Khalsa News homepage

 

 Share on Facebook

Main News Page

ਸਚੁ ਸੁਣਾਇਸੀ ਸਚ ਕੀ ਬੇਲਾ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
24.01.2021
#ProfDarshanSingh #KhalsaNews #Sun #Politicians

ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥ ਓਹ ਬਿਨਸੈ ਉਹੁ ਮਨਿ ਪਛੁਤਾਵੈ॥

ਜਦੋਂ ਸੂਰਜ ਆਪਣੀ ਜੇਠ ਹਾੜ ਦੀ ਹੰਕਾਰੀ ਗਰਮੀ ਲੈ ਕੇ ਅਸਮਾਨ ਦੇ ਉੱਚੇ ਤਖ਼ਤ 'ਤੇ ਸੁਸ਼ੋਭਤ ਹੁੰਦਾ ਹੈ ਤਾਂ ਦੇਖਦੇ ਰਹੇ ਹਾਂ ਸਿਖਰ ਦੁਪਹਿਰ ਵੇਲੇ ਗਰੀਬ ਲੋਕ ਅਤੇ ਕਿਰਸਾਨ ਅਕਸਰ ਸੂਰਜ ਦੀ ਗਰਮੀ ਤੋਂ ਬਚਣ ਲਈ ਪੁਰਾਣੇ ਸਮੇਂ ਵਿੱਚ ਕਿਸੇ ਬਿਰਖ ਦੀ ਛਾਂਅ ਹੇਠ ਮੰਜੀ ਡਾਹ ਲੈਂਦੇ ਸਨ। ਜਿਉਂ ਜਿਉਂ ਸੂਰਜ ਆਪਣੀ ਚਾਲੇ ਤੁਰਦਾ ਆਪਣਾ ਟਿਕਾਣਾ ਬਦਲਦਾ ਹੈ ਛਾਂਅ ਭੀ ਟਿਕਾਣਾ ਬਦਲ ਜਾਂਦੀ ਹੈ। ਬਿਰਖ ਦੀ ਛਾਂਅ ਆਸਰੇ ਦੁਪਹਿਰਾ ਕੱਟਣ ਵਾਲੇ ਲੋਕ ਉਸ ਛਾਂਅ ਦੇ ਨਾਲ ਹੀ ਆਪਣੀ ਮੰਜੀ ਭੀ ਘੜੀਸਦੇ ਹਨ, ਕਿਉਂਕਿ ਸੂਰਜ ਨੇ ਉਹ ਛਾਂਅ ਆਪਣੀ ਚਾਲ ਦੇ ਹੁਕਮ ਵਿੱਚ ਹੀ ਰੱਖੀ ਹੁੰਦੀ ਹੈ। ਯਕੀਨ ਕਰੋ ਸੂਰਜ ਦੀ ਚਾਲ ਨਾਲ ਆਪਣੀ ਮੰਜੀ ਘੜੀਸਣ ਵਾਲਿਆਂ ਲਈ ਹੀ ਬਿਰਖ ਦੀ ਛਾਂਅ ਹੈ ਜਿਸ ਦਿਨ ਤੁਸੀਂ ਮੰਜੀ ਲਈ ਟਿਕਾਣਾ ਨਿਸਚਤ ਚਾਹੋਗੇ, ਯਾਦ ਰੱਖੋ ਫਿਰ ਉਹ ਛਾਂਅ ਤੁਹਾਡੇ ਲਈ ਨਹੀਂ, ਫਿਰ ਤਾਂ ਸੂਰਜ ਦੀ ਤਪਦੀ ਧੁੱਪ ਤੁਹਾਨੂੰ ਜਲਾਉਣ ਲਈ ਤਿਆਰ ਹੈ।

ਬਸ ਇਹੋ ਸੁਭਾਅ ਰਾਜ ਤਖ਼ਤ 'ਤੇ ਬੈਠੇ ਸੱਤਾਧਾਰੀ ਰਾਜਿਆਂ ਦਾ ਹੁੰਦਾ ਹੈ। ਸਟੇਟ ਦੀਆਂ ਸਾਰੀਆਂ ਆਰਥਕ ਸਮਾਜਕ ਧਾਰਮਕ ਰਾਜਨੀਤਿਕ ਸ਼ਕਤੀਆਂ ਸੂਰਜ ਵਾਂਗੂੰ ਜ਼ਾਲਮ ਤਪਤ ਲੈਕੇ ਸੱਤਾ ਦੇ ਤਖ਼ਤ 'ਤੇ ਬੈਠੇ ਸੱਤਾਧਾਰੀ ਲੋਕ ਬਿਰਖ ਦੀ ਛਾਂਅ ਦੀ ਤਰ੍ਹਾਂ ਆਪਣੀ ਚਾਲ ਦੇ ਹੁਕਮ ਵਿੱਚ ਹੀ ਰੱਖਦੇ ਨੇ।

ਯਾਦ ਰੱਖੋ ਜੇ ਤੁਸੀਂ ਉਨ੍ਹਾਂ ਦੀ ਚਾਲ ਨਾਲ ਆਪਣੀ ਮੰਜੀ ਘੜੀਸ ਸਕਦੇ ਹੋ ਤਾਂ ਹੀ ਇਸ ਛਾਂਅ ਦੀ ਆਸ ਰੱਖੋ, ਨਹੀਂ ਤਾਂ ਗੁਰੂ ਦੀ ਗੁਰਬਾਣੀ ਰਾਹੀਂ ਦਿੱਤੀ ਚੇਤਾਵਣੀ ਯਾਦ ਰੱਖੋ... ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥ ਓਹ ਬਿਨਸੈ ਉਹੁ ਮਨਿ ਪਛੁਤਾਵੈ॥

ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top