Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਆਈ ਚਿੱਠੀ ਦੇ ਉਤਰ ਵਿੱਚ ਸਪਸ਼ਟ ਵੀਚਾਰ ਰੂਪ ਪੱਤਰ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
071018

ਮੇਰੇ ਗੁਰੂ ਦਾ ਹੁਕਮ ਹੈ

"ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥1॥
"

ਭਲਿਓ ਤੁਹਾਨੂੰ ਪਤਾ ਹੈ ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਗੇ ਸਮਰਪਤ ਜੀਵਨ ਵਾਲਾ ਸਿੱਖ ਹਾਂ। ਤੁਸਾਂ 2009 ਵਿੱਚ ਮੈਨੂੰ ਛੇਕਣ ਵਰਗੇ ਪ੍ਰੈਸ਼ਰ ਨਾਲ ਭੀ ਪਰਖ ਕੇ ਦੇਖ ਲਿਆ ਹੈ। ਤੁਹਾਡੇ ਉਸ ਹਰਬੇ ਨਾਲ ਤੁਹਾਡੇ ਕਾਲਕਾ ਪੰਥ ਅਤੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਪਛਾਣ ਸਪਸ਼ਟ ਹੋ ਗਈ।

ਭਲਿਓ 2009-10 ਵਿੱਚ ਫੈਸਲਾ ਹੋ ਗਿਆ, ਤੁਸਾਂ ਮੈਨੂੰ ਅਤੇ ਮੈਂ ਤੁਹਾਨੂੰ ਤਿਆਗ ਦਿਤਾ। ਮੈਂ ਤੁਹਾਡੇ ਘਰ ਵਲ ਜਾਂਦੇ ਰਾਹ ਨੂੰ ਭੀ ਭੁਲ ਗਿਆ ਹਾਂ, ਪਰ ਤੁਸੀਂ ਕਈ ਵਾਰ ਕਈ ਵਿਅਕਤੀਆਂ ਦੇ ਰਾਹੀਂ ਅਤੇ ਕਈ ਵਾਰ ਆਪਣੀਆਂ ਚਿੱਠੀਆਂ ਜਾਂ ਜਥੇਦਾਰਾਂ ਦੇ ਬਿਆਨਾਂ ਰਾਹੀਂ ਆਪਣੇ ਘਰ ਪਰਤਣ ਲਈ ਸੱਦਾ ਦੇਣੋ ਨਹੀਂ ਰੁਕੇ।

ਭਲਿਓ ਮੇਰਾ ਕਿਸੇ ਨਾਲ ਜ਼ਾਤੀ ਵਿਰੋਧ ਨਹੀਂ ਹੈ। ਤੁਸੀਂ ਆਪਣੇ ਘਰ ਸੁਖੀ ਅਤੇ ਮੈਨੂੰ “ਸਰਬ ਸੁਖਾ ਗੁਰ ਚਰਨਾ” ਵਿੱਚ ਬਹੁਤ ਸੁੱਖ ਹੈ। ਮੈਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾਂ ਵਿੱਚ ਰਹਿੰਦਾ ਜੀਵਨ ਬਿਤਾਵਾਂਗਾ, ਇਸ ਲਈ ਮੈਨੂੰ ਬਾਰ ਬਾਰ ਨਾ ਪਰਖੋ।  ਜੇਕਰ ਤੁਹਾਡੇ ਕਾਲਕਾ ਪੰਥ ਵਿਚੋਂ ਕੋਈ ਗੁਰੂ ਗ੍ਰੰਥ ਦੇ ਖਾਲਸਾ ਪੰਥ ਰੂਪ ਕਾਫਲੇ ਵਿੱਚ ਆਉਣਾ ਚਾਹੇ, ਤਾਂ ਜੀ ਆਇਆਂ ਨੂੰ। ਪਰ ਪਹਿਲੇ ਹੀ ਸਪਸ਼ਟ ਕਰ ਚੁੱਕੇ ਹਾਂ ਇਹ ਸੋਚ ਲਵੋ ਕਾਲਕਾ ਪੰਥ ਵਾਲਿਓ ਇਹ ਫੈਸਲਾ ਕਰ ਸਕਦੇ ਹੋ? ਸਪਸ਼ਟ ਫੈਸਲਾ ਹੈ  ਕਿ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਰੂਪ ਕਾਫਲੇ ਵਿੱਚ ਸ਼ਾਮਲ, ਅਤੇ ਸ਼ਾਮਿਲ ਹੋਣ ਦੀ ਇਛਾ ਰੱਖਣ ਵਾਲਾ ਹਰ ਇੱਕ ਸਿੰਘ ਸਿੰਘਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਹੋਕੇ ਹੇਠ ਲਿਖਿਆ ਪ੍ਰਣ ਕਰਨਾ ਜ਼ਰੂਰੀ ਹੈ।

ਪ੍ਰਣ ਪੱਤਰ

ਮੇਰਾ ਗੁਰੂ ਦੀ ਹਜ਼ੂਰੀ ਵਿੱਚ ਸਿਦਕ ਅਤੇ ਸਾਬਤ ਦਿਲੀ ਨਾਲ ਪ੍ਰਣ ਹੈ ਕਿ:

1. ਮੇਰਾ ਇੱਕੋ ਇੱਕ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।
2. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ (ਰਾਗ ਮਾਲਾ ਤੋਂ ਬਿਨਾ) ਨੂੰ ਹੀ ਗੁਰਬਾਣੀ ਮੰਨਦਾ / ਮੰਨਦੀ ਹਾਂ।
3. ਮੇਰਾ ਨਿਤਨੇਮ, ਅੰਮ੍ਰਿਤ, ਰਹਿਤ ਮਰਿਆਦਾ ਦਾ ਆਧਾਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੀ ਹੈ।
4. ਮੈਂ ਕਿਸੇ ਤਰ੍ਹਾਂ ਦੀ ਭੀ ਮੂਰਤੀ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗਾ / ਕਰਾਂਗੀ।
5. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਨਾ, ਸੁਣਨਾ, ਵੀਚਾਰਨਾ ਅਤੇ ਜੀਵਨ ਵਿੱਚ ਧਾਰਣ ਕਰਨਾ ਹੀ ਮੇਰਾ ਕਰਤੱਵ ਹੋਵੇਗਾ।


ਟਿਪੱਣੀ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਇਹ ਦ੍ਰਿੜਤਾ ਵਾਲਾ ਜਵਾਬ ਉਨ੍ਹਾਂ ਚਿੱਚੜਾਂ ਅਤੇ ਹਾਰੇ ਹੋਏ ਡਰਪੋਕ ਲੋਕਾਂ ਦੇ ਮੂੰਹ ਕਰਰੀ ਚਪੇੜ ਹੈ, ਜਿਹੜੇ ਪਿਛਲੇ ਦੋ ਕੁ ਦਿਨਾਂ ਤੋਂ ਬਕਵਾਸ ਕਰੀ ਜਾ ਰਹੇ ਸੀ, ਕਿ ਪ੍ਰੋ. ਦਰਸ਼ਨ ਸਿੰਘ ਵਾਪਿਸ ਜਾਣ ਨੂੰ ਕਾਹਲ਼ੇ ਹਨ। ਉਨ੍ਹਾਂ ਜਿਣਸਾਂ ਨੂੰ ਚੱਪਣੀ ਵਿੱਚ ਨੱਕ ਡੋਬ ਲੈਣਾ ਚਾਹੀਦਾ ਹੈ। - ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top