ਆਤਮਜੀਤ ਸਿੰਘ, ਕਾਨਪੁਰ
ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੋਹਾਟ ਏਨਕਲੇਵ
ਦਿੱਲੀ ਵਿਖੇ ਗੁਰਮਤਿ ਸਮਾਗਮ ਵਿਚ ਹਾਜਰੀ ਭਰੀ, ਸ਼ਬਦ ਦੀ ਸਾਂਝ ਪਾਈ...
ਸਾਰਗ ਮਹਲਾ ੫ ॥
ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ ਗੋਬਿੰਦੁ ਨ ਭਜੈ
ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥ ਨਾਮੁ ਅਮੋਲਾ ਪ੍ਰੀਤਿ ਨ ਤਿਸ
ਸਿਉ ਪਰ ਨਿੰਦਾ ਹਿਤਕਾਰੈ ॥ ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ
॥੧॥ ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥ ਓਢੈ ਬਸਤ੍ਰ ਕਾਜਰ ਮਹਿ
ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥ ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ
॥ ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥ ਨਿਰਵੈਰੈ ਸੰਗਿ ਵੈਰੁ
ਰਚਾਏ ਪਹੁਚਿ ਨ ਸਕੈ ਗਵਾਰੈ ॥ ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥
{ਪੰਨਾ 1205}
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ, ਰਾਤ ਤੋਂ
ਬਾਦ ਦਿਨ, ਦਿਨ ਤੋਂ ਬਾਦ ਰਾਤ ਗੁਜਰਦੇ ਜਾਂਦੇ ਨੇ, ਗੁਜਰਨ ਤੋਂ ਭਾਵ ਲੰਘਦੀ ਜਾ ਰਹੀ
ਹੈ ਰੁਕਦੀ ਨਹੀਂ, ਸਮੇਂ ਦਾ ਸੁਭਾ ਹੈ ਰੁਕਦਾ ਨਹੀਂ, ਇਹ ਘੜੀ ਦੀ ਟੱਕ ਟੱਕ ਇਕ
ਅਲਾਰਮ ਹੈ ਇਕ ਮੈਸੇਜ ਹੈ ਇਕ ਸੰਦੇਸ਼ ਹੈ ਮੈਂ ਰੁਕਦੀ ਨਹੀਂ 'ਜਾ ਰਹੀ ਹਾਂ, ਸਮਾਂ
ਲੰਘਦਾ ਕਦੇ ਖਾਲੀ ਨਹੀਂ ਜਾਂਦਾ ਜੀਵਨ ਵਿਚੋਂ ਬਹੁਤ ਕੁਝ ਲੈ ਜਾਂਦਾ ਹੈ "ਜੋ ਦਿਨ
ਆਵਹਿ ਸੋ ਦਿਨ ਜਾਹੀ" ..
ਪਰ ਇਕ ਖਿਆਲ ਕਰਿਓ ਇਸ ਸਮੇਂ ਦਾ ਇਕ ਹੋਰ ਸੁਭਾ ਹੈ ਜੋ
ਕੁਝ ਲੈ ਜਾਂਦਾ ਹੈ ਉਹ ਪਲਟਾਉਂਦਾ ਨਹੀਂ, ਮੋੜਦਾ ਬਿਲਕੁਲ ਨਹੀਂ, ਜਿੰਨਾ ਦਾ
ਬਚਪਨ ਲੈ ਗਿਆ ਉਹ ਹੁਣ ਇਸ ਵੇਲੇ ਤਕਾਜਾ ਕਰਨ ਕਲੇਮ ਕਰਨ, ਇਹ ਸਮਾਂ ਕੀਮਤੀ ਬਚਪਨ
ਲੈ ਗਿਆ ਹੈ ਮੋੜ ਦੇਵੇ, ਸਮਾਂ ਬੜਾ ਬੇਪਰਵਾਹ ਹੈ ਜੋ ਕੁਝ ਲੈ ਜਾਂਦਾ
ਹੈ ਉਹ ਮੋੜਦਾ
ਨਹੀਂ .... ਅਤੇ ਆਖਿਆ ਹਵਾ ਅਪਣੇ ਆਪ ਵਿਚ ਪਵਿਤ੍ਰ ਹੈ ਨਾ ਉਸ ਕੋਲ ਖੁਸ਼ਬੂ ਹੈ ਤੇ
ਨਾ ਬਦਬੂ ਹੈ, ਪਰ ਜਿਥੋਂ ਲੰਘਦੀ ਹੈ ਉਸਦਾ ਵੀ ਬਹੁਤ ਸਾਰਾ ਹੱਥ ਹੈ ਉਹਦੇ ਨਾਲ, ਜੇ
ਉਹ ਫੁੱਲਾਂ ਦੀ ਡਾਲੀਆਂ ਕੋਲ ਲੰਘਦੀ ਹੈ ਜੋ ਉਨਾਂ ਕੋਲ ਹੈ ਉਸ ਨਾਲ ਸਾਂਝਾ ਕਰ ਲੈਂਦੇ
ਨੇ ਲੈ ਤੂੰ ਵੀ ਲੈ ਜਾ, ਫੁੱਲਾਂ ਦੀ ਡਾਲੀ ਨਾਲ ਲੰਘਣ ਵਾਲੀ ਪਵਨ ਉਨਾਂ ਨਾਲ ਖੁਸ਼ਬੂ
ਵੰਡ ਕੇ ਲੈ ਜਾਂਦੀ ਹੈ, ਗੁਜਰ ਜਾਂਦੀ ਹੈ ਤੇ ਗੁਜਰ ਜਾਣ
ਵਿਚ ਇੰਨਾ ਹੀ ਸੂਖਮ ਅੰਤਰ ਹੈ, ਲੰਘ ਜਾਣਾ ਤੇ ਲੰਘਾ ਦੇਣਾ, ਗੁਜਰਨਾ ਤੇ ਗੁਜਾਰ ਦੇਣਾ
ਇੰਨਾ ਹੀ ਫ਼ਰਕ ਹੈ ..।