Share on Facebook

Main News Page

ਸੱਚ ਅਤੇ ਕੱਚ ਦੀ ਪਛਾਣ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
02 Aug 2018

ਜੈਸੇ ਅਨੁਚਰ ਨਰਪਤਿ ਕੀ ਪਛਾਨੈਂ ਭਾਖਾ ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ ॥
ਜਿਵੇਂ ਨੌਕਰ ਰਾਜੇ ਦੇ ਸਾਹਮਣੇ ਅੱਖਾਂ ਨੀਵੀਆਂ ਰੱਖਦਾ ਹੈ, ਪਰ ਬਿਨਾ ਦੇਖੇ ਰਾਜੇ ਦੇ ਬੋਲ ਸੁਣਕੇ ਸਮਝਦਾ ਹੈ।

ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ ॥
ਜਿਵੇਂ ਰਤਨਾ ਦਾ ਪਾਰਖੂ ਜੌਹਰੀ ਦੇਖਦਿਆਂ ਹੀ ਅਸਲੀ ਅਤੇ ਨਕਲੀ ਦੀ ਪਛਾਣ ਕਰ ਲੈਂਦਾ ਹੈ।

ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ ॥
ਜਿਵੇਂ ਦੁਧ ਵਿਚ ਪਾਣੀ ਮਿਲਾ ਦਿਓ, ਹੰਸ ਚੁੰਜ ਦੀ ਛੋਹ ਨਾਲ ਦੁਧ ਪਾਣੀ ਨੂੰ ਵੱਖ ਵੱਖ ਕਰ ਦੇਂਦਾ ਹੈ।

ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥570॥
ਭਾ: ਗੁਰਦਾਸ ਜੀ

ਇਸੇ ਤਰ੍ਹਾਂ ਸੱਚੀ ਬਾਣੀ ਵਿੱਚ ਹੋਰ ਕੋਈ ਕੱਚੀ ਬਾਣੀ ਮਿਲਾ ਕੇ ਸਿੱਖ ਨੂੰ ਪੜਨ ਸੁਨਣ ਲਈ ਆਖੇ, ਸਿੱਖ ਸੁਣਦਿਆਂ ਹੀ ਪਛਾਣ ਕੇ ਕੱਚੀ ਬਾਣੀ ਨੂੰ ਤਿਆਗ ਦੇਂਦਾ ਹੈ।

ਗੁਰੂ ਬਚਨ -

ਹੰਸੁ ਹੁਇ ਹੀਰਾ ਲੇਇ ਪਛਾਨੀ ॥1॥ ਰਹਾਉ ॥ ਸ੍ਰੀ ਕਬੀਰ ਜੀਉ ਪੰਨਾਂ 483
ਊਜਲ ਮੋਤੀ ਚੂਗਹਿ ਹੰਸ ॥ ਮ: 1 ਪੰਨਾਂ 352

ਲਗਭਗ ਇਕ ਸਦੀ ਤੋਂ ਰਹਿਤ ਮਰਿਯਾਦਾ ਦੇ ਥਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਵਿੱਚ ਬਚਿੱਤਰ ਨਾਟਕ ਦੀ ਕੱਚੀ ਬਾਣੀ ਮਿਲਾ ਕੇ ਪਰੋਸ ਦਿਤੀ ਗਈ, ਪਰ ਕੀ ਕਾਰਨ ਹੈ ਸਿੱਖ ਅਜੇ ਤੱਕ ਜਪੁ ਅਤੇ ਜਾਪੁ, ਸੁਖਮਨੀ ਅਤੇ ਸੁਖਮਨਾ, ਆਸਾ ਕੀ ਵਾਰ ਅਤੇ ਚੰਡੀ ਦੀ ਵਾਰ, ਸਵਯੀਏ ਮਹਲੇ 5 ਕੇ ਅਤੇ ਤਵਪ੍ਰਸਾਦ ਸਵਯੀਏ, ਚੌਪਈ, ਭਗਉਤੀ ਅਤੇ ਅਕਾਲ ਪੁਰਖ ਵਿਚੋ ਸੱਚ ਅਤੇ ਕੱਚ ਨੂੰ ਪਛਾਣ ਕੇ ਕੱਚ ਨੂੰ ਤਿਆਗ ਨਹੀਂ ਸੱਕਿਆ ? ਬਾਬਾ ਰਵਿਦਾਸ ਜੀ ਦਾ ਬਚਨ-

ਕਹੁ ਰਵਿਦਾਸ ਸਭੈ ਨਹੀ ਸਮਝਸਿ ਭੁਲਿ ਪਰੇ ਜੈਸੇ ਬਉਰੇ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top