ਜੰਗਲ
ਵਿਚ ਕੋਈ ਸਾਫ ਸਿੱਧਾ ਰਸਤਾ ਨਹੀਂ ਹੋਂਦਾ, ਪਗ ਡੰਡੀਆਂ ਵਿਚੋ ਲੰਘਦਿਆਂ ਕੰਡੇ ਚੁਭਦੇ ਹਨ,
ਜ਼ਹਿਰੀਲੀਆਂ ਬੂਟੀਆਂ ਜਿਹਨਾ ਨਾਲ ਛੋਹ ਜਾਣਾ ਭੀ ਖਤਰਨਾਕ ਹੋਂਦਾ ਹੈ। ਹਰ ਪਾਸਿਓਂ ਮਾਰ
ਖੋਰੇ ਜਾਨਵਰਾਂ ਦਾ ਖਤਰਾ। ਜੰਗਲ ਵਿਚੋਂ ਸਫਰ ਲੋਕ ਮਜਬੂਰੀ ਵਸ ਕਰਦੇ ਸਨ, ਜਦੋਂ ਹੋਰ
ਸਾਧਨ ਨਹੀਂ ਸਨ, ਕਿਉਂਕਿ ਜੰਗਲਾਂ ਵਿਚ ਸਫਰ ਦੀਆਂ ਸਹੂਲਤਾਂ ਖਾਣ ਪੀਣ ਰਹਿਣ ਦੇ ਪ੍ਰਬੰਧ
ਨਹੀਂ ਹੋਂਦੇ।
ਅੱਜ ਸਫਰ ਦੇ ਚੰਗੇ ਸਾਧਨ ਹਨ ਸੜਕਾਂ ਗਡੀਆਂ ਜਹਾਜ਼ ਸਫਰ ਦੀਆਂ
ਸਾਰੀਆਂ ਸਹੂਲਤਾਂ ਰਸਤੇ ਵਿਚ ਹੀ ਮਿਲਦੀਆਂ ਹਨ, ਹੁਨ ਮਨੁੱਖ ਨੂੰ ਪੈਦਲ ਜੰਗਲਾਂ ਵਿਚ ਸਫਰ
ਨਹੀਂ ਕਰਣਾ ਪੈਂਦਾ। ਦੇਖ ਰਿਹਾ ਹਾਂ ਸੰਸਾਰ ਬਦਲ ਗਿਆ, ਪਰ
ਸੰਸਾਰ ਦੇ ਲੋਕ ਨਹੀਂ ਬਦਲੇ, ਕਿਉਂਕਿ ਮਨੁੱਖ ਦਾ ਜੀਵਨ ਸਫਰ ਜੰਗਲਾਂ ਤੋਂ ਸ਼ੁਰੂ ਹੋਇਆ
ਹੈ, ਇਸਨੂੰ ਜੰਗਲ ਵਿੱਚ ਰਹਿਣ ਦਾ ਸੁਭਾਅ ਬਣ ਚੁਕਾ ਹੈ, ਜਾਂਗਲੀ ਹੋਣ ਕਰਕੇ ਜੰਗਲ ਵਿਚ
ਹੀ ਰਹਿਣਾ ਚਾਹੁੰਦਾ ਹੈ, ਇਸ ਲਈ ਅੱਜ ਇਸਨੇ ਸੋਹਣੇ ਸੁੱਖਾਂ ਦੇ ਸਾਧਣ ਹੋਣ ਦੇ ਬਾਵਜੂਦ
ਇਸ ਸੰਸਾਰ ਨੂੰ ਹੀ ਜੰਗਲ ਬਣਾ ਦਿਤਾ ਹੈ। ਹਰ ਕਿਸੇ ਨੂੰ ਹਰ ਪਾਸਿਓਂ ਜੀਵਨ ਲਈ
ਖਤਰਾ, ਹਰ ਵਸਤੂ ਵਿਚ ਮਿਲਾਵਟ, ਜ਼ਹਿਰ ਭਰੇ ਨਸ਼ੇ, ਕੋਈ ਕਿਸੇ ਦਾ ਸਾਥੀ ਨਹੀਂ, ਰਿਸ਼ਤੇ
ਟੁੱਟ ਰਹੇ ਨੇ, ਕਾਫਲੇ ਟੁੱਟ ਰਹੇ ਨੇ, ਮਨੁੱਖ ਮਨੁੱਖ ਲਈ ਹੀ ਖਤਰਨਾਕ ਜੰਗਲੀ ਜਾਨਵਰ ਬਣ
ਚੁਕਾ ਹੈ। ਅੱਜ ਸੱਪ ਨਾਲੋਂ ਜ਼ਿਆਦਾ ਜ਼ਹਿਰੀਲਾ ਮਨੁੱਖ ਬਣ ਚੁਕਾ ਹੈ।
ਮੈਂ ਸੋਚਦਾ ਹਾਂ ਕਿ ਇਹ ਸੰਸਾਰ ਰੱਬ ਦਾ ਘਰ ਹੈ?
ਗੁਰਬਾਣੀ- ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ
॥ ਕੀ ਰੱਬ ਇਸੇ ਜੰਗਲ ਵਿੱਚ ਰਹਿੰਦਾ ਹੈ? ਕੁਛ ਲੋਕਾਂ ਨੇ ਜੰਗਲ ਵਿਚਲੇ ਖਤਰੇ ਅਤੇ
ਇਕੱਲਤਾ ਨੂੰ ਰੌਣਕ ਵਿਚ ਬਦਲਣ ਲਈ ਦੇਹਧਾਰੀ ਗੁਰੂ ਸੰਤਾਂ ਸਾਧਾਂ ਨੂੰ ਸਾਥੀ ਬਣਾ ਕੇ ਅਪਣੀ
ਰੌਣਕ ਲਾਈ ਹੋਈ ਹੈ, ਉਨ੍ਹਾਂ ਲਈ ਸੋਹਣੇ ਮੰਦਰ ਸੋਨੇ ਦੀਆਂ ਪਾਲਕੀਆਂ ਸਜਾ ਦਿਤੀਆਂ ਹਨ।
ਭਲਾ ਸੋਚੋ ਗੁਰੂ ਜਿਹੜਾ ਰੱਬ ਤੋਂ ਵੱਖ ਹੋ ਹੀ ਨਹੀਂ ਸਕਦਾ, ਜੇ ੳਸਦਾ ਰੱਬ ਜੰਗਲ ਵਿੱਚ
ਬੈਠਾ ਹੋਵੇ, ਤੇ ਗੁਰੂ ਸੋਹਣੇ ਮੰਦਰ ਅਤੇ ਸੋਨੇ ਦੀਆਂ ਪਾਲਕੀਆਂ ਵਿੱਚ ਬੈਠੇਗਾ।
ਨਹੀਂ ਬਿਲਕੁਲ ਨਹੀਂ, ਗੁਰੂ ਆਖੇਗਾ ਪਹਿਲਾ ਮੇਰੇ ਰੱਬ ਦਾ ਘਰ
ਸੰਸਾਰ ਜੰਗਲ ਤੋਂ ਮੰਦਰ ਬਣਾਓ, ਹਰ ਹਿਰਦਾ ਮੇਰੇ ਰਬ ਲਈ ਸੋਨੇ ਦੀ ਪਾਲਕੀ ਬਣਾਓ, ਫਿਰ
ਮੇਰੀ ਤੁਹਾਡੀ ਕੋਈ ਬਾਤ ਬਣ ਸਕਦੀ ਹੈ।