Share on Facebook

Main News Page

ਇਹ ਨਾਰਾਇਣ ਦਾਸ ਨਹੀਂ, ਨਰਾਇਣੂ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
15 May 2018

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥ ਮ:4, ਪੰਨਾਂ 493
ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥3॥ ਗੂਜਰੀ ਮਹਲਾ 4 ॥ ਮ:4, ਪੰਨਾਂ 493
ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥4॥ ਮਹਲਾ 5 ਅਸਟਪਦੀਆ ਪੰਨਾਂ 239

ਲੋਕੋ ਕੂਕਰ ਹਲ਼ਕ ਜਾਵੇ ਤਾਂ ਮਾਲਿਕ ਨੂੰ ਭੀ ਮੂੰਹ ਪਾ ਲੈਂਦਾ ਹੈ, ਇਹ ਸੱਚਾਈ ਹੈ।

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥ ਅਸਟਪਦੀਆ ਮਹਲਾ 4, ਪੰਨਾਂ 983

ਇਸ ਨਰਾਇਣੂ ਵੱਲੋਂ ਕਿਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਾਮਨ ਨੂੰ ਹੱਥ ਪਾਉਣ ਦਾ ਮਤਲਬ ਉਨ੍ਹਾਂ ਦਾ ਸਹਾਇਕ ਹੋਣਾ ਤਾਂ ਨਹੀਂ, ਜਿਨ੍ਹਾਂ ਨੇ ਪਿਛਲੇ ਦਿਨੀਂ ਗੁਰੂ ਦੇ ਪ੍ਰਚਾਰਕ ਦੀ ਪੱਗ ਨੂੰ ਹੱਥ ਪਾਇਆ ਸੀ ਅਤੇ ਸਿੱਖਾਂ ਦਾ ਗੁੱਸਾ ਝੱਲ ਰਹੇ ਸਨ? ਇਸ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਦੀ ਮਦਦ ਲਈ ਸਾਜਿਸ਼ ਬਣਾਈ ਹੋਵੇ, ਲਉ ਮੈਂ ਉਦੋਂ ਵੱਡਾ ਹਮਲਾ ਗੁਰੂ ਅਦਬ ਨੂੰ ਹੱਥ ਪਾਉਂਦਾ ਹਾਂ, ਇਉਂ ਲੋਕਾਂ ਦਾ ਧਿਆਨ ਤੁਹਾਡੇ ਵੱਲੋਂ ਹੱਟ ਜਾਵੇਗਾ।

ਹੇ ਨਰਾਇਣੂ! ਅੱਜ ਜਾਗਰਤ ਸਿੰਘ ਕੌਮ ਘਾਤਕ ਸਾਜਸ਼ਾਂ ਨੂੰ ਪਛਾਣ ਰਹੇ ਹਨ, ਪਰ ਪਤਾ ਨਹੀਂ ਇਨ੍ਹਾਂ ਮਾਰੂ ਹਮਲਿਆਂ ਨੂੰ ਠੱਲ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਇੱਕਠੇ ਕਦੋਂ ਹੋਣਗੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top