ਇਹ ਹੈ ਉਹ ਬਿਆਨ ਜੋ 2003 ਵਿੱਚ ਆਰ.ਐਸ.ਐਸ. ਮੁਖੀ ਸੁਦਰਸ਼ਨ ਨੇ
ਦਿੱਤਾ ਸੀ, ਜਿਸਦਾ ਜਵਾਬ ਪ੍ਰੋ. ਦਰਸ਼ਨ ਸਿੰਘ ਨੇ
Alpha ETC ਟੀਵੀ 'ਤੇ ਦਿੱਤਾ ਸੀ।
ਉਸ ਸਮੇਂ ਦੇ ਅਕਾਲ ਤਖ਼ਤ 'ਤੇ ਕਾਬਜ਼ ਕਥਿਤ ਜਥੇਦਾਰ ਵੇਦਾਂਤੀ ਵੱਲੋਂ ਟਾਲਮਟੋਲ ਕਰਣ ਦੀ
ਸਥਿਤੀ ਵਿੱਚ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੋ. ਦਰਸ਼ਨ ਸਿੰਘ ਨਾਲ ਬਹਿਸ ਲਈ ਸੁਦਰਸ਼ਨ ਨੂੰ
ਆਖਿਆ ਸੀ, ਤੇ ਐਨ ਮੌਕੇ ਸੁਦਰਸ਼ਨ ਨਹੀਂ ਆਇਆ।
ਇਹ ਹੈ ਕਾਰਣ ਕਿ ਅਖੌਤੀ ਦਸਮ
ਗ੍ਰੰਥ ਦਾ ਵਿਰੋਧ ਸਿਵਾਏ ਪ੍ਰੋ. ਦਰਸ਼ਨ ਸਿੰਘ ਤੋਂ ਇਲਾਵਾ ਖੁੱਲ ਕੇ ਹੋਰ ਕੋਈ ਨਹੀਂ ਕਰ
ਰਿਹਾ। ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਪੰਜਾਬ ਤੋਂ ਬਾਹਰਲੇ ਕਥਿਤ ਤਖ਼ਤਾਂ 'ਤੇ
ਹੋ ਰਿਹਾ ਹੈ, ਸਿੱਖਾਂ ਦੇ ਨਿਤਨੇਮ, ਅੰਮ੍ਰਿਤ, ਅਰਦਾਸ, ਰਹਿਤ ਮਰਿਆਦਾ ਵਿੱਚ ਇਸ ਨੂੰ
ਸ਼ਾਮਿਲ ਕਰਣ ਪਿੱਛੇ ਵੀ ਆਰ.ਐਸ.ਐਸ. ਦਾ ਹੱਥ ਹੈ। ਬਾਕੀ ਗ੍ਰੰਥ ਜਿਵੇਂ ਸੂਰਜ ਪ੍ਰਕਾਸ਼ ਆਦਿ
ਦਾ ਰੌਲ਼ਾ ਇਨਾਂ ਮਾਇਨੇ ਨਹੀਂ ਰੱਖਦਾ ਕਿਉਂਕਿ ਉਹ ਗ੍ਰੰਥ ਹੋਣ ਭਾਵੇਂ ਨਾ ਹੋਣ, ਉਹ ਸਿੱਖ
ਦੀ ਨਿੱਤ ਦੀ ਜ਼ਿੰਦਗੀ ਦਾ ਹਿੱਸਾ ਨਹੀਂ, ਇਸ ਲਈ ਹੋਰ ਗ੍ਰੰਥਾਂ ਦਾ ਵਿਰੋਧ ਕਰਣਾ ਤੇ ਦਸਮ
ਗ੍ਰੰਥ ਬਾਰੇ ਚੁੱਪੀ ਖ਼ਤਰਨਾਕ ਹੈ, ਸਾਜਿਸ਼ ਦਾ ਹਿੱਸਾ ਹੈ, ਤੇ ਸਿਰਫ ਲੋਕਾਂ ਵਿੱਚ ਭੁਲੇਖਾ
ਪਾਉਣਾ ਹੈ ਕਿ ਸੱਚ ਦਾ ਪ੍ਰਚਾਰ ਕਰ ਰਹੇ ਹਾਂ। ਸਾਵਧਾਨ ਹੋਣ ਦੀ ਲੋੜ੍ਹ ਹੈ।
- ਸੰਪਾਦਕ ਖ਼ਾਲਸਾ ਨਿਊਜ਼