Khalsa News homepage

 

 Share on Facebook

Main News Page

ਥਿਤਿ, ਵਾਰ ਅਤੇ ਨਾਨਕਸ਼ਾਹੀ ਕੈਲੰਡਰ
-: ਪ੍ਰੋ. ਦਰਸ਼ਨ ਸਿੰਘ ਖਾਲਸਾ
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰੂਦੁਆਰਾ ਸਾਧ ਸੰਗਤ, ਸੈਨਿਕ ਵਿਹਾਰ ਦਿਲੀ ਵਿਖੇ 31 Jan 2019 ਨੂੰ ਗੁਰਮਤਿ ਸਮਾਗਮ ਵਿੱਚ ਹਾਜਰੀ ਭਰੀ .. ਜਿਸ ਵਿਚ ਉਹਨਾਂ ਨੇ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ...

ਕੇਦਾਰਾ ਮਹਲਾ ੫ ॥ ਪ੍ਰਿਅ ਕੀ ਪ੍ਰੀਤਿ ਪਿਆਰੀ ॥ ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥ ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥ ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥ ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥ {ਪੰਨਾ 1120}

ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆ ਹੋਇਆ ਆਖਿਆ, ਮਨੁੱਖ ਦੇ ਜੀਵਨ ਦਾ ਸਬੰਧ 'ਸਾਲਾਂ ਨਾਲ ਜਿਹੜਾ ਪੱਲਾਂ ਨਾਲ ਸ਼ੁਰੂ ਹੁੰਦਾ ਹੈ ਵੱਖ-ਵੱਖ ਭਾਗਾਂ ਵਿਚ, ਮੁੱਖ ਤਾਂ ਮਨੁੱਖ ਦੇ ਜੀਵਨ ਦਾ ਸਬੰਧ ਸਾਲਾਂ ਨਾਲ ਹੈ ਕਿਉਂਕੀ ਸਦੀਆਂ ਤੇ ਕਿਸੇ ਵਿਰਲੇ ਨੇ ਹੀ ਵੇਖੀਆਂ ਹੁੰਦੀਆਂ ਨੇ, ਕੋਈ ਵਿਰਲਾ ਹੈ ਜਿਹੜਾ ਅਪਣੇ ਜੀਵਨ ਦੀ 'ਸਦੀ ਨਾਲ ਕੋਈ ਸਬੰਧ ਜੋੜ ਕੇ ਗੱਲ ਕਰੇ, 'ਸਾਲਾ ਤੱਕ ਹੈ, ਸਿਰਫ਼ ਇਥੇ ਹੀ ਬਸ ਨਹੀਂ ਇਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ .. ਸਾਲ ਹਰ ਮਨੁੱਖ ਦੇ ਆਪਣੇ ਨੇ, ਹਰ ਕਿਸੇ ਦੇ ਆਪਣੇ ਨੇ, ਜਿਸ ਸਾਲ ਤੋਂ, ਜਿਸ ਮਹੀਨੇ ਤੋਂ, ਜਿਸ ਤਾਰੀਖ ਤੋਂ ਇਸ ਧਰਤੀ ਤੇ ਆਉਂਦਾ ਹੈ ਉਸ ਦਿਨ ਤੋਂ ਅਪਣਾ ਸਾਲ ਮੰਨਦਾ ਹੈ, ਕਿਸੇ ਦਾ ਜਨਮ ਜਨਵਰੀ ਵਿਚ ਹੋਇਆ, ਜਨਵਰੀ ਦੀ ੨੦, ੨੫ ਤਾਰੀਖ ਨੂੰ ਹੋਇਆ ਉਦਾਹਰਣ ਵਜੋਂ, ਉਹਦੇ ਕੋਲੋਂ ਕੋਈ ਦਿਸੰਬਰ ਵਿਚ ਪੁੱਛੇ ਤੂੰ ਕਿੰਨੇ ਸਾਲ ਦਾ ਹੋਇਆ ਹੈ, ਉਹ ਨਹੀਂ ਦਸ ਸਕਦਾ, ਉਹ ਕਹੇਗਾ ਮੈਂ ਜਨਵਰੀ ਵਿਚ ਹੋਇਆ ਹਾਂ, ਉਦੋਂ ਮੈਂ ੬੦ ਸਾਲ ਦਾ ੬੧ ਸਾਲ ਦਾ ੬੨ ਸਾਲ ਦਾ ੬੩ ਸਾਲ ਦਾ .... ਕਿਉਂਕੀ ਉਹਦਾ ਸਬੰਧ ਜਨਵਰੀ ਦੀ ਉਸ ਤਾਰੀਖ ਨਾਲ ਹੈ, ਉਹਦਾ ਸਾਲ ਉਦੋਂ ਸ਼ੁਰੂ ਹੋਇਆ ਹੈ .. ਦੁਨੀਆ ਦੇ ਹਰ ਮਨੁੱਖ ਦਾ ਦਿਨ ਵੱਖਰਾ ਹੈ,

ਦੁਨੀਆ ਵਿਚ ਬਹੁਤਾਤ ਲੋਕ ਨੇ ਜਿਹਨਾਂ ਦੇ ਤਾਰੀਖ ਦਿਨ ਨਹੀਂ ਮਿਲਦੇ ਇਹਦਾ ਮਤਲਬ ਸਾਲ ਵੀ ਉਹਨਾਂ ਦੇ ਵੱਖਰੇ ਨੇ, ਸਾਲ ਵੱਖਰੇ ਹੋਣ ਦੇ ਬਾਵਜ਼ੂਦ ਵੀ, ਸਾਲਾਂ ਦਾ ਜਿਹੜਾ ਸਮਾਂ ਉਹਦੀ ਗਿਣਤੀ ਨਹੀਂ ਘੱਟਦੀ, ਅਪਣੇ ਅਪਣੇ ਸਾਲ ਨੂੰ ਕੋਈ ਯਾਦ ਰੱਖਦਾ ਹੈ, ਹਰ ਕਿਸੇ ਨੂੰ ਅਪਣੇ ਜਨਮ ਦੀ ਤਾਰੀਖ ਯਾਦ ਹੈ ਦੂਜੇ ਦਾ ਨਹੀਂ ਕਿਉਂਕੀ ਸਾਲ ਅਪਣਾ ਹੈ, ਅੱਜ ਤੁਸੀਂ ਜਿੰਨਾ ਦਾ ਦਿਨ ਮੰਨਾ ਰਹੇ ਹੋ ਨਾ ਇਹ ਵੀ ਕਿਸੇ ਵਿਅਕਤੀਆਂ ਦੇ ਸਾਲ ਨਾਲ ਜਨਮ ਨਾਲ ਜੁੜੇ ਹੋਏ ਹਨ 'ਬਿਕ੍ਰਮਦਿਤ ਨਾਲ ਬਿਕ੍ਰਮੀ ਕੈਲੰਡਰ ਜੁੜ ਗਿਆ, 'ਹਜ਼ਰਤ ਇਸਾ ਨਾਲ ਇਸਵੀ ਸੰਨ ਜੁੜ ਗਿਆ ਹਿਜ਼ਰੀ ਸੰਨ ਆ ਗਿਆ, ਪਰ ਕੋਈ ਇਕ ਦੂਜੇ ਨਾਲ ਕੋਈ ਮੇਲ ਨਹੀਂ ਖਾਂਦੇ, ਕਿਉਂ ਨਹੀਂ ਇਹਨਾਂ ਸਾਰਿਆ ਦੇ ਸੰਨ 'ਇਕ ਕਿਉਂਕੀ ਇਹਨਾਂ ਦਾ ਬਰਥ ਜਨਮ ਵੱਖਰਾ ਵੱਖਰਾ ਹੈ ਨਵਾਂ ਸਾਲ ਤਾਂ ਉੱਥੋਂ ਹੀ ਸ਼ੁਰੂ ਹੋਣਾ ਹੈ .... ਇਸ ਲਈ ਸਾਲ ਨਵਾਂ ਸਾਲ ਜਾਂ ਪੁਰਾਣਾ ਸਾਲ ਇਹ ਵਿਅਕਤੀ ਦੇ ਅਪਣੇ ਜੀਵਨ ਨਾਲ ਸਬੰਧ ਰਖਦਾ ਹੈ, ਸਾਡਾ ਕੀ ਸਬੰਧ ਹੈ ....? ,, ਇਥੇ ਰੁੱਕਣਾ ਚਾਹੁੰਦਾ ਹੈ ਹੁਣੇ ਅਰਜ਼ ਕੀਤੀ ਸੀ, ਸਤਿਗੁਰ ਨੇ ਬਾਣੀ ਵਿਚ ਵੀ ਆਖਿਆ ਹੈ ਕਹਿੰਦੇ ਨੇ ....

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਧਿਆਨ ਦਿਓ ਜ਼ਰਾ, ਸਾਡਾ ਕੀ ਸਬੰਧ ਹੈ ..?,, ਜੇ ਹਰ ਸਾਲ ਮਨੁੱਖ ਦੇ ਜਨਮ ਨਾਲ ਸ਼ੁਰੂ ਹੁੰਦਾ ਹੈ ਤੇ ਫਿਰ ਉਹਦੇ ਜਨਮ ਨਾਲ ਸਾਡਾ ਕੀ ਸਬੰਧ ਹੈ, ਇਥੇ ਰੁਕਣਾ ਹੈ ਹੁਣ ਅਸੀਂ ਇਹ ਵੇਖਣਾ ਹੈ 'ਕਿ ਗੁਰੂ ਨਾਨਕ ਦੇ ਘਰ ਅੰਦਰ ਭੀ ਇਕ ਜਨਮ ਲਫ਼ਜ ਤੋਂ ਲੈ ਕੇ ਇਕ ਸਦੀ ਸਾਲ ਮਨਾਇਆ ਜਾਂਦਾ ਹੈ, ਕਿਉਂ ..? ਤੇ ਉਹ ਸਾਲ ਸ਼ੁਰੂ ਕਿਥੋਂ ਹੁੰਦਾ ਹੈ .. ਕਿਉਂਕੀ ਬਾਕੀ ਸਾਲ ਜਿੰਨੇ ਨੇ ਭਾਵੈਂ ਕੈਲੰਡਰ ਨੇ ਬਿਕ੍ਰਮਾਦਿਤ, ਹਿਜ਼ਰੀ ਕੈਲੰਡਰ ਭਾਵੈਂ ਇਸਵੀ ਸਨ ਹੈ ਉਹ ਮਨੁੱਖਾ ਦੇ ਸਰੀਰ ਦੇ ਜਨਮ ਦੇ ਆਉਣ ਨਾਲ ਸਬੰਧ ਰਖਦੇ ਨੇ, ਉਹਨਾਂ ਦਿਨਾਂ ਵਿਚੋਂ ਆਏ ਨੇ, ਅਸੀਂ ਵੀ ਆਉਂਦੇ ਹਾਂ, ਅਸੀਂ ਵੀ ਉਸ ਨੂੰ ਆਪਣਾ ਨਵਾਂ ਸਾਲ ਆਖਦੇ ਹਾਂ, ਅੱਜ ਮੈਂ ੮੧ ਦਾ ਹੋ ਗਿਆ ਅੱਜ ਮੈਂ ੮੨ ਦਾ ਹੋ ਗਿਆ ਹੈ, ਸਦੀ ਉਹ ਹੁੰਦੀ ਜੋ ਇਸ ਨਾਲ ਮੇਲ ਨਹੀਂ ਖਾਂਦੀ, ਮੇਰਾ ਅਪਣਾ ਸਾਲ ਹੈ ਮੇਰਾ ਅਪਣਾ ਕੈਲੰਡਰ ਹੈ ਮੇਰਾ ਸਾਲ ਉੱਥੋਂ ਸ਼ੁਰੂ ਹੁੰਦਾ ਹੈ ਜਦੋਂ ਮੈਂ ਆਇਆ ਹੈ ਕਿਉਂਕੀ ਕੀ ਸਰੀਰ ਕਰਕੇ ਜਦੋਂ ਮੈਂ ਆਇਆ ਹੈ ਉਦੋਂ ਕੈਲੰਡਰ ਸ਼ੁਰੂ ਹੁੰਦਾ ਹੈ,

ਬਿਕ੍ਰਮਾਦਿਤ ਜਦੋਂ ਆਇਆ ਹੈ ਉਹਦਾ ਕੈਲੰਡਰ ਸ਼ੁਰੂ ਹੁੰਦਾ, ਜਦੋਂ ਇਸਾ ਮਸੀਹੀ ਆਇਆ ਹੈ ਉਦੋਂ ਇਸਵੀ ਕੈਲੰਡਰ ਸ਼ੁਰੂ ਹੋਇਆ .... ਤਾਂ "ਮੈਂ ਪੁਛਦਾ ਹਾਂ ਸਾਡਾ ਕੈਲੰਡਰ ਜਿਹੜਾ ੧੩ ਮਾਰਚ ਨੂੰ ਆਉਣਾ ਹੈ ਉਹ ਕਿਉਂ ਆਉਣਾ ਹੈ ....? ,, ਇਕ ਖਿਆਲ ਕਰਿਓ ਲੋਕ ਮਨੁੱਖਾਂ ਦੇ ਜਨਮ ਦਿਨ ਕਿਉਂ ਮਨਾਉਂਦੇ ਕਿਉਂਕੀ ਉਹਨਾਂ ਅੰਦਰ ਫਜ਼ੀਹਤ ਹੈ, ਇਸਾ ਨੇ ਬਾਈਬਲ ਲਿਖੀ ਹੈ, ਉਸ ਵਿਚ ਨਿਰਈਆਂ ਕਹਾਣੀ ਲਿਖੀਆ ਨੇ, ਪਰ ਵੇਖਣਾ ਇਹ ਹੈ ਜਿਹੜਾ ਦਿਨ ਅਸੀਂ ਵੱਖਰਾ ਕਿਉਂ ਮਨਾਉਣਾ ਹੈ .. ਜਿਹੜਾ ਦਿਨ ਅੱਜ ਮੰਨ ਰਹੇ ਹੋ ਮਨਾਓ ਕੋਈ ਇਤਰਾਜ ਕਿਸੀ ਦਾ ਸਾਥ ਦੇਣਾ ਕੋਈ ਮਾੜੀ ਗੱਲ ਨਹੀਂ .. ਪਰ ਸਾਨੂੰ ਅਪਣੇ ਆਪ ਦਾ ਇਕ ਪਤਾ ਹੋਣਾ ਚਾਹੀਦਾ ਹੈ ਕੀ ਨਾਨਕਸ਼ਾਹੀ ਕੈਲੰਡਰ ਦਾ ਨਾਂ ਕਿਉਂ ਆ ਗਿਆ ਇਕ ਪਾਸੇ ਤਾਂ ਨਾਨਕ ਦੀਆਂ ਦੋਵੇਂ ਤਾਰੀਖਾਂ ਵੱਖਰੀਆਂ ਨੇ, ਜਿਹੜੇ ਦਿਨ ਇਹ ਮਨਾਉਂਦੇ ਨੇ ਜਿਸ ਨੂੰ ਇਹ ਕੈਲੰਡਰ ਆਖਦੇ ਉਹਦੀ ਤਾਰੀਖ ਹੋਰ, ਨਾਨਕਸ਼ਾਹੀ ਦੀ ਤਾਰੀਖ ਹੋਰ ਹੈ ਹੋਰ ਦੋਵੇਂ ਤਾਰੀਖਾਂ ਨਾਨਕ ਦੇ ਜਨਮ ਨਾਲ ਨਹੀਂ ਮਿਲਦੀਆ, ਜੇ ਕਿਸੇ ਦੀ ਆਮਦ ਨਾਲ ਸਾਲ ਸ਼ੁਰੂ ਹੁੰਦਾ ਹੈ, ਜੋ ਸੰਸਾਰ ਦੀ ਕਹਾਣੀ ਹੈ, ਤੇ ਫਿਰ ਨਾਨਕਸ਼ਾਹੀ ਕੈਲੰਡਰ ਦਾ ਸਾਲ ੧੩ ਮਾਰਚ ਨੂੰ ਕਿਵੇਂ ਸ਼ੁਰੂ ਹੋਇਆ .....?

{ਚਲਦਾ}

ਆਤਮਜੀਤ ਸਿੰਘ, ਕਾਨਪੁਰ


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top