Share on Facebook

Main News Page

ਅੱਜ ਸਾਨੂੰ ਆਪਣੇ ਤੇ ਬੇਗਾਨੇ,  ਸੱਜਣ ਤੇ ਦੁਰਜਨ ਦੀ ਪਛਾਣ ਨਹੀਂ ਰਹੀ...
-: ਪ੍ਰੋ. ਦਰਸ਼ਨ ਸਿੰਘ ਖਾਲਸਾ 08.06.19

ਆਤਮਜੀਤ ਸਿੰਘ, ਕਾਨਪੁਰ ੮ ਜੂਨ ੨੦੧੯:
ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਕਨੇਡਾ ਵਿਖੇ 1984 ਦੌਰਾਨ ਵਾਪਰੀਆਂ ਘਟਨਾਵਾਂ, ਬਾਦਲਾਂ ਦੀ ਭਾਜਪਾ ਨਾਲ ਯਾਰੀਆਂ , ਸਿੱਖਾਂ ਦਾ ਹਾਲੇ ਵੀ ਨਾ ਸਮਝਣਾ ਆਦਿ ਬਾਰੇ ਵੀਚਾਰਾਂ ਕੀਤੀਆਂ। ਉਨ੍ਹਾਂ ਨੇ

ਮਹਲਾ 5 ਛੰਤ
ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥
ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ
॥2॥ ਪੰਨਾਂ 848

ਦਾ ਕੀਰਤਨ ਕੀਤਾ ਅਤੇ ਵੀਚਾਰਾਂ ਕੀਤੀਆਂ।

ਉਨ੍ਹਾਂ ਕਿਹਾ ਕਿ ਕੱਲ ਇਕ ਵੀਡੀਓ ਵੇਖ ਰਿਹਾ ਸਾਂ, ਦਰਬਾਰ ਸਾਹਿਬ ਇੰਨਾ ਇਕੱਠ ਹੋਇਆ ਤਲਵਾਰਾਂ ਕੱਢੀਆਂ ਗਈਆਂ, ਇਹ ਸਭ ਕੌਣ ਨੇ.. ਸਾਰਿਆਂ ਦੇ ਸੀਸ 'ਤੇ ਦਸਤਾਰ ਸਜੀ ਹੋਈ ਸੀ, ਸਾਰਆਂ ਦੇ ਦਾੜ੍ਹੇ ਪ੍ਰਕਾਸ਼ ਸਨ, ਸਾਰੇ ਹੀ ਸਿੱਖ ਨਜ਼ਰ ਆਉਂਦੇ ਸਨ .. ਫਿਰ ਦੁਸ਼ਮਣ ਕੌਣ ਹੋਇਆ, ਕਿੰਨੀ ਅਜ਼ੀਬ ਗੱਲ ਹੈ "ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ" ... ਇੰਨਾ ਵੀ ਪਤਾ ਲਗ ਗਿਆ ਘਰ ਵੀ ਆਪਣਾ, ਸਿਧਾਂਤ ਵੀ ਆਪਣਾ, ਖਜਾਨਾ ਵੀ ਆਪਣਾ, ਸਭ ਕੁਝ ਦੁਸ਼ਮਨ ਦੇ ਹਵਾਲੇ ਕਰ ਦਿੱਤਾ।

ਅਜ ਜਦੋਂ ਮੈਂ ਅਕਾਲ ਤਖਤ ਤੇ ਬੈਠੇ ਹੋਏ ਸਿੱਖ ਸਰੂਪ ਵਿੱਚ ਲੋਕ ਵੇਖਦਾ ਹਾਂ ਤਾਂ ਮੈਨੂੰ ਇਉਂ ਹੀ ਦਿਸਦਾ ਮਾਨੋ 'ਦੁਰਜਨ' ਹੀ ਬੈਠਾ ਹੈ .. ਹੈਂ ਕਿੰਨੀ ਅਜ਼ੀਬ ਗੱਲ ਹੈ "ਜਿਸ ਅਕਾਲ ਤਖਤ ਤੋਂ ਅਕਾਲ ਦੀ ਗੱਲ ਹੋਣੀ ਸੀ, ਅੱਜ ਭੀ ਉਸ ਅਕਾਲ ਤਖਤ ਤੇ ਖਲੋ ਕੇ 'ਪ੍ਰਿਥਮ ਭਗੌਤੀ' ਸਿਮਰੀ ਜਾਂਦੀ ਹੈ ਤੇ ਇਹ ਆਖਿਆ ਜਾਂਦਾ ਹੈ ਤੁਹਾਡੇ ਨਾਨਕ ਨੇ ਵੀ ਭਗੌਤੀ ਨੂੰ ਸਿਮਰਿਆ ਹੈ, ਉਹ ਇਸਦਾ ਅਰਥ ਇਹ ਹੀ ਕਰਦੇ ਨੇ .. 'ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ' ਗੁਰੂ ਨਾਨਕ ਨੇ ਵੀ ਇਸੇ ਨੂੰ ਧਿਆਇਆ ਹੈ, ਗੁਰੂ ਅੰਗਦ ਤੇ ਗੁਰੂ ਅਮਰਦਾਸ ਦੀ ਸਾਹਾਇਤਾ ਵੀ ਇਸੇ ਨੇ ਕੀਤੀ ਹੈ .... ਦਰਬਾਰ ਸਾਹਿਬ ਦੇ ਅੰਦਰ ਦੁਸ਼ਮਣ ਨਾਲ ਸਮਝੌਤੇ ਦਾ, ਪਿਆਰ ਦਾ, ਰਿਸ਼ਤੇ ਦਾ ਨਤੀਜਾ ਕੀ ਹੋਇਆ, ਅੱਜ ਦਰਬਾਰ ਸਾਹਿਬ ਅੰਦਰ 'ਮਹਾਕਾਲ' ਅੱਗੇ ਅਰਦਾਸਾਂ ਹੋ ਰਹੀਆਂ ਨੇ .. 'ਹਮਰੀ ਕਰੋ ਹਾਥ ਦੈ ਰੱਛਾ' .. ਅਕਾਲ ਪੁਰਖ ਅੱਗੇ ਨਹੀਂ।

ਭਲਿਓ ਇਕ ਖਿਆਲ ਕਰਿਓ ਦੁਖਾਂਤ ਕੀ ਹੈ ਹੁਣ ਸੱਜਣ ਤੇ ਦੁਰਜਨ ਦੀ ਪਛਾਣ ਨਹੀਂ ਰਹੀ, ਦਰਬਾਰ ਸਾਹਿਬ ਦੇ ਪਰਿਕ੍ਰਮਾ ਦੇ ਵਿਚ ਜੇ ਇਕ ਦੂਜੇ ਦੇ ਸਾਹਮਣੇ ਲਲਕਾਰੇ ਮਾਰੇ ਜਾਂਦੇ ਨੇ ਤੇ ਉਹਦੇ ਵਿਚ ਮੈਂ ਕਿਸ ਨੂੰ ਦੁਰਜਨ ਆਖਾ ਤੇ ਕਿਸ ਨੂੰ ਸੱਜਣ ਆਖਾਂ, ਜਦ ਕੀ ਗੁਰੂ ਤਾਂ ਇਕੋ ਗੱਲ ਵਾਰ ਵਾਰ ਆਖ ਰਿਹਾ ਸੀ ਭਲਿਆ ਜੇ ਤੂੰ ਆਪਣੇ ਭਵਿਖ ਪ੍ਰਤੀ ਕੁਝ ਵੀ ਸੋਚਦਾ ਹੈ ਤੇ ਪਹਿਲਾਂ ਸੱਜਣ ਤੇ ਦੁਰਜਨ ਦੀ ਪਛਾਣ ਕਰ, ਸਜਣਾਂ ਨੂੰ ਇੱਕਤਰ ਕਰ ਤੂੰ ਤਾਂ ਸਜਣਾਂ ਨੂੰ ਇੱਕਤਰ ਹੀ ਨਹੀਂ ਕਰ ਰਿਹਾ .. "ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਗੱਲਾ ਕਰਦਾ ਹੈ ਪਰ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਹੁੰਦੀ ਵਿਖਾਈ ਨਹੀਂ ਪੈਂਦੀ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੇ ਉਲਟ ਸਭ ਕੁਝ ਹੋ ਰਿਹਾ ਹੈ, ਉਹ ਤੇਰੇ ਦਰਬਾਰ ਵਿਚ ਆ ਕੇ ਤੇਰੀ ਮੀਟੀਗਾਂ ਵਿਚ ਬਹਿ ਕੇ ਫੈਸਲੇ ਕਰਦੇ ਨੇ, ਤੇਰਾ ਫੈਸਲਾ ਤੇਰਾ ਭਵਿਖ ਉਹ ਚਿਤਰਦੇ ਨੇ, ਉਹਦਾ ਨਤੀਜਾ ਇਹ ਨਿਕਲਿਆ ਕੀ ਤੂੰ ਅੱਜ ਦੁਸ਼ਮਣ ਦੇ ਹੱਥ ਵਿਕਾਊ ਮਾਲ ਬਣ ਗਿਆ ਹੈ" .. ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥ ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥ .. ਮਿਲਣ ਵਾਲੀ ਸ਼ੋਹਰਤ ਦੀ ਭੁੱਖ ਗੁਰੂ ਨੇ ਮਿਟਾਈ ਸੀ ਕਦੇ ਉਹ ਵਕਤ ਸੀ ਜੇ ਸ਼ੋਹਰਤ ਦੇਣ ਕੁਰਸੀ ਦੇਣ ਵਾਲਾ ਜੇ ਸਰਕਾਰ ਦਾ ਪਿਆਦਾ ਵੀ ਆਉਂਦਾ ਸੀ ਤੇ ਜਵਾਬ ਮਿਲਦਾ ਸੀ 'ਘੋੜਿਆਂ ਦੀ ਲਿੱਦ' ਸਾਫ ਕਰਨ ਦੀ ਜੋ ਸੇਵਾ ਮੇਰੇ ਕੋਲ ਹੈ ਉਹ ਮੇਰੇ ਕੋਲੋਂ ਨਾ ਖੋਹੋ ਮੈਨੂੰ ਇਸ ਨਵਾਬੀ ਦੀ ਲੋੜ ਨਹੀਂ .. ਅੱਜ ਸਾਡਾ ਜਿੰਦਗੀ ਸਾਡਾ ਜੀਵਨ ਵਿਕਾਊ ਹੋ ਗਿਆ ਹੈ, ਅਸੀਂ ਸੱਜਣ ਦੇ ਰੂਪ ਵਿਚ ਤੇ ਦੁਰਜਨ ਦੇ ਰੂਪ ਵਿਚ ਇਕੋ ਹੋ ਗਏ ਹਾਂ, ਜਦ ਕੀ ਗੁਰੂ ਨੇ ਅਵਾਜ ਦਿੱਤੀ ਸੀ ..

ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥ .. ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥

ਜਿਸ ਕੀਮਤ ਦੇ ਬਦਲੇ ਤੂੰ ਅਪਣਾ ਘਰ ਗਹਿਣੇ ਪਾ ਦਿੱਤਾ ਹੈ, ਜਿਸ ਕੀਮਤ ਦੇ ਬਦਲੇ ਤੂੰ ਸੰਪਦਾ ਗਹਿਣੇ ਪਾ ਦਿੱਤੀ, ਸਾਡੀ ਸੰਪਦਾ ਕੀ ਸੀ ..? ਸਿਧਾਂਤ ਦੀ ਗੁਰਬਾਣੀ, ਸਤਿਗੁਰ ਨੇ ਇਹ ਗੁਰਬਾਣੀ ਵਿਚ ਆਖੀ ਸੀ ..

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥

ਗੁਰੂ ਨੇ ਇਥੇ ਤਕ ਆਖ ਦਿਤਾ ...

ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥

ਗੁਰੂ ਇੰਨੀ ਕੀਮਤੀ ਸੰਪਦਾ ਦਿੱਤੀ ਸੀ ਕੀ ਧੋਖਾ ਨਹੀਂ ਕਰਨਾ ਪਰ ਜਿਥੇ ਗੁਰੂ ਨੇ ਜਪੁ ਜੀ ਦਿੱਤਾ ਸੀ ਉਥੇ ਜਾਪ ਵਿਛਾ ਲਿਆ, ਜਿਥੇ ਆਸਾ ਦੀ ਵਾਰ ਦਿੱਤੀ ਸੀ ਉਥੇ ਚੰਡੀ ਦੀ ਵਾਰ ਵਿਛਾ ਦਿੱਤੀ, ਅੱਜ ਬੰਗਲਾ ਸਾਹਿਬ ਵਰਗੇ ਇਤਿਹਾਸਕ ਸਥਾਨ ਤੇ ਨਵਰਾਤੇ ਮਨਾਏ ਜਾਂਦੇ ਨੇ "ਦੁਰਜਨ ਬਿਰਮਾਈਐ ਰਾਮ" .. ਖੁਸ਼ ਜੋ ਕਰਨਾ ਹੈ ਦੁਸ਼ਮਣ ਨੂੰ ਜਿਹਦੇ ਨਾਲ ਗੱਲਵਕੜੀ ਪਾ ਕੇ ਬੈਠਾ ਹੈ, ਜਿੰਨੇ ਵਰ੍ਹੇ ਜਿੰਨਾ ਸਮਾਂ ਉਸਦੀ ਗੱਲਵਕੜੀ ਵਿਚ ਬਿਤਾਇਆ ਹੈ ਉਸਦੇ ਲਾਭ ਤੇ ਨੁਕਸਾਨ ਦਾ ਹਿਸਾਬ ਤਾ ਕਰ ਲੈ, ਤੈਨੂੰ ਪਤਾ ਤੇ ਲਗੇ ਤੂੰ ਕਿਥੋਂ ਚਲਿਆ ਸੀ ਤੇ ਕਿਥੇ ਪਹੁੰਚ ਗਿਆ ਹੈ, ਅੱਜ ਤੇਰੇ ਹੀ ਖੂਨ ਦੇ ਪਿਆਸੇ ਹੋਏ ਪਏ ਨੇ, ਜੇ ਇਸ ਪਾਸੇ ਨੰਗੀ ਤਲਵਾਰ ਹੱਥ ਵਿਚ ਹੈ ਤੇ ਦੂਜੇ ਪਾਸੇ ਵੀ ਨੰਗੀ ਤਲਵਾਰ ਹੱਥ ਵਿਚ ਹੈ, ਦੋਵਾਂ ਦੇ ਸੀਸ ਤੇ ਦਸਤਾਰਾਂ ਨੇ, ਦੋਵਾਂ ਦੇ ਸੀਸ ਤੇ ਦਾੜ੍ਹਾ ਪ੍ਰਕਾਸ਼ ਹੈ ਕਿਸ ਨੂੰ ਵੈਰੀ ਆਖਾ ਦੁਰਜਨ ਆਖ, ਕਿਸ ਨੂੰ ਸੱਜਣ ਆਖਾਂ, ਪਛਾਣ ਨਹੀਂ ਰਹੀ, ਜਦ ਜੀ ਗੁਰੂ ਨੇ ਵਾਰ ਵਾਰ ਗੱਲ ਆਖੀ ਹੈ ..

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥

ਤੂੰ ਇਥੇ ਤਕ ਗਿਰ ਚੁਕਾ ਹੈ ਕੀ ਆਖਦਾ ਹੈ ਇੰਨਾ ਦੁਰਜਨਾਂ ਨਾਲ ਮੇਰਾ ਨਹੂੰ ਮਾਸ ਦਾ ਰਿਸ਼ਤਾ ਹੈ .... ਅੱਜ ਸਾਨੂੰ ਪਛਾਣ ਨਹੀਂ ਰਹੀ ਸੱਜਣਾਂ ਤੇ ਦੁਰਜਨਾਂ ਦੀ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top