Share on Facebook

Main News Page

💥 ਪੰਥਕ ਕੌਣ ?❓
-: ਵਰਿੰਦਰ ਸਿੰਘ ਗੋਲਡੀ
28.05.2024
#KhalsaNews #VarinderSingh #Panthak #Akali #Badal #Maan #amritpalsingh #Fraud

⚠️ "ਅਕਾਲੀ ਬਾਦਲ ਵਾਲੇ" ਜਾਂ "ਮਾਨ ਵਾਲੇ" ਜਾਂ "ਖਾੜਕੂ ਸਿੰਘਾਂ ਦੇ ਬੱਚੇ" ਜਾਂ "ਤੱਤੇ ਬੋਲਣ ਵਾਲੇ" ਜਾਂ "ਪੰਥ ਤੋਂ ਥੱਕੇ ਤੇ ਅੱਕੇ ਹੋਏ"?❓

🔹 ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੀ ਪੰਥਕ ਤੇ ਸੁਖਪਾਲ ਸਿੰਘ ਖਹਿਰਾ ਵੀ ਪੰਥਕ!

🔸 ਫਰੀਦਕੋਟ ਤੋਂ ਸਰਬਜੀਤ ਸਿੰਘ (ਸ਼ਹੀਦ ਬੇਅੰਤ ਸਿੰਘ ਜੀ ਦੇ ਬੇਟੇ) ਪੰਥਕ, ਪਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਖਿਲਾਫ !

🔹 ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਪੰਥਕ, ਪਰ ਪਿਛਲੀ ਇਲੈਕਸ਼ਨ ਵਿੱਚ ਬੀਬੀ ਖਾਲੜਾ ਦੇ ਵਿਰੁੱਧ ਡਿੰਪੇ ਦੇ ਹੱਕ ਵਿੱਚ ਵੋਟਾਂ ਪਵਾਈਆਂ ! ਵਲਟੋਹਾ ਪੰਥਕ ਕਿਉਂ ਨਹੀਂ ?

🔸 ਲੁਧਿਆਣੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ (ਸਪੁੱਤਰ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ) ਪੰਥਕ ਹਨ, ਜਾਂ ਕਮਲਜੀਤ ਸਿੰਘ ਬਰਾੜ ਜਿਸ ਦੀ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਕਰ ਰਹੀ ਹੈ ?

🔹 ਅੰਮ੍ਰਿਤਸਰ ਤੋਂ ਕੀ ਤਰਨਜੀਤ ਸਿੰਘ ਸੰਧੂ ਪੰਥਕ ਹਨ ਕਿਉਂਕਿ ਉਹ ਤੇਜਾ ਸਿੰਘ ਸਮੁੰਦਰੀ ਦੇ ਬੇਟੇ ਹਨ, ਪਰ ਭਾਜਪਾ ਦੇ ਉਮੀਦਵਾਰ ਹਨ?

💢 ਬਾਕੀ ਆਪਣੇ ਆਪਣੇ ਹਲਕੇ ਤੋਂ ਆਪੇ ਪੰਥਕ ਚੁਣ ਲਵੋ !

👉 ਹੁਣ ਸਵਾਲ ਇਹ ਹੈ ਕਿ ਕਸਵੱਟੀ ਕੀ ਹੈ ਪੰਥਕ ਹੋਣ ਦੀ? ਕਿਉਂਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਤਾਂ ਅਕਾਲੀ ਦਲ ਬਾਦਲ ਨੂੰ ਵੋਟ ਪਾਉਣ ਦੀ ਤਾਕੀਦ ਕਰ ਰਹੀ ਹੈ ?

👁️ਕੀ ਸਾਡਾ ਪੰਥ ਤੇ ਪੰਥਕ ਉਮੀਦਵਾਰ ਹਰ ਚੋਣਾਂ ਵਿੱਚ ਬਦਲ ਜਾਂਦੇ ਹਨ ?

🎲 ੧੯੮੯ ਵਿੱਚ ਕਥਿਤ ੧੩ ਦੀਆਂ ੧੩ ਸੀਟਾਂ ਪੰਥਕ ਉਮੀਦਵਾਰ ਜਿੱਤੇ ਸਨ, ਪਰ ਕੀ ਕੋਈ ਵੀ ਪੰਜਾਬ ਦਾ ਮਸਲਾ ਹੱਲ ਕਰਵਾਇਆ ? ਸਗੋਂ ਹੱਲ ਹੋਏ ਹੋਏ ਮਸਲੇ ਠੰਡੇ ਬਸਤੇ ਵਿੱਚ ਪਾ ਦਿੱਤੇ, ਹੋਰ ਕਿੰਨਾ ਚਿਰ ਭਾਵਨਾਂਵਾਂ ਦੇ ਵਹਿਣ ਵਿੱਚ ਵਹਿ ਵਹਿ ਕੇ ਖਵਾਰ ਹੁੰਦੇ ਰਹਾਂਗੇ, ਹਰ ਰੋਜ਼ ਅਰਦਾਸ ਕਰੀ ਜਾਵਾਂਗੇ ਕੇ “ਖੁਆਰ ਹੋਏ ਸਭ ਮਿਲੇਂਗੇ ਬਚੇ ਸਰਨ ਜੋ ਹੋਏ॥” ਪਰ ਮਿਲਾਂਗੇ ਕਦੋਂ ?

📍 ਅੱਜ ਸਮੱਸਿਆ ਦੀ ਜੜ੍ਹ ਇਹ ਹੈ ਕਿ ਅਸੀਂ ਜਿਸ ਗੁਰੂ ਦੀ ਸ਼ਰਣ ਆਉਣਾ ਸੀ ਉਸ ਤੋਂ ਬਹੁਤ ਦੂਰ ਜਾ ਚੁੱਕੇ ਹਾਂ ! ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਅਸੀਂ ਕਾਮਰੇਡ, ਨਾਸਤਿਕ, ਮਿਸ਼ਨਰੀ ਤੇ ਹੋਰ ਕਈ ਲਕਬ ਦੇਂਦੇ ਹਾਂ, ਪਰ ਆਪ ਕਦੇ ਗੁਰੂ ਨੂੰ ਖੋਲ ਕੇ ਵੀ ਨਹੀਂ ਦੇਖਿਆ !

️🎯 ਜਿੰਨਾਂ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲਗਦੇ ਉਨਾਂ ਚਿਰ ਉਹ ਖੁਆਰ ਹੁੰਦੇ ਹੀ ਰਹਿਣਗੇ ਤੇ ਰਾਜਨੀਤਕ ਲੋਕ ਕਦੇ ਧਰਮ ਦੇ ਨਾਮ 'ਤੇ, ਕਦੇ ਜਾਤ ਦੇ ਨਾਮ 'ਤੇ ਅਤੇ ਕਦੇ ਵੱਖਰੇ ਮੁਲਖ ਬਨ੍ਹਾਉਣ ਦੇ ਨਾਮ 'ਤੇ ਤੁਹਾਡਾ ਸ਼ੋਸ਼ਣ ਕਰਦੇ ਹੀ ਰਹਿਣਗੇ !

🙏 ਆਓ ਸਿਆਣੇ ਬਣੀਏ ਤੇ ਗੁਰੂ ਦਾ ਪੱਲਾ ਫੜੀਏ, ਫਿਰ ਸਾਨੂੰ ਕਿਸੇ ਕੋਲ਼ੋਂ ਨਹੀਂ ਪੁੱਛਣਾ ਪਵੇਗਾ ਕਿ ਪੰਥਕ ਕੌਣ ਹੈ ਤੇ ਕੌਣ ਨਹੀਂ! ਆਪਣਾ ਕੌਣ ਹੈ ਤੇ ਬੇਗਾਨਾ ਕੌਣ ! ਅਕਾਲਪੁਰਖ ਸਿੱਖਾਂ ਨੂੰ ਸੁਮਤਿ ਬਖਸ਼ੇ ਤੇ ਮੱਤ ਉੱਚੀ ਕਰੇ !

👀 ਚੱਲੋ ਦੇਖਦੇ ਆਂ ੪ ਜੂਨ ਨੂੰ ਕਿਹੜਾ "ਪੰਥ" ਜਿੱਤਦਾ, ਕਿਉਂਕਿ ਵਿਧਾਨ ਸਭਾ ਵਿੱਚ ਤਾਂ ਕੇਜਰੀਵਾਲ ਹੀ "ਪੰਥਕ" ਬਣ ਗਿਆ ਸੀ ! ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top