Share on Facebook

Main News Page

ਰਾਜ ਜੋਗ ਕੀ ਹੈ... ਰਾਜ ਜੋਗ ਦੀ ਨਿਸ਼ਾਨੀ ਕੀ ਹੈ... ਖ਼ਾਲਸਾ ਰਾਜ ਕੀ ਹੈ...?
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਆਤਮਜੀਤ ਸਿੰਘ, ਕਾਨਪੁਰ 04.07.19
ਗੁਰਮਤਿ ਦੀ ਫਿਲਾਸਫੀ ਵਿਚ ਰਾਜ ਪ੍ਰਵਾਨ ਨਹੀਂ, ਰਾਜ ਜੋਗ ਪ੍ਰਵਾਣ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਰੱਬ ਵੀ ਨੂੰ ਰਾਜਾ ਜੋਗੀ ਆਖਦੇ ਨੇ, ਕਹਿੰਦੇ ਨੇ ..

ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ {ਪੰਨਾ 284}

ਭੱਟ ਸਾਹਿਬਾਨ ਵੀ ਅਪਣੀ ਜਬਾਨ ਤੋਂ ਗੁਰੂ ਨਾਨਕ ਨੂੰ ਆਖਦੇ ਨੇ ਤੂੰ ਵੀ ਰਾਜਾ ਜੋਗੀ ਹੈ, ਇਥੇ ਵੀ ਬਸ ਨਹੀ ਭੱਟ ਸਾਹਿਬ ਗੁਰੂ ਅਮਰਦਾਸ ਜੀ ਦੇ ਸਬੰਧ ਵਿਚ ਇਕ ਗੱਲ ਆਖਦੇ ਨੇ ਗੁਰੂ ਅਮਰਦਾਸ ਸਾਹਿਬ ਨੇ ਰਾਜ ਜੋਗ ਦਾ ਤਖਤ ਗੁਰੂ ਰਾਮਦਾਸ ਸਾਹਿਬ ਨੂੰ ਦਿੱਤਾ ਹੈ, ਗੁਰੂ ਘਰ ਵਿਚ ਰਾਜ ਜੋਗ ਹੈ ਜਿਥੋਂ ਤਕ ਇਕਲੇ ਰਾਜ ਦਾ ਮਸਲਾ ਹੈ, ਗੁਰੂ ਸਾਹਿਬ ਨੇ ਬਾਣੀ ਵਿਚ ਆਖਿਆ ਹੈ

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ ਪੰਨਾ ੧੪੧

ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਪੰਨਾ ੮੫੬

ਕਹਿਣ ਲਗੇ ਮੈਨੂੰ ਰਾਜ ਨਹੀਂ ਚਾਹੀਦਾ, ਰਾਜ ਤੋਂ ਗੁਰੂ ਨਫਰਤ ਕਰਦਾ ਹੈ .. "ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ" .. ਇਕਲੇ ਰਾਜ ਨੂੰ ਗੁਰਮਤਿ ਨੂੰ ਪ੍ਰਵਾਣ ਨਹੀਂ ਕਰਦੀ, ਜੀ ਤੁਸੀਂ ਕਿਹੜਾ ਰਾਜ ਚਾਹੁੰਦੇ ਹੋ, ਸਤਿਗੁਰੂ ਆਖਦੇ ਨੇ ਮੈਂ ਚਾਹੁੰਦਾ ਮੇਰਾ ਸਿੱਖ ਇਕਲਾ ਰਾਜਾ ਨਾ ਹੋਵੇ, ਰਾਜਾ ਜੋਗੀ ਹੋਵੇ .. ਅਸੀਂ ਗੁਰਬਾਣੀ ਵਿਚੋਂ ਇੰਨੀ ਗੱਲ ਸਮਝ ਲਈਏ ਰਾਜਾ ਜੋਗੀ ਦੀ ਨਿਸ਼ਾਨੀ ਕੀ ਹੈ .. ਸਾਨੂੰ ਪਤਾ ਲਗ ਜਾਵੇਗਾ 'ਖਾਲਸਾ ਰਾਜ' ਕੀ ਹੈ .. ਜਿਸ ਦਿਨ ਸਾਨੂੰ ਇਹ ਪਤਾ ਲਗ ਗਿਆ, ਦੁਨਿਆ ਦੇ ਲੋਕਾਂ ਨੂੰ ਇਹ ਪਤਾ ਲਗ ਗਿਆ ਖਾਲਸਾ ਰਾਜ ਦੀ ਬਣਤਰ ਕੀ ਹੈ, ਦੁਨਿਆ ਦੇ ਲੋਕ ਆਪ ਖਾਲਸਾ ਰਾਜ ਚਾਹੁੰਣਗੇਂ, ਆਪ ਮੰਗਾਂਗੇ ਖਾਲਸਾ ਰਾਜ .. ਖਾਲਸਾ ਰਾਜ ਦੀ ਬਣਤਰ ਕੀ ਹੈ ਰਾਜ ਜੋਗ ਦੀ ਇਕਤ੍ਰਤਾ, ਅਪਣੀ ਰਸਨਾ ਤੋਂ ਹਜ਼ੂਰ ਰਾਜ ਜੋਗ ਦੀ ਬਣਤਰ ਫੁਰਮਾਉਂਦੇ ਨੇ, ਕਹਿੰਦੇ ਨੇ ਸਿੱਖਾ ਮੈਂ ਚਾਹੁੰਦਾ ਹਾਂ ਤੂੰ ਰਾਜ ਜੋਗ ਕਰ, ਹੁਣ ਜਵਾਬ ਮਿਲਦਾ ਹੈ ਜੀ ਰਾਜਾ ਜੋਗੀ ਕਿਵੇਂ ਬਣਾ, ਸਤਿਗੁਰੂ ਜਵਾਬ ਦੇਂਦੇ ਨੇ ..

ਕਟੀਐ ਤੇਰਾ ਅਹੰ ਰੋਗੁ ॥ ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥ ਪੰਨਾ ੨੧੧

ਕਹਿਣ ਲਗੇ ਜਿਸ ਦਿਨ ਤੇਰੇ ਅੰਦਰਹੁ ਅਹੰ ਰੋਗ ਕਟਿਆ ਗਿਆ, ਅਹੰ ਰੋਗ ਦਾ ਮਤਲਬ ਹੈ ਅਹੰਕਾਰ ਭਰੀ ਬੁੱਧੀ, ਤੇਰੇ ਕੋਲ ਰਾਜ ਹੋਵੇ ਪਰ ਰਾਜ ਦਾ ਅਹੰਕਾਰ ਨਾ ਹੋਵੇ, ਦੁਨਿਆ ਅੰਦਰ ਜਿਤਨੇ ਦੁਖ ਨੇ ਜਿੰਨੇ ਜ਼ੁਲਮ ਤੇ ਅਤਿਆਚਾਰ ਹੋ ਰਹੇ ਨੇ, ਇਹ ਝੂਠੇ ਪੁਲਿਸ ਮੁਕਾਬਲੇ ਕੀ ਨੇ ਰਾਜ ਮਦ ਦਾ ਅਹੰਕਾਰ, ਇਹ ਕਾਲੇ ਕਾਨੂਨ ਕੀ ਨੇ ਰਾਜ ਮਦ ਦਾ ਅਹੰਕਾਰ, ਜੋ ਵੀ ਮੈਂ ਅਤਿਆਚਾਰ ਕਰ ਲਵਾਂ, ਜੋ ਵੀ ਜ਼ੁਲਮ ਕਰ ਲਵਾਂ ਕਿਸੇ ਹੱਕ ਨਹੀਂ ਕੋਈ ਵਕੀਲ ਜਾਂ ਦਲੀਲ ਨਾਲ ਪੁੱਛ ਸਕੇ ਕੀ ਇਹ ਜ਼ੁਲਮ ਮੈਂ ਕਿਉਂ ਕਰ ਰਿਹਾ ਹਾਂ, ਇਸ ਨੂੰ ਖਾਲਸਾ ਰਾਜ ਨਹੀਂ ਕਹਿੰਦੇ .. ਜਿਸ ਦਿਨ ਹਰ ਕਿਸੇ ਨੂੰ ਸਹੀ ਮਾਯਨਿਆਂ ਵਿਚ ਪੂਰਨ ਅਧਿਕਾਰ ਮਿਲ ਜਾਣ, ਖਾਲਸਾ ਰਾਜ ਦੀ ਬਣਤਰ ਹੋਰ ਕੋਈ ਨਹੀਂ, ਖਾਲਸਾ ਰਾਜ ਦੀ ਬਣਤਰ ਕੀ ਹੈ ਰਾਜ ਹੋਵੇ, ਪਰ ਰਾਜ ਦਾ ਅਹੰਕਾਰ ਨਾ ਹੋਵੇ ..।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਤਿਹਾਸ ਮੁਤਾਬਕ ਖਾਲਸਾ ਰਾਜ ਕਿਹਾ ਗਿਆ ਹੈ, ਜ਼ਰਾ ਆਓ ਊਸ ਦੀ ਪ੍ਰੜਚੋਲ ਕਰੀਏ .. ਨਿਸ਼ਾਨੀ ਕੀ ਹੈ ਖਾਲਸਾ ਰਾਜ ਦੀ, ਹਜ਼ੂਰ ਨੇ ਗੁਰਬਾਣੀ ਵਿਚ ਗੁਰੂ ਨਾਨਕ ਨੂੰ ਜਦੋਂ ਰਾਜਾ ਜੋਗੀ ਆਖਿਆ ਊਸ ਦੀਆਂ ਕੁਝ ਨਿਸ਼ਾਨੀਆਂ ਫਰਮਾਈਆਂ ਨੇ, ਕਹਿਣ ਲਗੇ ..

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥ ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥ {ਪੰਨਾ ੧੩੯੦}

ਕਹਿਣ ਲਗੇ ਗੁਰੂ ਨਾਨਕ ਨੂੰ ਮੈਂ ਰਾਜਾ ਜੋਗੀ ਤਾਂ ਕਹਿੰਦਾ ਹਾਂ ਕਿਉਂਕਿ ਉਹ ਅੰਦਰਹੁ ਨਿਰਵੈਰ ਹੈ, ਰਾਜਾ ਜੋਗੀ ਦੀ ਨਿਸ਼ਾਨੀ ਹੈ ਇਹ .. ਸਾਰੇ ਸੰਸਾਰ ਸਾਰੀ ਸ੍ਰਿਸਟੀ ਨੂੰ ਇਕ ਸਮਾਨ ਸਮਝਦਾ ਹੋਵੇ, ਇਕੋ ਜਿਹਾ ਪਿਆਰ ਕਰਦਾ ਹੋਵੇ, ਜਿਹੜਾ ਅਵਾਜ ਦੇਵੇ ਤੇ ਆਖੇ .. "ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ" .. ਤੇ ਜਿਹਦੇ ਰਾਜ ਵਿਚ ਲੋਕ ਰੋਜ ਜਲਦੇ ਹੋਣ ਊਸ ਨੂੰ ਰਾਜਾ ਜੋਗੀ ਆਖੋਗੇ, ਰਾਜ ਜੋਗ ਦੀ ਨਿਸ਼ਾਨੀ ਕੀ ਹੈ .. ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾਲਸਾ ਰਾਜ ਦੀ ਸੰਗਿਆ ਨਾ ਦੇਣ ਕਰਕੇ ਊਸ ਇਤਿਹਾਸ ਨੂੰ ਦੋਰਾਹੁਣਾ ਚਾਹੁੰਦਾ ਹਾਂ ਪਤਾ ਲਗ ਜਾਏ ਕੀ ਰਾਜ ਜੋਗ ਕੀ ਹੈ, ਮਹਾਰਾਜਾ ਰਣਜੀਤ ਸਿੰਘ ਕੋਲ ਰਾਜ ਹੈ ਰਾਜ ਮਦ ਨਹੀਂ, ਇਸੇ ਕਰਕੇ ਉਸਦਾ ਨਾਂ ਖਾਲਸਾ ਰਾਜ ਹੈ, ਨਹੀਂ ਤਾਂ ਲੋਕ ਰਣਜੀਤ ਸਿੰਘ ਦਾ ਰਾਜ ਆਖਦੇ, ਖਾਲਸਾ ਰਾਜ ਕਿਉਂ ਆਖਦੇ ਨੇ, ਕਿਉਂਕਿ ਰਾਜ ਹੈ ਰਾਜ ਦਾ ਅਹੰਕਾਰ ਨਹੀਂ , ਕੀ ਮਹਾਰਾਜਾ ਰਣਜੀਤ ਸਿੰਘ ਕੋਲ ਤਲਵਾਰ ਦੀ ਸ਼ਕਤੀ ਨਹੀਂ, ਜਿਹੜਾ ਮਹਾਰਾਜ ਰਣਜੀਤ ਸਿੰਘ ਛੋਟੀ ਜੀ ਊਮਰ ਵਿਚ ੧੬ ਸਾਲ ਦੀ ਊਮਰ ਵਿਚ ਅਬਦਾਲੀ ਦੇ ਪੋਤਰੇ ਨੂੰ ਲਹੌਰ ਦੇ ਬੁਰਜ਼ ਦੇ ਕੋਲ ਖਲੋ ਕੇ ਵੰਗਾਰ ਕੇ ਆਖਦਾ ਹੈ ਅਬਦਾਲੀ ਦੇ ਪੋਤਰੇ ਚੜ੍ਹਤ ਸਿੰਘ ਦੇ ਪੋਤਰੇ ਨਾਲ ਮੁਕਾਬਲਾ ਕਰਨ ਲਈ ਬਾਹਰ ਨਿਕਲ, ਉਹਦੇ ਕੋਲ ਤਲਵਾਰ ਦੀ ਸ਼ਕਤੀ ਹੈ, ਜਿਹਦੀ ਤਲਵਾਰ ਦੀ ਸ਼ਕਤੀ ਤੋਂ ਅੰਗ੍ਰੇਜ ਕੰਬਦਾ ਸੀ ਜਦੋਂ ਸਾਰੇ ਹਿੰਦੁਸਤਾਨ ਤੇ ਕਾਬਜ਼ ਸੀ ਅੰਗ੍ਰੇਜ, ਜਦੋਂ ਸਾਰੇ ਹਿੰਦੁਸਤਾਨ ਗੁਲਾਮ ਬਣਾ ਬੈਠਾ ਸੀ ਅੰਗ੍ਰੇਜ ਉਦੋ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਟੱਪਣ ਦਾ ਹੀਯਾ ਅੰਗ੍ਰੇਜ ਕੋਲ ਵੀ ਪੈਦਾ ਨਾ ਹੋਇਆ, ਜੇ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਟੱਪਿਆ ਅੰਗ੍ਰੇਜ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਦ, ਪਹਿਲਾਂ ਨਹੀਂ, ਉਹਦੀ ਸ਼ਕਤੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਕੀ ਤਲਵਾਰ ਦੀ ਤਾਕਤ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਸੀ ਜਿਸ ਤੋਂ ਅੰਗ੍ਰੇਜ ਵੀ ਕੰਬਦੇ ਸੀ, ਸਾਰੇ ਦੇਸ਼ ਨੂੰ ਗੁਲਾਮ ਬਣਾਊਣ ਵਾਲਾ ਅੰਗ੍ਰੇਜ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਵੱਲ ਮੂੰਹ ਨਹੀਂ ਸੀ ਕਰਦਾ, ਜਿਹਦੇ ਕੋਲ ਪਠਾਣ ਵੀ ਕੰਬਦੇ ਸੀ, ਜਿਸ ਕੋਲੋਂ ਅਬਦਾਲੀ ਵੀ ਘਬਰਾਉਂਦਾ ਸੀ, ਇੰਨੀ ਤਲਵਾਰ ਦੀ ਸ਼ਕਤੀ ਰਖਣ ਵਾਲੇ ਦੇ ਹਿਰਦੇ ਵਿਚ ਤਲਵਾਰ ਦਾ ਅਹੰਕਾਰ ਨਹੀਂ, ਇੰਨੀ ਤਲਵਾਰ ਦੀ ਤਾਕਤ ਰਖਣ ਵਾਲਾ ਦਰਬਾਰ ਸਾਹਿਬ ਤੇ ਅਕਾਲ ਤਖਤ ਦੇ ਸਾਹਮਣੇ ਸਿਰ ਝੁਕਾ ਕੇ ਖਲੌਤਾ ਹੈ ਕੋੜੇ ਖਾਣ ਲਈ, ਖਾਲਸਾ ਰਾਜ ਕਿਸ ਨੂੰ ਕਹਿੰਦੇ ਨੇ, ਇਹ ਪ੍ਰਤੀਕ ਰਾਜ ਜੋਗ ਦਾ, ਤਲਵਾਰ ਦੀ ਸ਼ਕਤੀ ਹੈ ਪਰ ਤਲਵਾਰ ਦੀ ਸ਼ਕਤੀ ਦਾ ਮਾਣ ਨਹੀਂ, ਸ਼ਾਹੀ ਸਿੰਘਾਸਨ ਤੇ ਬੈਠਣ ਵਾਲਾ ਮਹਾਰਾਜਾ ਰਣਜੀਤ ਸਿੰਘ ਜੇ ਅਪਣੇ ਰਾਜ ਵਿਚ ਕਾਲ ਪਵੇ ਤੇ ਅਨਾਜ ਦੇ ਭੰਡਾਰ ਖੋਲ ਦਿਤੇ ਨੇ, ਜੇ ਕਿਸੇ ਕੋਲ ਚੁੱਕਣ ਦੀ ਸ਼ਕਤੀ ਨਹੀਂ ਤੇ ਆਪ ਚੁੱਕਣ ਵਾਲਾ ਬਣ ਕੇ ਊਸਦੇ ਘਰ ਅਨਾਜ ਪਹੁੰਚਾ ਰਿਹਾ ਹੈ, ਇਹ ਹੈ ਰਾਜ, ਪਰ ਰਾਜ ਮਦ ਨਹੀਂ, ਰਾਤ ਦੇ ਅੰਧੇਰਿਆ ਵਿਚ ਹਰ ਇਕ ਦਰਵਾਜੇ ਏ ਨਾਲ ਕੰਨ ਲਾ ਲਾ ਕੇ ਸੁਣਦਾ ਹੈ ਮੇਰੇ ਰਾਜ ਵਿਚ ਰਹਿਣ ਪ੍ਰਜਾ ਕਿਤੇ ਦੁਖੀ ਤੇ ਨਹੀਂ, ਕੋਈ ਬੇਚੈਨੀ ਦੀ ਰਾਤ ਤੇ ਨਹੀਂ ਬਿਤਾ ਰਿਹਾ, ਹਰ ਕੋਈ ਚੈਨ ਦੀ ਨੀਂਦਾ ਸੁਤਾ ਹੈ ਜਾਂ ਕੋਈ ਠੰਡੇ ਹੋਕੇ ਤੇ ਨਹੀਂ ਭਰ ਰਿਹਾ , ਇਹਦਾ ਨਾਂ ਹੈ 'ਖਾਲਸਾ ਰਾਜ' .... ਜਿਹਦੇ ਰਾਜ ਵਿਚ ਦਿਨ ਰਾਤ ਵੈਣ ਪੈਂਦੇ ਹੋਣ, ਮਾਵਾਂ ਪੁਤਰਾਂ ਦਾ ਨਾਂ ਲੈ ਲੈ ਕੇ ਧਾਆਂ ਮਾਰਦੀਆ ਹੋਣ, ਊਸ ਰਾਜ ਨੂੰ ਖਾਲਸਾ ਰਾਜ ਆਖੋਗੇ ..? , ਦੁਨਿਆ ਦੇ ਲੋਕੋ ਜੇ ਦੁਨੀਆ ਦੇ ਵੈਣ ਖਤਮ ਕਰਨੇ ਨੇ, ਜੇ ਸੰਸਾਰ ਦੇ ਦੁਖਾਂ ਦੀਆਂ ਧਾਆਂ ਖਤਮ ਕਰਨੀਆ ਨੇ ਤਾਂ ਖਾਲਸਾ ਰਾਜ ਚਾਹੁਣ ਵਾਲੇ ਲੋਕ ਪੈਦਾ ਕਰੋ ....

ਇਕ ਖਿਆਲ ਕਰਨਾ ਹੈ 'ਖਾਲਸਾ ਰਾਜ ਕਿਸੇ ਖਾਸ ਫਿਰਕੇ ਨਾਲ ਦਾ ਪ੍ਰਤੀਕ ਨਹੀਂ, ਖਾਲਸਾ ਰਾਜ ਇਕ ਚੰਗੇ ਰਾਜ ਦਾ ਪ੍ਰਤੀਕ ਹੈ, ਹਿੰਦੂ ਤੇ ਮੁਸਲਮਾਨ ਇਕੱਠੇ ਪਿਆਰ ਨਾਲ ਰਹਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਉਹਦੇ ਰਾਜ ਵਿਚ ਵਜੀਰ ਹਿੰਦੂ ਤੇ ਮੁਸਲਮਾਨ ਸਨ ਤੇ ਦੋਹਾਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਸੀ, ਇਥੇ ਤਕ ਪਿਆਰ ਦੀ ਭਾਵਨਾ ਸੀ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਵੇ ਜੇ ਉਹਦੇ ਕੋਲ ਕੋਈ ਪੁੱਛੇ ਰਾਜ ਕਿਸ ਦਾ ਹੈ ..?, ਉਂਝ ਆਖੇ ਰਾਜ ਖਾਲਸਾ ਅੱਜ ਤਕ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਮੋਹਰਾ ਤਕ ਲਓ ਉਹ ਉਹਦੇ ਵਿਚ ਅਪਣਾ ਨਾਂ ਨਹੀਂ ਜੋੜਦਾ, ਇਸ ਨੰ ਕਹਿੰਦੇ ਨੇ ਰਾਜ ਹੈ ਪਰ ਰਾਜ ਮਦ ਨਹੀਂ .. ਜੇ ਸਿੱਕਾ ਚਲਾਊਣ ਦੀ ਲੋੜ ਪੈਂਦੀ ਹੈ ਤੇ ਸਿੱਕਾ ਕਿਹਦੇ ਨਾਂ ਦਾ ਚਲੇ, ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦਾ ਨਹੀਂ, ਸਿੱਕੇ ਦਾ ਨਾਂ ਨਾਨਕਸ਼ਾਹੀ ਨਾਂ ਆਖੋ, ਮੋਹਰ ਤੇ ਉਹਦੇ 'ਤੇ ਫੇਟੋ ਮਹਾਰਾਜਾ ਰਣਜੀਤ ਸਿੰਘ ਦੀ ਨਾ ਹੋਵੇ ਉਹਦੇ 'ਤੇ ਨਾਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਹੋਵੇ, ਜੇ ਕੋਈ ਚਾਂਦਨੀ ਭੇਟ ਕਰਦਾ ਹੈ ਤੇ ਆਖਦਾ ਇਹ ਚਾਂਦਨੀ ਮਾਹਰਾਜਾ ਰਣਜੀਤ ਸਿੰਘ ਨੂੰ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿਚ ਹੋਣੀ ਚਾਹੀਦੀ ਹੈ, ਇਹ ਸਾਰੀਆਂ ਗੱਲਾਂ ਰਾਜ ਦੀ ਤਸਵੀਰ ਨੇ ਦੁਨੀਆ ਦੇ ਲੋਕੋ ਖਾਲਸਾ ਰਾਜ ਦੇ ਲਫ਼ਜ਼ ਨੂੰ ਨਫ਼ਰਤ ਨਾ ਕਰੋ ਇਸ ਖਿਆਲਓ ਕੀ ਕਿਸੀ ਖਾਸ ਫਿਰਕੇ ਨਾਲ ਜੁੜਿਆ ਹੋਇਆ ਹੈ, ਖਾਲਸਾ ਰਾਜ ਤਾਂ ਇਕ ਬੜੀ ਮਹਾਨ ਪਰੰਪਰਾਵਾਂ ਦਾ ਨਾਂ ਹੈ, ਮਹਾਨ ਅਸੂਲਾਂ ਦਾ ਨਾਂ ਹੈ, ਉਹ ਅਸੂਲ ਤੇ ਉਹ ਪਰੰਪਰਾਵਾਂ ਕੋਈ ਵੀ ਫਿਰਕਾ ਕਾਇਮ ਕਰ ਲਵੇ ਊਸੇ ਦਾ ਨਾਂ ਖਾਲਸਾ ਰਾਜ ਹੈ .... ਇੰਨੀ ਵੱਡੀ ਪਰੰਪਰਾਵਾਂ ਕਾਇਮ ਕਰੋ ਜਿਥੇ ਰਾਜ ਹੋਵੇ ਪਰ ਰਾਜ ਮਦ ਨਾ ਹੋਵੇ, ਹਰ ਕਿਸੇ ਨੂੰ ਅਪਣਾ ਦੁਖ ਕਹਿਣ ਦਾ ਅਧਿਕਾਰ ਹੋਵੇ ਤੇ ਜਿਸ ਰਾਜ ਵਿਚ ਇੰਸਾਫ ਮੰਗਣ ਜਾਣ ਲਗਿਆ ਕੋਈ ਘਰੋ ਤੁਰੇ ਤੇ ਉਹਦੇ ਰਾਹ ਰੋਕ ਲਏ ਜਾਣ, ਕੋਈ ਇੰਸਾਫ ਮੰਗਣ ਦਿੱਲੀ ਨਹੀਂ ਜਾ ਸਕਦਾ, ਉਹਦੇ ਇੰਸਾਫ ਮਾਰਨਿਓ ਰੋਕਦੇ ਹੋ ਭਲਾ ਐਸੇ ਰਾਜ ਵਿਚ ਕਿਸੇ ਨੂੰ ਇੰਸਾਫ ਕਿਵੇਂ ਮਿਲ ਸਕਦਾ ਹੈ ਤੇ ਐਸੇ ਰਾਜ ਨੂੰ ਖਾਲਸਾ ਰਾਜ ਕਿਵੇਂ ਆਖ ਸਕਦੇ ਹੋ ..?

ਖਾਲਸਾ ਰਾਜ ਦਾ ਅਖਰੀ ਅਰਥ ਕਿਸੇ ਫਿਰਕੇ ਦਾ ਪ੍ਰਤੀਕ ਨਹੀਂ, ਖਾਲਸਾ ਰਾਜ ਦਾ ਅਖਰੀ ਅਰਥ ਹਲੀਮੀ ਰਾਜ ਹੈ, ਖਾਲਸਾ ਰਾਜ ਦਾ ਅਖਰੀ ਅਰਥ ਹੈ ਜਿਹੜਾ ਚੰਗੇ ਤੇ ਨਿਆਂ ਪੂਰਵਕ ਇੰਸਾਫ ਦੇਣ ਵਾਲਾ ਹਰ ਹਿਰਦੇ ਨੂੰ ਸੁਖ ਦੇਣ ਵਾਲਾ ਸਾਰਿਆ ਨੂੰ ਸਾਰਿਆਂ ਨੂੰ ਬਰਾਬਰ ਦਾ ਹੱਕ ਦੇਣ ਵਾਲੇ ਰਾਜ ਦਾ ਨਾਂ ਖਾਲਸਾ ਰਾਜ ਹੈ, ਤੇ ਇਹਦਾ ਪ੍ਰਤੀਕ ਕੀ ਹੈ ਰਾਜ ਜੋਗ, ਇਸੇ ਲਈ ਗੁਰਮਤਿ ਵਿਚ ਰਾਜ ਦੀ ਲੜਾਈ ਨਹੀਂ, ਸਿੱਖ ਰਾਜ ਲਈ ਨਹੀਂ ਲੜਦਾ, ਨਾ ਸਿੱਖ ਰਾਜ ਮੰਗਦਾ ਹੈ, ਰਾਜ ਜੋਗ ਮੰਗਦਾ ਹੈ, ਗੁਰਮਤਿ ਵਿਚ ਰਾਜ ਨੂੰ ਪ੍ਰਵਾਣ ਨਹੀਂ ਕੀਤਾ, ਰਾਜ ਜੋਗ ਨੂੰ ਪ੍ਰਵਾਣ ਕੀਤਾ ਹੈ, ਕਹਿੰਦੇ ਸਿੱਖਾ ਤੂੰ ਰਾਜਾ ਹੋਵੇ, ਪਰ ਰਾਜਾ ਹੁੰਦਿਆ ਤੇਰੇ ਅੰਦਰ ਦਯਾ ਹੋਵੇ, ਤੇਰੇ ਕੋਲ ਇੰਸਾਫ ਹੋਵੇ ਦੁਨੀਆ ਤੇਰੀ ਪ੍ਰਜਾ ਬਣ ਕੇ ਸੁਖ ਪ੍ਰਤੀਤ ਕਰੇ ਮਹਿਸੂਸ ਕਰੇ ਇਹੋ ਜਿਹਾ ਰਾਜ ਸੰਸਾਰ ਦੇ ਹਰ ਇਨਸਾਨ ਨੂੰ ਮਿਲੇ ਤੇ ਉਹ ਤਾਂ ਮਿਲ ਸਕਦਾ ਜੇ ਤੇਰੇ ਕੋਲ ਰਾਜ ਦਾ ਅੰਹਕਾਰ ਨਾ ਹੋਵੇ, ਸਤਿਗੁਰ ਬਾਣੀ ਵਿਚ ਕਹਿਣ ਲਗੇ ..

ਕਟੀਐ ਤੇਰਾ ਅਹੰ ਰੋਗੁ ॥
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
ਪੰਨਾ ੨੧੧

ਨੋਟ: ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦੇ ਇਹ ਵਿਚਾਰ ਅੱਜ ਤੋਂ ਬਹੁਤ ਸਮਾਂ ਪਹਿਲੇ ਹਨ, ਜੇ ਇੰਨਾ ਵਿਚਾਰਾਂ ਨੂੰ ਗਹੁ ਨਾਲ ਪੜ੍ਹ ਕੇ ਅੱਜ ਅਜੋਕੇ ਸਮਾਜ ਵੱਲ ਝਾਤ ਮਾਰੀਏ ਤੇ ਵੇਖੀਏ ਕਿਹੜਾ ਰਾਜ ਚਲ ਰਿਹਾ ਹੈ, ਕੀ ਇਥੇ ਹਿੰਦੂ ਤੇ ਮੁਸਲਮਾਨ ਨੂੰ ਬਰਾਬਰ ਦਾ ਹੱਕ ਮਿਲ ਰਿਹਾ ਹੈ, ਕੀ ਸਭ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ, ਇਥੇ ਤਾਂ ਭਗਵਾਂਧਾਰੀ ਮੁਸਲਮਾਨਾਂ ਕੋਲੋ ਜੋਰ ਜਬਰ ਨਾਲ ਜੈ ਸ੍ਰੀ ਰਾਮ ਦੇ ਨਾਹਰੇ ਲਗਵਾ ਰਹੇ ਹਨ, ਨਿੱਕੀ ਨਿੱਕੀ ਅਸਿਫ਼ਾ ਵਰਗੀ ਬਚੀਆਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ, ਜਿਥੇ ਕਿਸਾਨ ਆਏ ਦਿਨ ਖੁਦਕੁਸ਼ੀ ਕਰ ਰਹੇ ਹਨ, ਜਿਥੇ ਨੌਜਾਵਨੀ ਨਸ਼ੇ ਨਾਲ ਮਰ ਰਹੀ ਹੈ, ਦਿਨ ਰਾਤ ਪ੍ਰਜਾ ਵੈਣ ਪਾ ਰਹੀ ਹੈ .. ਇਹ ਸਭ ਵੇਖ ਕੇ ਸੋਚੋ ਕਿਹੜਾ ਰਾਜ ਚਲ ਰਿਹਾ ਹੈ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top