ਆਤਮਜੀਤ ਸਿੰਘ, ਕਾਨਪੁਰ 15.09.19
ਘਰ ਵਿੱਚ ਘਰ ਦਾ 'ਇੱਕ ਜੀਅ ਰੋਗੀ ਹੋਵੇ, ਘਰ ਵਿਚ ਘਰ ਦਾ ਇੱਕ ਜੀਅ ਬੀਮਾਰ ਪੀੜਾ ਦਾ
ਗ੍ਰਸਿਆ ਹੋਵੇ, ਉਸ ਨੂੰ ਦਰਦ ਹੋ ਰਹੀ ਹੋਵੇ ਤੇ ਘਰ ਦਾ ਕੋਈ ਵੀ ਜੀਵ ਚੈਨ ਨਾਲ ਨਹੀਂ ਸੌਂ
ਸਕਦਾ, ਜਿਹੜਾ ਘਰ ਦੇ ਕਿਸੇ ਇੱਕ ਜੀਵ ਦੀ ਪੀੜਾ ਦਾ ਅਹਿਸਾਸ ਨਾ ਕਰਕੇ ਰਾਤ ਸੌਂ ਕੇ
ਗੁਜਾਰ ਲਏ ਲੋਕ ਉਸ ਨੂੰ ਬੇਦਰਦ ਆਖਦੇ ਨੇ, ਘਰ ਵਿਚ ਫਲਾੜਾਂ ਜੀਵ ਦਰਦ ਨਾਲ ਕੁਰਲਾਂਦਾ
ਰਿਹਾ, ਇਹ ਜਗ ਇਹ ਹੀ ਹੈ .... ਅਸੀਂ ਅਹਿਸਾਸ ਕਰਦੇ ਹਾਂ ਘਰ
ਵਿਚ ਕਿਸੇ ਦੀ ਪੀੜਾ ਨੂੰ ਕਿਵੇਂ ਵੰਡਾਈਏ ਕਿਵੇਂ ਦੂਰ ਕਰੀਏ ?
ਇੱਕ ਖਿਆਲ ਕਰਿਓ ਜਿਸ ਘਰ ਵਿਚ
੯੫% ਲੋਕ ਰੋਗੀ ਹੋ ਗਏ ਹੋਣ ਇਹ ਵੀ ਮੈਂ ਥੋੜਾ ਆਖਿਆ ਹੈ ਜਿਹੜੇ ਪਾਸੇ ਨਿਗਾਹ ਮਾਰੋ ਆਤਮਕ
ਰੋਗੀ, ਮਾਨਸਿਕ ਰੋਗੀ ਹਰ ਪਾਸੇ ਅਪ੍ਰੇਸ਼ਨ ਹੋ ਰਿਹਾ ਹੈ ਪਰ ਦੁਖ ਇਹ ਹੈ ਸਾਨੂੰ ਆਪਣੇ
ਪਰਿਵਾਰ ਦੀ, ਪੰਥ ਵੀ ਇੱਕ ਪਰਿਵਾਰ ਸੀ, ਸਿੱਖੀ ਵੀ ਇੱਕ ਪਰਿਵਾਰ ਸੀ, ਇਸਦਾ ਕੋਈ ਵੀ ਜੀਵ,
ਇਸਦਾ ਕੋਈ ਵੀ ਹਿੱਸਾ, ਪੰਥ ਦਾ ਕੋਈ ਵੀ ਮੈਬੰਰ, ਦੁਨਿਆ ਦੇ ਕਿਸੇ ਵੀ ਦੇਸ਼ ਹਿੱਸੇ ਵਿਚ
ਬੈਠਾ ਹੋਵੇ ਸਾਡੀ ਇੱਕ ਪਰਿਵਾਰਿਕ ਸਾਂਝ ਹੈ ਜਿਹੜੀ ਸਾਨੂੰ ਮਜ਼ੂਬਰ ਕਰਦੀ ਹੈ ਕੀ ਅਸੀਂ
ਇੱਕ ਦੂਜੇ ਦੀ ਪੀੜਾ ਦਾ ਅਹਿਸਾਸ ਕਰੀਏ, ਪਰ ਬਦਕਿਸਮਤੀ ਕੀ ਅਸੀਂ
ਆਪਣੇ ਆਪਣੇ ਵਿਵਾਹਰਾਂ, ਆਪਣੇ ਆਪਣੇ ਸੁੱਖਾਂ, ਆਪਣੇ ਆਪਣੇ ਕਾਰੋਬਾਰਾਂ ਵਿਚ ਇੰਨੇ ਸੌਂ
ਗਏ ਕੀ ਸਾਨੂੰ ਅਪਨੀ ਪੀੜਾ ਦਾ ਅਹਿਸਾਸ ਵੀ ਭੁੱਲ ਗਿਆ, ਹੁਣ ਕੋਈ ਮਹਲਮ ਵੀ ਲਗਾਏ
ਤੇ ਕਿਥੇ ਲਗਾਏ, ਪੀੜਾ ਦਾ ਅਹਿਸਾਸ ਹੀ ਨਹੀਂ .... ਇਸ ਲਈ ਸਿੰਘੋ ਜਾਗਣ ਦੀ ਲੋੜ ਹੈ, ਇਹ
ਸਾਂਝੀ ਪੀੜਾ ਹੈ ਜਿਥੇ ਕੌਮੀ ਸਿਧਾਂਤ, ਸਰੂਪ ਦਾ ਨੁਕਾਸਨ ਹੁੰਦਾ ਹੋਵੇ, ਵਿਰਸੇ ਦਾ
ਨੁਕਸਾਨ ਹੁੰਦਾ ਹੋਵੇ ਉੱਥੇ ਸਾਂਝੀ ਪੀੜਾ ਦਾ ਅਹਿਸਾਸ ਕਰੋ ਤਾਂ ਕੀ ਇਸਦਾ ਇਲਾਜ ਹੋ ਕੇ,
ਆਏ ਦਿਨ ਹਰ ਸਾਲ ਜਦੋਂ ਵੇਖੀਏ ਐਸਾ ਨਾ ਹੋਵੇ ਪੀੜਾ ਹਰ ਸਾਲ ਪੀੜਾ ਵੱਧਦੀ ਜਾਏ, ਵੱਧਦੀ
ਜਾਏ ਅਸੀਂ ਗਾਫ਼ਲਤਾ ਦੀ ਨੀਂਦ ਸੁਤੇ ਰਹੀਏ .... ਗੁਰੂ ਬਖਸ਼ਿਸ਼
ਕਰੇ ਸਾਡੇ ਵਿਚ ਜਾਗ੍ਰਤੀ ਆਏ ਅਸੀਂ ਸਾਂਝੀ ਪੀੜਾ ਦਾ ਅਹਿਸਾਸ ਕਰਕੇ ਉਸਦਾ ਇਲਾਜ ਲਭੀਏ
..।
ਨੋਟ : ਪ੍ਰੋ. ਦਰਸ਼ਨ ਸਿੰਘ
ਖਾਲਸਾ ਜੀ ਦੇ ਇਹ ਵਿਚਾਰ ਅੱਜ ਤੋਂ ਬਹੁਤ ਸਮਾਂ ਪਹਿਲੇ ਦੇ ਹਨ, ਜੇ ਕਿਤੇ ਅੱਜੀ ਵੀ ਇੰਨਾ
ਵੀਚਾਰਾਂ ਵੱਲ ਝਾਤ ਮਾਰੀਏ ਤੇ ਅੱਜ ਵੀ ਕਿਸੇ ਨੂੰ ਸਾਂਝੀ ਪੀੜਾ ਦਾ ਅਹਿਸਾਸ ਨਹੀਂ, ਕਿਸੇ
ਨੂੰ ਵੀ ਕੌਮੀ ਸਿਧਾਂਤ, ਸਰੂਪ, ਵਿਰਸੇ ਦਾ ਹੁੰਦਾ ਨੁਕਸਾਨ ਨਹੀਂ ਵਿੱਖ ਰਿਹਾ, ਹਰ ਕੋਈ
ਆਪਣੀ ਆਪਣੀ ਧੜੇਬੰਦੀ ਵਿਚ ਮਦ ਮਸਤ ਹੈ ਤੇ ਆਪਣੀ ਧੜੇਬੰਦੀ ਨੂੰ ਮਜ਼ਬੂਤ ਕਰਨ ਵਿਚ ਲਗਾ
ਹੋਇਆ ਹੈ, ਇਸ ਲਈ ਸਾਨੂੰ ਜਾਗਣ ਦੀ ਲੋੜ ਤਾਂ ਕੀ ਅਸੀਂ ਸਾਂਝੀ ਪੀੜਾ ਦਾ ਅਹਿਸਾਸ ਕਰਕੇ
ਉਸਦਾ ਇਲਾਜ ਲੱਭ ਸਕੀਏ ..।