Share on Facebook

Main News Page

ਜਿਸ ਮਰਿਯਾਦਾ ਨੂੰ ਅਕਾਲ ਤਖ਼ਤ ਤੋਂ ਪ੍ਰਵਾਣਿਤ ਕਿਹਾ ਜਾਂਦਾ ਹੈ, ਉਹੀ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਨੂੰ ਚੁਣੌਤੀ ਦਿੰਦੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
02 Jun 2018

ਸਤਿਗੁਰ ਬਚਨ ਕਮਾਵਣੇ ਸਚਾ ਏਹ ਵੀਚਾਰੁ॥

ਕਿਸੇ ਅਨਜਾਣ ਮਨੁੱਖ ਕੋਲੋਂ ਬੋਲਦਿਆਂ ਜਾਂ ਲਿਖਦਿਆਂ ਕੋਈ ਅਢੁਕਵਾਂ ਲਫਜ਼ ਨਿਕਲ ਜਾਵੇ ਤਾਂ ਉਸਨੂੰ ਭੁੱਲ ਆਖਦੇ ਹਨ ਜੋ "ਭੁਲਣ ਅੰਦਰਿ ਸਭੁ ਕੋ... " ਅਨੁਸਾਰ ਹਰ ਕਿਸੇ ਕੋਲੋਂ ਹੋ ਸਕਦੀ ਹੈ, ਜਿਸਨੂੰ ਗੁਰੂ ਸਮਝਾਉਂਦਾ ਭੀ ਹੈ ਅਤੇ ਬਖਸ਼ਦੇ ਭੀ ਹੈ। ਪਰ ਜੇਕਰ ਇੱਕ ਜਾਣਕਾਰ ਵਿਦਵਾਨ ਵੀਰਾਂ ਕੋਲੋਂ ਐਸੇ ਕੁੱਝ ਆਪਾ ਵਿਰੋਧੀ ਅਢੁੱਕਵੇਂ ਅਤੇ ਲਪੇਟਵੇਂ ਲਫਜ਼ ਸੁਨਣ ਪੜ੍ਹਨ ਨੂੰ ਮਿਲਣ ਤਾਂ ਹੈਰਾਨੀ ਅਤੇ ਦੁੱਖ ਜ਼ਰੂਰ ਹੁੰਦਾ ਹੈ।

ਅਸੀਂ ਇਹ ਭੀ ਆਖੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹਾਂਗੇ, ਗੁਰੂ ਸਾਹਿਬ ਜੀ ਦੀ ਸਿਰਮੌਰਤਾ ਨੂੰ ਚੁਣੌਤੀ ਦਿੰਦੇ ਸਾਧ, ਦੇਹਧਾਰੀ ਗੁਰੂ ਡੰਮ, ਹੋਰ ਗ੍ਰੰਥਾਂ, ਤਸਵੀਰਾਂ, ਮੂਰਤੀਆਂ ਨੂੰ ਰੱਦ ਕੀਤਾ ਜਾਂਦਾ ਹੈ, ਅਤੇ ਇਹ ਭੀ ਆਖਿਆ ਜਾਵੇ ਕਿ ਸ਼੍ਰੀ ਅਕਾਲ ਤਖ਼ਤ ਜੀ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਨੂੰ ਪ੍ਰਚਾਰਣ ਪ੍ਰਸਾਰਣ ਚਲਣ ਲਈ ਵਚਨਬੱਧ ਹਾਂ।

ਜਦੋਂ ਕਿ ਜਿਸ ਮਰਿਯਾਦਾ ਨੂੰ ਅਕਾਲ ਤਖ਼ਤ ਤੋਂ ਪ੍ਰਵਾਣਿਤ ਕਿਹਾ ਜਾਂਦਾ ਹੈ, ਉਸ ਵਿੱਚ ਬਹੁਤ ਕੁੱਛ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਚੁਣੌਤੀ ਦਿੰਦਾ ਹੈ, ਇਹ ਸਭ ਵਿਦਵਾਨਾਂ ਨੂੰ ਪਤਾ ਹੈ, ਵਿਚਾਰਣ ਲਈ ਜਿੱਥੇ ਚਾਹੋ ਹਾਜ਼ਿਰ ਹਾਂ। ਇਸ ਨੂੰ ਸੋਧ ਕੇ ਕੂੜਾ ਕਰਕਟ ਬਾਹਰ ਕੱਢਣ ਤੋਂ ਬਿਨਾਂ ਇਸ ਦਾ ਪ੍ਰਚਾਰ ਪ੍ਰਚਾਰ ਅਤੇ ਇਸ ੳਨੁਸਾਰ ਚਲਣ ਲਈ ਵਚਨਬੱਧ ਹੋਣਾ ਤਾਂ ਇਉਂ ਹੀ ਹੈ

ਸਲੋਕ ਭਗਤ ਕਬੀਰ ਜੀਉ ਕੇ
"ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥
" ਪੰਨਾਂ 1376

ਵੀਰੋ ਖਿਮਾ ਕਰਿਓ, ਆਪਣੇ ਗੁਰੂ ਦੀ ਸਿਰਮੌਰਤਾ ਲਈ ਬੋਲਣਾ ਮੇਰਾ ਫਰਜ਼ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top