ਆਤਮਜੀਤ ਸਿੰਘ, ਕਾਨਪੁਰ (09 Feb 2019)
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਸਾਂਝ ਪਾਈ ....
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ ਰਾਜੇ
ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ ਬੀਚਾਰਿਓ ਰਾਜਾ ਰਾਮ
ਕੋ ਰਸੁ ॥ ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ ਹਮ ਬਾਵਰ ਸੋਚ
ਅਸੋਚ ਦਿਵਸ ਜਾਹੀ ॥ ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ ਕਹੀਅਤ
ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ
ਕਰਹੁ ਜੀਅ ਦਇਆ ॥੩॥੩॥ {ਪੰਨਾ 658}
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਸਾਂਝ ਪਾਉਂਦਿਆ ਹੋਇਆ ਆਖਿਆ ...
ਬਿਬੇਕ, ਗਿਆਨ ਵਿਚਾਰ ਵਿਚੋਂ ਮਿਲਦਾ ਹੈ, ਜਿਥੇ ਵਿਚਾਰ ਨਹੀਂ
ਉੱਥੇ ਸੋਚ, ਮਤਿ ਅਪਾਹਿਜ ਹੋ ਜਾਂਦੀ ਹੈ, ਜਿਥੇ ਵਿਚਾਰ ਰੁਕ ਜਾਏ ਉੱਥੇ ਸੋਚ
ਅਪਾਹਿਜ ਹੋ ਜਾਂਦੀ ਹੈ ... ਫਿਰ ਉਸ ਵਿਚੋਂ ਬਿਬੇਕ, ਗਿਆਨ ਜਨਮ ਨਹੀਂ ਲੈਂਦਾ, ਉਹ
ਅਬਿਬੇਕਾ ਹੀ ਰਹਿ ਜਾਂਦਾ ਹੈ ਜਿਸ ਦੇ ਬਿਬੇਕ ਨਹੀਂ ਹੁੰਦਾ, ਕਿਉਂ ... ਕਿਉਂਕੀ ਵਿਚਾਰ
ਸ਼ਕਤੀ ਹੀ ਚਲੀ ਗਈ .... ਅਪਣੇ ਗਿਰਵਾਨ ਵਿੱਚ ਝਾਤ ਮਾਰੋ, ਸਾਰਾ ਸ੍ਰੀ ਗੁਰੂ ਗ੍ਰੰਥ
ਸਾਹਿਬ ਕੀ ਹੈ ... ਵਿਚਾਰ ਦਾ ਕੇਂਦਰ ਹੈ । ਵਿਚਾਰ ਮਨੁੱਖ ਦੀ ਉਸਾਰੀ ਦੀ ਤਰਤੀਬ ਹੈ,
ਅੱਜ ਦਾ ਦੁਖਾਂਤ ਕੀ ਹੈ ਵਿਚਾਰ ਰੁੱਕ ਗਈ ਹੈ, ਮਨੁੱਖ ਨੂੰ ਕਦਮ ਕਦਮ 'ਤੇ ਵਿਚਾਰ ਦੀ ਲੋੜ
ਹੈ .... ਤੇ ਗੁਰੂ ਕਹਿੰਦਾ ਮੈਂ ਵੇਖ ਕਿ ਰਿਹਾ ਹੈ ਇੰਨਾ
ਕੀਮਤੀ ਮਨੁੱਖਾਂ ਜਨਮ ਵਿਅਰਥ ਜਾ ਰਿਹਾ ਹੈ ਕਿਉਂ .. ਕਿਉਂਕੀ ਵਿਚਾਰ ਨਹੀਂ, ਵਿਚਾਰ ਨਾ
ਹੋਣ ਕਾਰਣ ਅਬਿਬੇਕੇ ਹੈ, ਗਿਆਨ ਨਹੀਂ । ਵਿਚਾਰ ਤੋਂ ਬਿਨਾ ਗਿਆਨ ਨਾ ਹੋਵੇ ਤੇ
ਗਿਆਨ ਦਾ ਅਖਰੀ ਅਰਥ ਕੀ ਹੈ ਕੁੱਝ ਜਾਣਣਾ, ਕੁਝ ਪਛਾਨਣਾ, ਤੇ ਜਿਥੇ ਕੁਝ ਜਾਣ ਪਛਾਣ ਹੀ
ਨਾ ਹੋਵੇ ... ਮਨੁੱਖ ਅੱਜ ਅਪਾਹਿਜ ਹੋ ਗਿਆ ਹੈ ਇਸ ਨੂੰ ਬਹੁਤੀ ਮੈਮੋਰੀ ਦੀ ਵੀ ਲੋੜ ਨਹੀਂ
ਰਹੀ ਕਿਉਂਕਿ ਅੱਜ ਅਸੀਂ ਸਭ ਕੁਝ ਕੰਪਿਊਟਰ ਵਿੱਚ ਪਾ ਦਿੱਤਾ ਹੈ ਤੇ ਉਸਨੇ ਸਭ ਕੁਝ ਯਾਦ
ਕਰ ਲੈਣਾ ਹੈ .. ਪਰ ਇਕ ਖਿਆਲ ਕਰਿਓ ਮਨੁੱਖੀ ਜਿੰਦਗੀ ਅਪਾਹਿਜ ਹੋ ਗਈ ਹੈ ।
ਨੋਟ: ਅੱਜ ਦੀ ਵਿਚਾਰ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਬਹੁਤ ਕੁਝ ਦਸਿਆ ਹੈ ਸੁ ਸਮਾਂ
ਪਾ ਕੇ ਆਪ ਜੀ ਦੇ ਸਨਮੁਖ ਰਖਾਂਗਾ... ਚੱਲਦਾ ।