Share on Facebook

Main News Page

ਅੱਜ ਦਾ ਕੌੜਾ ਸੱਚ
-: ਪ੍ਰੋ. ਦਰਸ਼ਨ ਸਿੰਘ ਖਾਲਸਾ
23.05.19

ਅੱਜ ਦਾ ਕੌੜਾ ਸੱਚ .. ਤੁਹਾਡੇ ਨਾਲ ਸਾਂਝਾ ਕਰ ਲਗਾ ਹਾਂ, ਗੁਰਬਾਣੀ ਗੁਰਮਤਿ ਤੋਂ ਟੁੱਟ ਕੇ ਕਾਮ ਕ੍ਰੋਧ ਅਹੰਕਾਰ ਵਿਚ ਦਿਵਾਨਾ ਹੋਇਆ, ਸਿੱਖੀ ਭੇਖ ਵਿਚ ਸ਼ੈਤਾਨ ਵਿਚਰ ਰਿਹਾ ਦਿੱਸਦਾ ਹੈ ਜਿਸ ਨੂੰ ਅਪਣੇ ਭਵਿੱਖ ਦੀ ਤੇ ਅਪਣੀ ਆਉਣ ਵਾਲੀ ਪਨੀਰੀ ਦੀ ਭਵਿੱਖ ਦੀ ਪਛਾਣ ਨਹੀਂ ਹੋ ਰਹੀ, ਸਤਿਗੁਰ ਨੇ ਬਾਣੀ ਵਿਚ ਫੈਸਲਾ ਦਿੱਤਾ ਹੈ ਕਹਿੰਦੇ ਨੇ ਐਸਾ ਦਿਵਾਨਾ ਹੋਇਆ ਮਨੁੱਖ ਜਿਹੜਾ ਹੈ ਉਹ ਮਹਾ ਭਿਆਨਕ ਜੰਗਲ, ਖੂੰਖਾਰ ਜਾਨਵਰਾਂ ਭਰਿਆ ਹੋਇਆ ਜੰਗਲ ਉਸ ਨੂੰ ਉਹ ਬੜਾ ਖੂਬਸੂਰਤ ਅਪਣਾ ਸ਼ਹਿਰ ਸਮਝ ਰਿਹਾ ਹੈ ਤੇ ਝੂਠ ਦੀਆਂ ਸਮਾਗ੍ਰੀਆਂ ਸਭ ਨੂੰ ਦੇਖ ਕੇ ਬੜਾ ਪ੍ਰਸੰਨ ਹੋ ਰਿਹਾ ਹੈ ਕਿ ਆਉਣ ਵਾਲਾ ਭਵਿੱਖ ਬੜਾ ਉਜਲਾ ਤੇ ਖੁਸ਼ੀਆਂ ਭਰਿਆ ਹੋਵੇਗਾ, ਪਰ ਜਦੋਂ ਉਨਾਂ ਜਾਨਵਰਾਂ ਨੇ ਮੂੰਹ ਪਾਇਆ ਤੇ ਨਿਗਲ ਗਿਆ ਫਿਰ ਪਛਤਾਉਣ ਦਾ ਕੀ ਫਾਇਦਾ ਹੋਵੇਗਾ ।

ਅੱਜ ਸ਼ੈਤਾਨ ਦੀ ਇਹੋ ਹਾਲਾਤ ਬਣੀ ਹੋਈ ਦਿਸਦੀ ਹੈ ਤੇ ਗੁਰੂ ਕਹਿੰਦੇ ਨੇ ਨਤੀਜਾ ਇਹ ਸਭ ਕੁਝ ਇਸੇ ਲਈ ਹੈ ਕਿਉਂਕਿ ਇਹ ਸ਼ੈਤਾਨ ਬਣ ਚੁੱਕਾ ਹੈ ਗੁਰੂ ਨਾਲੋਂ ਟੁੱਟ ਗਿਆ ਹੈ, ਸਤਿਗੁਰ ਬਾਣੀ ਵਿਚ ਕਹਿੰਦੇ ਨੇ ..

ਪਉੜੀ ॥ ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥ ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥
ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥
{ਪੰਨਾ 707}

ਆਓ ਭਲਾ ਜੇ ਇਸ ਗੁਰਬਾਣੀ ਗੁਰਮਤਿ ਦੀ ਇਸ ਅਗਵਾਈ ਵਿਚੋਂ ਕੁਝ ਜਾਗ੍ਰਤੀ ਪੈਦਾ ਹੋ ਜਾਏ ਤੇ ਅਪਣੇ ਵਿਰਸੇ ਨੂੰ ਪਛਾਣ ਕੇ ਅੱਜੇ ਵੀ ਸੰਭਲ ਜਾਓ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top