Share on Facebook

Main News Page

ਸ਼ਿਲੌਂਗ, ਮੇਘਾਲਿਆ ਵਰਗੀਆਂ ਥੋਹੜੀ ਵਸੋਂ ਵਾਲੀਆਂ ਸਟੇਟਾਂ ਹੌਲੀ ਹੌਲੀ ਵਡੀ ਵਸੋਂ ਲਈ ਇੱਕ ਸੁਨੇਹਾ ਬਨਣਗੀਆਂ
ਅਤੇ ਆਰ.ਐਸ.ਐਸ. ਦਾ ਏਜੰਡਾ ਸਫਲ ਹੋਵੇਗਾ

-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
04 June 2018

ਵੀਰੋ ਆਉਣ ਵਾਲਾ ਸਮਾਂ ਪਛਾਣੋ ਸ਼ਿਲੌਂਗ ਮੇਘਾਲਿਆ ਵਿੱਚ ਜੋ ਜ਼ੁਲਮ ਸਿੱਖੀ 'ਤੇ ਹੋ ਰਿਹਾ ਹੈ, ਇਹ ਇੱਕ ਸ਼ਾਤਿਰ ਤਰਕੀਬ ਹੈ। ਪਹਿਲਾਂ ਜਿੱਥੇ ਸਿੱਖਾਂ ਦੀ ਥੋਹੜੀ ਆਬਾਦੀ ਹੈ, ਉਸ ਸਟੇਟ ਤੋਂ ਜ਼ੁਲਮ ਸ਼ੁਰੂ ਕਰੋ, ਤਾਂ ਕਿ ਸਿੱਖ ਮਜਬੂਰੀ ਵਸ ਸਹਿਮ ਕੇ ਬ੍ਰਾਹਮਣਵਾਦ ਪ੍ਰਵਾਣ ਕਰ ਲਵੇ।

ਸ਼ਿਲੌਂਗ, ਮੇਘਾਲਿਆ ਵਿੱਚ ਵਸਦੇ ਪ੍ਰਵਾਰ ਆਖਰ ਇਹ ਜ਼ੁਲਮ ਕਿਤਨੀ ਦੇਰ ਸਹਿਣ ਕਰਨਗੇ, ਇਉਂ ਥੋਹੜੀ ਵਸੋਂ ਵਾਲੀਆਂ ਸਟੇਟਾਂ ਹੌਲੀ ਹੌਲੀ ਵਡੀ ਵਸੋਂ ਲਈ ਇੱਕ ਸੁਨੇਹਾ ਬਨਣਗੀਆਂ ਅਤੇ ਆਰ.ਐਸ.ਐਸ. ਦਾ ਏਜੰਡਾ ਸਫਲ ਹੋਵੇਗਾ।

ਸਿੰਘੋ ਜਾਗੋ ! ਆਪਣਾ ਭਵਿੱਖ ਸੰਭਾਲੋ।

ਮੈਂ ਕੀ ਦੇਖ ਰਿਹਾ ਹਾਂ ਅਜ ਭੀ ਪੰਥ ਦੇ ਨਾਮ ਹੇਠ ਗੁਰਦੁਆਿਰਆਂ ਦੀਆਂ ਪ੍ਰਧਾਨਗੀਆਂ, ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ 'ਤੇ ਕਬਜ਼ੇ ਕਰਨ ਦੀਆਂ ਤਿਆਰੀਆਂ ਜਾਂ ਚੋਣਾਂ ਲੜਕੇ ਕਿਸੇ ਸਿਆਸੀ ਕੁਰਸੀ ਸਭਾਲਣ ਦੀਆਂ ਵਿਉਂਤਾਂ ਹੀ ਸੋਚੀਆਂ ਜਾ ਰਹੀਆਂ ਹਨ, ਸਤਿਗੁਰੂ ਅੱਜ ਦੇ ਸਿੱਖੀ ਹਾਲਾਤ ਦੇਖ ਕੇ ਬਚਨ ਕਰਦੇ ਹਨ।

ਆਸਾ ਮਹਲਾ 5 ॥
ਅਨਦਿਨੁ ਮੂਸਾ ਲਾਜੁ ਟੁਕਾਈ ਗਿਰਤ ਕੂਪ ਮਹਿ ਖਾਹਿ ਮਿਠਾਈ ॥1॥
ਪੰਨਾਂ 390


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top