ਆਤਮਜੀਤ
ਸਿੰਘ, ਕਾਨਪੁਰ 22.10.19
ਦੋਇ ਦਰਪਨ ਦੇਖੈ ਏਕ ਸੈ ਅਨੇਕ ਰੂਪ ਦੋਇ
ਨਾਵ ਪਾਵ ਧਰੈ ਪਹੁਚੈ ਨ ਪਾਰਿ ਹੈ ॥
ਦੋ ਸ਼ੀਸ਼ਿਆਂ ਵਿੱਚ ਮੂੰਹ ਦੇਖਣ ਨਾਲ ਕਈ ਰੂਪ ਹੋ ਜਾਂਦੇ ਨੇ। ਦੋ ਬੇੜੀਆਂ 'ਤੇ
ਅਸਵਾਰ ਹੋਕੇ ਕੋਈ ਪਾਰ ਨਹੀਂ ਲਗ ਸਕਦਾ।
ਦੋਇ ਦਿਸਾ ਗਹੇ ਗਹਾਏ ਸੈ ਹਾਥ ਪਾਉ ਟੂਟੇ
ਦੁਰਾਹੇ ਦੁਚਿਤ ਹੋਇ ਭੂਲਿ ਪਗੁ ਧਾਰਿ ਹੈ ॥
ਦੋਹਾਂ ਦਿਸ਼ਾ ਤੋਂ ਖਿਚਣ ਨਾਲ ਬਾਂਹ ਟੁੱਟ ਜਾਂਦੀ ਹੈ। ਦੋਰਾਹੇ 'ਤੇ ਦੋਚਿੱਤਾ
ਹੋਣ ਵਾਲਾ ਰਸਤਾ ਭੁੱਲ ਜਾਂਦਾ ਹੈ।
ਦੋਇ ਭੂਪ ਤਾ ਕੋ ਗਾਉ ਪਰਜਾ ਨ ਸੁਖੀ
ਹੋਤ ਦੋਇ ਪੁਰਖਨ ਕੀ ਨ ਕੁਲਾ ਬਧੂ ਨਾਰਿ ਹੈ ॥
ਦੋ ਰਾਜਿਆਂ ਦੀ ਪਰਜਾ ਕਦੀ ਸੁਖੀ ਨਹੀਂ ਰਹਿ ਸਕਦੀ। ਦੋ ਪੁਰਖਾਂ ਦੀ ਬਣ ਕੇ ਕਦੀ
ਕੁਲਬਧੂ ਸੁਹਾਗਣ ਨਹੀਂ ਹੋਂਦੀ।
ਗੁਰਸਿਖ ਹੋਇ ਆਨ ਦੇਵ ਸੇਵ ਟੇਵ ਗਹੈ ਸਹੈ
ਜਮ ਡੰਡੁ ਧ੍ਰਿਗ ਜੀਵਨੁ ਸੰਸਾਰ ਹੈ ॥੪੬੭॥ {ਭਾਈ ਗੁਰਦਾਸ ਜੀ}
ਇਸੇ ਤਰ੍ਹਾਂ ਜੇ ਗੁਰੂ ਦਾ ਸਿੱਖ ਹੋਕੇ ਹੋਰ ਦੇਵੀ ਦੇਵਤਿਆਂ ਦਾ ਆਸਰਾ ਤੱਕੇ ਉਸਦਾ
ਜੀਵਨ ਧਿਰਕਾਰ ਅਤੇ ਜਮ ਡੰਡ ਦਾ ਭਾਗੀ ਹੈ।
ਭਲਿਓ ਭਾਈ ਗੁਰਦਾਸ ਜੀ ਨੇ ਅਪਣਾ ਫੈਸਲਾ ਸੁਣਾ ਦਿਤਾ ਹੈ, ਹੁਣ
ਫੈਸਲਾ ਤੁਹਾਡੇ ਹੱਥ ਹੈ "ਨਿਤ ਭਗੌਤੀ ਅਤੇ ਮਹਾਕਾਲ" ਨੂੰ ਸਿਮਰਣ ਵਾਲਿਆਂ ਦਾ "ਜੀਵਨ ਕਿਹੋ
ਜਿਹਾ" ਹੈ...?