Share on Facebook

Main News Page

ਜੇ ਭਲਾ ਕੋਈ ਗਾਇਕ ਅਖੌਤੀ ਦਸਮ ਗ੍ਰੰਥ ਦੇ ਲੱਚਰਤਾ ਦੇ ਗੀਤਾਂ ਵਿਚੋਂ ਸਟੇਜ ‘ਤੇ ਗਾਣਾ ਸ਼ੁਰੂ ਕਰ ਦੇਵੇ, ਤਾਂ ਸਿੱਖ ਉਸਨੂੰ ਗੁਰੂ ਦੀ ਬਾਣੀ ਸਮਝ ਕੇ ਪ੍ਰਵਾਣ ਕਰਨਗੇ ?
ਪ੍ਰੋ: ਦਰਸ਼ਨ ਸਿੰਘ ਖਾਲਸਾ

ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਜਿਸਦਾ ਅੱਧੇ ਤੋਂ ਜ਼ਿਆਦਾ ਹਿੱਸਾ ਅੱਤ ਲੱਚਰਤਾ ਨਾਲ ਭਰਿਆ ਪਿਆ ਹੈ ਅਤੇ ਇਸ ਲੱਚਰਤਾ ਨੂੰ ਦਸਮ ਪਾਤਸ਼ਾਹ ਦੇ ਨਾਮ ਨਾਲ ਜੋੜ ਕੇ, ਘੋਰ ਪਾਪ ਕੀਤਾ ਜਾ ਰਿਹਾ ਹੈ, ਕਿ ਇਹ ਗੁਰੂ ਵਲੋਂ ਸਿੱਖ ਨੂੰ ਦਿੱਤੀ ਗਈ ਸੈਕਸ ਸਿਖਿਆ ਹੈ।

ਜੇ ਭਲਾ ਕੋਈ ਗਾਇਕ ਉਸ ਲੱਚਰਤਾ ਦੇ ਗੀਤਾਂ ਵਿਚੋਂ, ਸਟੇਜ ‘ਤੇ ਗਾਣਾ ਸ਼ੁਰੂ ਕਰ ਦੇਵੇ, ਤਾਂ ਸਿੱਖ ਉਸਨੂੰ ਗੁਰੂ ਦੀ ਬਾਣੀ ਸਮਝ ਕੇ ਪ੍ਰਵਾਣ ਕਰਨਗੇ?

ਮੈਂ ਕੌਮ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ ਹਾਂ, ਜਿਹੜੇ ਲੱਚਰ ਗੀਤ ਹੁਣ ਸਟੇਜਾਂ ‘ਤੇ ਗਾਏ ਜਾ ਰਹੇ ਹਨ, ਉਹ ਤਾਂ ਕੁਛ ਅਸੱਭਯ ਔਰਤਾਂ ਮਰਦ ਸੁਣ ਹੀ ਲੈਂਦੇ ਹਨ, ਪਰ ਯਾਦ ਰੱਖੋ ਜਿਸ ਦਿਨ ਉਸ ਗ੍ਰੰਥ ਦੇ ਲੱਚਰ ਗੀਤ ਸਟੇਜ ‘ਤੇ ਗਾਉਣ ਦਾ ਕਿਸੇ ਗਾਇਕ ਨੇ ਹੀਆ ਕਰ ਲਿਆ, ਉਸ ਦਿਨ ਗਾਉਣ ਸੁਨਣ ਵਾਲਿਆਂ ਲਈ ਭੀ ਮੁਸ਼ਕਲ ਬਣ ਜਾਵੇਗੀ, ਅਤੇ ਗੁਰੂ ਦੀ ਕਲਮ ਨਾਲ ਜੋੜਨ ਕਾਰਨ ਕੌਮ ਨੂੰ ਸ਼ਰਮ ਨਾਲ ਮੂੰਹ ਲੁਕਾਉਣ ਦਾ ਕੋਈ ਰਾਹ ਨਹੀਂ ਲੱਭਣਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top