ਭਲਿਆ
ਜਦੋਂ ਅਸੀਂ ਆਖਦੇ ਹਾਂ ਕਿ ਕੁਦਰਤਿ ਹੀ ਰੱਬ ਹੈ, ਮੈਂ ਭੀ ਰੱਬ, ਤੂੰ ਬੀ ਰੱਬ, ਸਭ ਰੱਬ
ਹੀ ਰੱਬ ਹੈ... ਇਹ ਸੋਚ ਮੁਬਾਰਕ ਹੋਵੇ। ਪਰ ਇਸ ਸੋਚ ਨਾਲ ਸਾਡੀ
ਇੱਕ ਬੜੀ ਵੱਡੀ ਜ਼ੁੰਮੇਵਾਰੀ ਭੀ ਬਣ ਜਾਂਦੀ ਹੈ, ਗੁਰਬਾਣੀ ਦੇ ਫੈਸਲੇ ਅਨੁਸਾਰ ਰੱਬ ਕਦੀ
ਝੂਠ ਨਹੀਂ ਬੋਲਦਾ, ਰੱਬ ਕਦੀ ਕੌੜਾ ਨਹੀਂ ਬੋਲਦਾ, ਰੱਬ ਕੌੜਾ ਬੋਲਣਾ ਜਾਣਦਾ ਹੀ ਨਹੀਂ।
ਰੱਬ ਹਮੇਸ਼ਾਂ ਸੱਚ ਬੋਲਦਾ ਅਤੇ ਮਿੱਠਾ ਬੋਲਦਾ ਹੈ।
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ
ਨਿਆਉ ॥ (ਰਾਮਕਲੀ ਕੀ ਵਾਰ ਮਹਲਾ 3) ਪੰਨਾਂ 949
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ
॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ
ਅਉਗਣੁ ਕੋ ਨ ਚਿਤਾਰੇ ॥ ਛੰਤ ਮਹਲਾ 5, ਪੰਨਾਂ 785
ਪਰ ਅੱਜ ਜਦੋਂ ਫੇਸਬੁੱਕ, ਜਾਂ ਰੇਡੀਓ, ਤੇ ਆਪਣੇ ਆਪ ਨੂੰ ਰੱਬ
ਕਹਿਣ ਵਾਲੇ ਵੀਰ ਹੰਕਾਰਵੱਸ ਹੋਕੇ ਦੂਜੇ ਨੂੰ ਗਾਹਲਾਂ ਕੱਢਦੇ, ਕੁਬਚਨ ਬੋਲਦੇ ਦੇਖਦਾ
ਸੁਣਦਾ ਹਾਂ ਤਾਂ ਅੰਦਰੋਂ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਵੀਰ ਜਿੱਥੇ ਸੋਸ਼ਲ
ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ, ਉੱਥੇ "ਅੰਮ ਅਬੇ ਥਾਵਹੁ
ਮਿਠੜਾ ॥" ਰੱਬ ਦੇ ਨਾਮ ਨੂੰ ਭੀ ਕਲੰਕਤ ਕਿਉਂ ਕਰ ਰਹੇ ਹਨ? ਰੱਬ ਕਦੀ ਐਸਾ ਨਹੀਂ
ਹੋ ਸਕਦਾ। ਆਓ ਆਪਾ ਮਿਟਾ ਕੇ ਰੱਬ ਵਿੱਚ ਅਭੇਦ ਹੋ ਕੇ ਰੱਬ ਬਣੀਏ। "ਹਮ
ਕਿਛੁ ਨਾਹੀ ਏਕੈ ਓਹੀ ॥"
ਰੱਬ ਦੇ ਦਰ ਤੋਂ "ਸੁਭ ਬਚਨ ਬੋਲਿ ਗੁਨ ਅਮੋਲ" ਦਾ
ਮੰਗਤਾ
ਦਰਸ਼ਨ ਸਿੰਘ ਖ਼ਾਲਸਾ