰ ਬਾਰ ਜਵਾਬ ਦੇਣ ਦਾ ਮੇਰੇ ਕੋਲ਼ ਸਮਾਂ ਨਹੀਂ।

ਕੇਵਲ ਗੁਰੂ ਗ੍ਰੰਥ ਸਾਹਿਬ ਦਾ - ਦਰਸ਼ਨ ਸਿੰਘ ਖ਼ਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top