Share on Facebook

Main News Page

ਸਿੱਖੀ ਦੇ ਵਾਰਸਾ ! ਅੱਖਾਂ ਖੋਲ ਅਤੇ ਜਾਗ... ਕਿਤੇ ਖੇਤ ਵਿਚੋਂ ਰਹਿੰਦੇ ਕੁੱਛ ਬੀਜ ਭੀ ਦੁਸ਼ਮਨ ਪੰਛੀ ਚੁਗ ਕੇ ਖੇਤ ਸੁੰਙਾ ਨਾ ਕਰ ਦੇਵੇ
-: ਪ੍ਰੋ. ਦਰਸ਼ਨ ਸਿੰਘ ਖਾਲਸਾ
080918

ਜ਼ਰਾ ਸੋਚ ਬਿਲਕੁਲ ਚੋਣਾਂ ਦੇ ਸਮੇਂ ਜਦੋਂ ਪੰਜਾਬ ਖਾਸਕਰ ਸਿੱਖੀ ਦੇ ਵਿਹੜੇ ਪੈਦਾ ਹੋਇ ਖਤਰਨਾਕ ਹਾਲਾਤਾਂ ਦੀ ਅੱਗ ਬਲ ਰਹੀ ਹੈ। ਉਸ ਸਮੇਂ ਬੱਲਾਂ ਡੇਰੇ ਦੇ ਪੁਰਾਨੇ ਹਾਦਸੇ ਜਿਸਦਾ ਮੁੱਦਈ ਚੱਲ ਵਸਿਆ, ਹਾਲਾਤ ਉੱਤੇਜਤ ਹੋਇ ਅਤੇ ਸਮੇਂ ਬੀਤਣ ਨਾਲ ਆਮ ਹੋ ਗਏ, ਤ੍ਰੇੜ ਪਈ, ਪਰ ਆਪਸੀ ਸਾਂਝ ਭੀ ਬਣੀ ਰਹੀ। ਅੱਜ ਸਿੱਖੀ ਦੇ ਵਿਹੜੇ ਬਲਦੀ ਅੱਗ ਵਿੱਚ ਵਿੱਚ ਹੋਰ ਤੇਲ ਪਾਉਂਦਿਆਂ ਨੌ ਸਾਲ (24 May 2009) ਪੁਰਾਣੇ ਹਾਦਸੇ ਨੂੰ ਮੁੱਦਾ ਬਣਾ ਕੇ ਮੰਚ 'ਤੇ ਉਭਾਰ ਦਿਤਾ ਗਿਆ ਅਤੇ ਉਤੇਜਨਾ ਵਿੱਚ ਦੋਹਾਂ ਪਾਸੇ ਤੋਂ ਐਸੀ ਸ਼ਬਦਾਵਲੀ ਦੀ ਵਰਤੋਂ ਹੋ ਰਹੀ ਹੈ, ਜੋ ਕਿਸੇ ਸਮੇਂ ਭੀ ਲਾਂਬੂ ਬਣ ਸਕਦੀ ਹੈ।

ਮੈਨੂੰ ਦਿਸਦਾ ਹੈ ਇਸ ਸਭ ਕੁੱਛ ਪਿੱਛੇ ਦੁਸ਼ਮਣ ਸੋਚ ਹੈ ਕਿ ਸਿੱਖੀ ਵਿੱਚ ਜਾਤ ਪਾਤ ਦਾ ਮਸਲਾ ਨਾ ਹੋਣ ਦੇ ਬਾਵਜੂਦ ਇਸ ਮੁੱਦੇ ਦੀ ਆੜ ਵਿੱਚ ਪੰਜਾਬ ਖਾਸਕਰ ਸਿੱਖੀ ਦੀ ਰਾਜਨੀਤਕ ਸ਼ਕਤੀ ਨੂੰ ਹੋਰ ਕਮਜ਼ੋਰ ਕਰਨ ਲਈ ਜਾਤੀਵਾਦ ਟਕਰਾਅ ਦੇ ਖਤਰਨਾਕ ਕੁਹਾੜੇ ਨਾਲ ਸਿੱਖ ਸ਼ਕਤੀ ਨੂੰ ਬਰਬਾਦ ਕਰ ਦਿਤਾ ਜਾਵੇ।

ਸਿੰਘੋ ! ਸੁਚੇਤ ਹੋ ਕੇ ਇਸ ਗੁੱਝੇ ਹਮਲੇ ਤੋਂ ਬਚੋ। ਵੱਕਤ ਅਤੇ ਦੁਸ਼ਮਣ ਨੂੰ ਪਛਾਣੋ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥1॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top