ਸ਼੍ਰੋਮਣੀ ਕਮੇਟੀ ਦੇ ਸੌ ਸਾਲਾ
ਸਮਾਗਮ ਵਿੱਚ ਸਿਆਸੀ ਲੀਡਰਾਂ ਦੇ ਨਾਲ ਉਨ੍ਹਾਂ ਦੇ ਮੁਖੀ ਜੱਥੇਦਾਰ
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੋਲਦਿਆਂ ਸੁਣਿਆ,
ਉਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਸ਼੍ਰੋਮਣੀ ਕਮੇਟੀ ਦੀ ਹਰਚੰਦਉਰੀ ਪੇਸ਼ ਕੀਤੀ।
ਸਿਆਸੀ ਨਿਯਮਾਂ ਅਨੁਸਾਰ ਦੂਜਿਆਂ 'ਤੇ ਝੂਠੇ ਉਲਾਂਭੇ ਗੁੱਸੇ ਗਿਲੇ ਭੀ ਆਇਦ ਕੀਤੇ।
ਮੈਂ ਚਾਹੁੰਦਾ ਹਾਂ ਸਾਰੀ ਕੌਮ ਇੱਕ ਵਾਰ ਜ਼ਰੂਰ ਇਸ "ਕੂੜੇ ਸੱਚ" ਨੂੰ ਸੁਣੇ।
ਉਲਾਂਭੇ ਵਿੱਚ ਜਥੇਦਾਰ ਨੇ ਆਖਿਆ - "ਕੁਛ
ਲੋਕ ਸਾਡੀ ਮਰਿਆਦਾ ਨੂੰ ਸਾਡੇ ਨਿਤਨੇਮ, ਸਾਡੇ ਅੰਮ੍ਰਿਤ ਨੂੰ ਪੈ ਨਿਕਲੇ, ਸਾਡੀ
ਬਾਣੀ ਨੂੰ ਪੈ ਨਿਕਲੇ।"
ਗਿਆਨੀ ਹਰਪ੍ਰੀਤ ਸਿੰਘ ਜੀ ਤੁਸਾਂ ਸੱਚ ਆਖਿਆ ਕਿ ਇਹ
ਮਰਿਆਦਾ, ਇਹ ਮਹਾਕਾਲ ਵਾਲਾ ਨਿਤਨੇਮ, ਅੰਮ੍ਰਿਤ ਅਤੇ ਚਰਿਤਰੋਪਾਖਿਆਨ ਬਾਣੀ ਸਭ
ਤੁਹਾਡੀ ਹੈ, ਗੁਰੂ ਦੀ ਨਹੀਂ। ਹੁਣ ਤਾਂ ਤਖ਼ਤ ਅਤੇ ਗੁਰਦੁਆਰੇ ਭੀ ਤੁਹਾਡੇ ਹਨ,
ਗੁਰੂ ਦੇ ਨਹੀਂ, ਇਸੇ ਲਈ ਉਥੇ ਚੰਡੀ ਅਤੇ ਦੁਰਗਾ ਦੇਵੀ ਦੀਆਂ ਵਾਰਾਂ ਗਾਈਆਂ
ਜਾਂਦੀਆਂ ਹਨ। ਜਥੇਦਾਰ ਜੀ ਸ਼ੇਰ ਬਿਰਤੀ ਕੌਮ ਦੇਖ ਰਹੀ ਹੈ, ਇਥੇ ਸਭ ਕੁਝ ਤੁਹਾਡਾ
ਨਾਗਪੁਰ ਤੋਂ ਆਇਆ ਸਮਾਨ ਹੈ।
ਜੇ ਪੈ ਨਿਕਲਣ ਤੋਂ ਬਚਣਾ ਹੈ ਤਾਂ
"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ॥" ਅਨੁਸਾਰ ਮਰਿਆਦਾ, ਨਿਤਨੇਮ, ਅੰਮ੍ਰਿਤ ਸਭ ਕੁਛ ਗੁਰੂ ਦਾ ਕਰ ਦੇਵੋ,
ਪੈ ਨਿਕਲਣ ਦਾ ਡਰ ਨਹੀਂ ਰਹੇਗਾ, ਸਭ ਸਿਰ ਝੁਕਾ ਦੇਣਗੇ।