Share on Facebook

Main News Page

⛔ ਕਬਿਯੋ ਬਾਚ ਬੇਨਤੀ ਚੌਪਈ ਦਾ "ਸੱਚ"📛
⚠️ ਇਹ ਦੂਲਹ ਦੇਈ ਅਤੇ ਮਹਾਂਕਾਲ਼ ਭਾਵ ਸ਼ਿਵ ਨਾਲ ਵਿਆਹ ਕਰਨ ਦੀ ਕਹਾਣੀ ਹੈ
-: ਬਲਬਿੰਦਰ ਸਿੰਘ, ਸਿਡਨੀ, ਅਸਟ੍ਰੇਲੀਆ
11.05.2024    ਮੋ. +61 412 313 258
#KhalsaNews #BalbinderSingh #australia #chaupayi #dasamgranth

💢 ਕਬਿਯੋ ਬਾਚ ਬੇਨਤੀ II ਚੌਪਈ II, ਗੁਰਬਾਣੀ ਨਹੀਂ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਹੈ I

❌ ਅਖੌਤੀ ਦਸਮ ਗ੍ਰੰਥ ਦੇ ਚਰਿਤ੍ਰੋ ਪਖਯਾਨ ਵਿੱਚ 404 ਕਹਾਣੀਆਂ ਹਨ ਅਤੇ ਪੰਨਾ 1386 ਤੋਂ 1388 ਤੱਕ, ਕਬਿਯੋ ਬਾਚ ਬੇਨਤੀ II ਚੌਪਈ II, 404ਵਾਂ ਅਤੇ ਆਖ਼ਰੀ ਤ੍ਰਿਅ-ਚਰਿੱਤ੍ਰ ਹੈ I ਇਸ ਵਿੱਚ ਅਕਾਲ ਪੁਰਖ ਬੇਨਤੀ ਅੱਗੇ ਨਹੀਂ ਕੀਤੀ ਗਈ, ਬਲਕਿ ਸ਼ਿਵਜੀ ਅੱਗੇ ਹੈ ਭਾਵ ਇੱਥੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਗਈ ਹੈ I ਕਬਿਯੋ ਬਾਚ ਬੇਨਤੀ II ਚੌਪਈ II, ਦਾ ਲਿਖਾਰੀ ਸਿਯਾਮ ਕਵੀ ਹੈ ਜਿਸ ਵਿੱਚ ਦੂਲਹ ਦੇਈ ਅਤੇ ਮਹਾਂਕਾਲ਼ ਭਾਵ ਸ਼ਿਵ ਨਾਲ ਵਿਆਹ ਕਰਨ ਦੀ ਕਹਾਣੀ ਹੈ I

🚫ਬਚਿਤ੍ਰ ਨਾਟਕ ਭਾਵ ਅਖੌਤੀ ਦਸਮ ਗਰੰਥ: ਸੰਨ 1897 ਵਿੱਚ ਪਹਿਲੀ ਵਾਰ ਅਖੌਤੀ ਦਸਮ ਗ੍ਰੰਥ ਛਾਪਿਆ ਗਿਆ ਜਿਸ ਦੇ 1428 ਪੰਨੇ ਹਨ ਅਤੇ ਅੰਤ ਵਿੱਚ ਉ ਤੋਂ ਗ ਤੱਕ ਵੱਖਰੇ ਪੰਨੇ ਹਨ I ਇਸ ਵਿੱਚ ਪੰਨਾ 809 ਤੋਂ 1388 ਤੱਕ ਚਰਿਤ੍ਰੋ ਪਖਯਾਨ ਦੀਆਂ 404 ਕਹਾਣੀਆਂ ਹਨI ਚਰਿਤ੍ਰੋ ਪਖਯਾਨ ਵਿੱਚ ਬਹੁਤੀਆਂ ਮਰਦਾਂ ਅਤੇ ਔਰਤਾਂ ਦੀਆਂ ਗੁਪਤ ਕਹਾਣੀਆਂ ਹਨ ਭਾਵੇਂ ਕੁੱਝ ਚਰਿਤ੍ਰ ਮਰਦਾਂ ਦੇ ਵੀ ਹਨ I ਇਨ੍ਹਾਂ ਚਰਿਤ੍ਰਾਂ ਵਿੱਚ ਮਾਰਦ-ਔਰਤ ਨਾਲ, ਮਰਦ-ਮਰਦ ਨਾਲ, ਮਾਂ-ਪੁੱਤ ਨਾਲ, ਭੈਣ-ਭਰਾ ਨਾਲ ਅਤੇ ਪਤੀ ਬਗਾਨੀਆਂ ਔਰਤਾਂ ਨਾਲ ਭੋਗ ਕਰਦੇ ਦਿਖਾਏ ਗਏ ਹਨ I ਚਰਿਤ੍ਰੋ ਪਖਯਾਨ ਵਿੱਚ ਔਰਤ ਦੀ ਬਹੁਤ ਤੌਹੀਨ ਕੀਤੀ ਗਈ ਹੈ; ਉਦਾਹਰਣ ਦੇ ਤੌਰ ਤੇ;

ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ ॥
ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ ॥
ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ ॥
ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥
ਚਰਿਤ੍ਰ 22, ਅਖੌਤੀ ਦਸਮ ਗ੍ਰੰਥ ਪੰਨਾ 841

ਅਰਥ: ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ ਕਿਉਂਕਿ ਇਹ ਕਦੇ ਵੀ ਪ੍ਰੇਮ ਨੂੰ ਓੜਕ ਤੱਕ ਨਹੀਂ ਨਿਭਾਉਂਦੀ । ਇੱਕ ਮਰਦ ਨੂੰ ਛੱਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ । ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, ਉਹ ਉਸ ਅੱਗੇ ਭੋਗ ਕਰਨ ਵਾਸਤੇ ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ ।
- ਡਾ: ਰਤਨ ਸਿੰਘ ਜੱਗੀ

♻️ ਕਬਿਯੋ ਬਾਚ ਬੇਨਤੀ II ਚੌਪਈ II ਅਖੌਤੀ ਦਸਮ ਗ੍ਰੰਥ ਦੇ ਪੰਨਾ 1386 ਤੋਂ 1388 ਤੱਕ, ਕਬਿਯੋ ਬਾਚ ਬੇਨਤੀ II ਚੌਪਈ II, 404ਵਾਂ ਅਤੇ ਆਖ਼ਰੀ ਤ੍ਰਿਅ-ਚਰਿੱਤ੍ਰ ਹੈ, ਜਿਸ ਦੇ 405 ਛੰਦ ਜਾਂ ਬੰਦ ਹਨ । ਇਸ ਦਾ ਲਿਖਾਰੀ ਕਵੀ ਸਿਯਾਮ ਹੈ, ਗੁਰੂ ਗੋਬਿੰਦ ਸਿੰਘ ਨਹੀਂ I ਅਖੌਤੀ ਦਸਮ ਗ੍ਰੰਥ ਵਿੱਚ ਕਬਿਯੋ ਬਾਚ ਬੇਨਤੀ II ਚੌਪਈ II ਦੇ ਅੱਗੇ ਕਿਤੇ ਕੋਈ ਪਾਤਸ਼ਾਹੀ ੧੦ ਜਾਂ ਮੰਗਲਾ ਚਰਣ ਨਹੀਂ ਲਿਖਿਆ ਹੋਇਆI

‼️ ਕਬਿਯੋ ਬਾਚ ਬੇਨਤੀ II ਚੌਪਈ II ਦੇ ਪਹਿਲੇ 374 ਬੰਦਾਂ ਵਿੱਚ ਦੇਵ ਰਾਜਾ ਸਤਿਸੰਧਿ ਅਤੇ ਦੈਂਤ ਦੀਰਘਦਾੜ ਦੇ ਯੁੱਧ ਦਾ ਅਤੇ ਫਿਰ ਦੈਂਤ ਰਾਜਾ ਸ੍ਵਾਸ ਬੀਰਜ ਨੂੰ ਮਹਾਂਕਾਲ ਵਲੋਂ ਦੈਂਤਾਂ ਸਮੇਤ ਮਾਰੇ ਜਾਣ ਦੇ ਯੁੱਧ ਦਾ ਬਿਆਨ ਹੈ I ਇਨ੍ਹਾਂ ਬੰਦਾਂ ਵਿੱਚ ਦੈਤਾਂ ਵਲੋਂ ਖੂਹਾਂ ਦੇ ਖੂਹ ਅਤੇ ਸਰੋਵਰਾਂ ਦੇ ਸਰੋਵਰ ਭਰੇ ਸ਼ਰਾਬ ਅਤੇ ਭੰਗ ਦੇ ਪੀ ਜਾਣ ਆਦਿ ਦੇ ਅਤੇ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਕੀਤਾ ਗਿਆ ਹੈ ।

⚔ ਇਸ ਯੁੱਧ ਦੇ ਅੰਤ ਵਿੱਚ ਤਲਵਾਰਾਂ ਦੀ ਲਿਸ਼ਕ ਵਿੱਚੋਂ ਇੱਕ ਸੁੰਦਰ ਬਾਲਾ ਦੂਲਹ ਦੇਈ ਪੈਦਾ ਹੁੰਦੀ ਹੈ ਜੋ ਜਗਤ ਦੇ ਸੁਆਮੀ, ਮਹਾਂਕਾਲ਼ ਭਾਵ ਸ਼ਿਵ ਨਾਲ ਵਿਆਹ ਕਰਨਾ ਚਾਹੁੰਦੀ ਹੈ I

👺 "ਜਗਮਾਤ" ਭਾਵ "ਭਵਾਨੀ" ਨੇ ਦੂਲਹ ਦੇਈ ਨੂੰ ਸਲਾਹ ਦਿੱਤੀ ਕਿ ਉਹ ਰਾਤ ਨੂੰ ਜ਼ਮੀਨ ਉੱਤੇ ਹੀ ਸੌਂ ਜਾਵੇ ਅਤੇ ਇੱਕ ਆਵਾਜ਼ ਆਵੇਗੀ । ਦੂਲਹ ਦੇਈ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਮਹਾਂਕਾਲ਼ ਨੇ ਗੁਪਤ ਆਵਾਜ਼ ਵਿੱਚ ਉਸ ਨੂੰ ਕਿਹਾ ਕਿ ਉਹ ਪਹਿਲਾਂ ਸ੍ਵਾਸਬੀਰਜ ਦੈਂਤ ਨੂੰ ਮਾਰੇ ਤਾਂ ਉਹ ਉਸ ਨਾਲ ਵਿਆਹ ਕਰੇਗਾ । ਦੂਲਹ ਦੇਈ ਨੇ ਯੁੱਧ ਵਿੱਚ ਮੱਦਦ ਲਈ ਮਹਾਂਕਾਲ਼ ਨੂੰ ਬੇਨਤੀ ਕੀਤੀ ਜੋ ਮਹਾਂਕਾਲ਼ ਭਾਵ ਸ਼ਿਵ ਨੇ ਮੰਨ ਲਈ ਅਤੇ ਦੈਂਤ ਰਾਜਾ ਯੁੱਧ ਵਿੱਚ ਮਾਰਿਆ ਦਿੱਤਾ ਗਿਆ ।

✍️ ਚੌਪਈ ਦੇ ਲਿਖਾਰੀ, ਕਵੀ ਸਿਯਾਮ ਦੀ ਕੀਤੀ ਬੇਨਤੀ ਉਸ ਦੇਹ ਧਾਰੀ ਅਤੇ ਮਰ ਚੁੱਕੇ ਮਹਾਂਕਾਲ ਭਾਵ ਸ਼ਿਵ ਅੱਗੇ ਹੈ, ਜਿਸ ਨੇ ਦੂਲਹ ਦੇਈ ਸੁੰਦਰੀ ਦੀ ਦੈਂਤ ਰਾਜੇ ਨੂੰ ਮਾਰਨ ਵਿੱਚ ਮੱਦਦ ਕੀਤੀ ਸੀ ।

ਸਿਯਾਮ ਕਵੀ ਨੇ ਦੂਲਹ ਦੇਈ ਅਤੇ ਸ਼ਿਵ ਦਾ ਵਿਆਹ ਹੁੰਦਾ ਨਹੀਂ ਦਿਖਾਇਆ, ਉਸ ਨੇ ਕੇਵਲ ਜਿੱਤ ਪਿੱਛੋਂ ਵਧਾਈ ਦਾ ਜ਼ਿਕਰ ਹੀ ਕੀਤਾ ਹੈ ।

ਬੰਦ ਨੰਬਰ 375 ਵਿੱਚ ਦੇਹ ਧਾਰੀ ਮਹਾਂਕਾਲ਼ ਨੂੰ ਹੋਈ ਜਿੱਤ ਪਿੱਛੋਂ, ਮਿਲ਼ਦੀ ਵਾਧਾਈ ਦਾ ਜ਼ਿਕਰ ਹੈ, ਕਿਉਂਕਿ ਉਸ ਨੇ ਦੈਂਤ ਰਾਜੇ ਨੂੰ ਮਾਰ ਕੇ ਦੂਲਹ ਦੇਈ ਸੁੰਦਰੀ ਦੀ ਮੱਦਦ ਕੀਤੀ ਹੈ;

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ । ਸਭਹਿਨ ਆਨਿ ਬਧਾਈ ਦਈ ॥ 375 ॥
ਅਖੌਤੀ ਦਸਮ ਗ੍ਰੰਥ, ਪੰਨਾ ੧੩੮੬

ਬੰਦ ਨੰਬਰ 376 ਵਿੱਚ ਦੇਹ ਧਾਰੀ ਮਹਾਂਕਾਲ਼ ਦੀ ਹੋਈ ਜਿੱਤ ਦੇਖ ਕੇ ਉਸ ਦੀ ਸਿਫ਼ਤ ਕੀਤੀ ਗਈ ਹੈ I ਸਿਯਾਮ ਕਵੀ ਨੇ ਵੀ ਖ਼ੁਸ਼ ਹੋ ਕੇ ਦੇਹ ਧਾਰੀ ਮਹਾਂਕਾਲ਼ ਨੂੰ ਗ਼ਰੀਬ ਨਿਵਾਜ਼, ਲੋਗਨ ਕਾ ਰਾਜਾ, ਅਖਲ ਭਵਨ ਦਾ ਸਿਰਜਣਹਾਰਾ, ਦੁਸ਼ਟਨ ਦਾਹ ਲਿਖ ਦਿੱਤਾ ਹੈ ।

👉 ਕਬਿਯੋ ਬਾਚ ਬੇਨਤੀ II ਚੌਪਈ II, 376 ਬੰਦ ਤੋਂ 401 ਤੱਕ ਹੈ I ਸਾਰੇ 404 ਚਰਿਤ੍ਰਾਂ ਵਿੱਚ ਮਹਾਂਕਾਲ਼ ਨੂੰ ਅਸਿਧੁਜ, ਅਸਿਕੇਤ, ਕਾਲ਼, ਖੜਗਧੁਜ, ਖੜਗਾਧੁਜ, ਆਦਿ ਨਾਂਵਾਂ ਨਾਲ਼ ਵੀ ਲਿਖਿਆ ਗਿਆ ਹੈ, ਜਿਨ੍ਹਾਂ ਦੇ ਨਾਮ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਦੇ ਜ਼ਿਕਰ ਨਹੀਂ ਆਇਆ । ਇਹ ਇੱਕ ਦੇਹਧਾਰੀ ਦੇਵਤਾ ਹੈ ਅਤੇ ਸ਼ਿਵ ਜੀ ਦੇ 12 ਜੋਤ੍ਰਿਲਿੰਗਮਾਂ ਵਿੱਚੋਂ ਇੱਕ ਹੈ, ਸਿੱਖਾਂ ਲਈ ਇਹ ਰੱਬ ਨਹੀਂ ਹੈ । ਸਿੱਖ ਕਿਸੇ ਦੇਵੀ-ਦੇਵਤੇ ਨੂੰ ਨਹੀਂ ਮੰਨਦਾ I
ਹੇਠਾਂ ਤੁਸੀਂ ਦੇਹ ਧਾਰੀ ਮਹਾਂਕਾਲ਼ ਦੇ ਵੱਖ-ਵੱਖ ਨਾਂ ਦੇਖ ਸਕਦੇ ਹੋ;

ਅਸਿਧੁਜ ਅਧਿਕ ਕੋਪ ਕਰਿ ਧਾਯੋ। 104।
ਘੇਰਤ ਮਹਾਕਾਲ ਕਹ ਭਏ। 105।
ਯੁੱਧ ਭਈ ਕਾਲੀ ਅਸੁਰਨ ਜਹ। 132।
ਖੜਗਕੇਤ ਅਸ ਕੀਆ ਤਮਾਸ਼ਾ। 247।
ਜੋ ਪੂਜਾ ਅਸਿਕੇਤ ਕੀ ਨਿਤ ਪ੍ਰਤਿ ਕਰੇ ਬਨਾਇ। 366।
ਨਿਰਖਿ ਖੜਗਧੁਜ ਕਾਟਿ ਗਿਰਾਏ। 371।

✍️ ਨੋਟ: ਖੜਗਕੇਤੁ, ਮਹਾਕਾਲ, ਸ਼੍ਰੀ ਅਸਧੁਜ, ਕਾਲਕਾ , ਜਗਮਾਤਾ, ਸ਼੍ਰੀ ਅਸਿਪਾਨ, ਸਾਰੇ ਦੇਵੀ ਦੇਵਤੇ ਅਤੇ ਰਾਖਸ਼ ਹਨ, ਜੋ ਕੋਈ ਯੁੱਧ ਲੜ ਰਹੇ ਹਨ । "ਅਸਿਧੁਜ" ਦਾ ਅਰਥ "ਤਲਵਾਰ ਕਰਣ ਵਾਲੀ" ਹੈ, ਰੱਬ ਨਹੀਂ ।

ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਕਬਿਯੋ ਬਾਚ ਬੇਨਤੀ II ਚੌਪਈ II, ਵਿੱਚ ਹੋਰ ਚਾਰ ਪਉੜੀਆਂ ਵੀ ਦਰਜ਼ ਹਨ I 402ਵੀੰ ਵਿੱਚ ਦੁਰਗਾ ਦੇਵੀ ਦੀ ਉਸਤਤ ਕੀਤੀ ਹੋਈ ਹੈ;

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥26॥ (402)
ਅਖੌਤੀ ਦਸਮ ਗ੍ਰੰਥ ਪੰਨਾ ੧੩੮੮

✍️ ਨੋਟ: ਜਗਮਾਤਾ ਦੁਰਗਾ ਦੇਵੀ ਨੂੰ ਕਿਹਾ ਗਿਆ ਹੈ I

ਅਰਥ: ਮੇਰੇ ਉਤੇ ਜਗਮਾਤਾ (ਚੰਡੀ, ਦੁਰਗਾ,ਪਾਰਵਤੀ) ਨੇ ਕ੍ਰਿਪਾ ਕੀਤੀ ਹੈ ਅਤੇ ਮੈਂ ਸ਼ੁਭ ਗੁਣਾਂ ਨਾਲ ਭਰਪੂਰ ਸੁਭ ਰਾਤਾ ਗ੍ਰੰਥ ਪੂਰਾ ਕੀਤਾ ਹੈ । ਦੁਰਗਾ ਮਾਤਾ ਹੀ ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ, ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ।

ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥
ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27 ॥ (403)
ਅਖੌਤੀ ਦਸਮ ਗ੍ਰੰਥ ਪੰਨਾ ੧੩੮੮

✍️ ਨੋਟ: ਮਹਾਕਾਲ : ਵੱਡਾ ਕਾਲ ਭਾਵ ਸ਼ਿਵ, ਵਿਨਾਸ਼ਕਾਰੀ ਸਰੂਪ ਵਿੱਚ ਸ਼ਿਵ ਜੀ ਦਾ ਇੱਕ ਨਾਂ; ਵੇਖੋ ਸ਼ਿਵ ਹਿੰਦੂ ਮਿਥਿਹਾਸ ਕੋਸ਼ ਪੰਨਾ 398 I

ਅਰਥ: ਜਦ ਸ੍ਰੀ ਅਸਿਧੁਜ ਮੇਰੇ ਤੇ ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ । ਜੋ ਇਸ ਗ੍ਰੰਥ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ । ਉਸ ਨੂੰ ਕੋਈ ਦੁਖ ਵਿਆਪਤ ਨਹੀਂ ਹੋਵੇਗਾ ।

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥
ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥
ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ॥
ਸੰਬਤ ਸਤ੍ਰਹ ਸਹਸ ਭਣਿਜੈ ॥ 28॥404॥
ਅਰਧ ਸਹਸ ਫੁਨਿ ਤੀਨਿ ਕਹਿਜੈ ॥
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥
ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥29॥405॥

️🎯 ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੪॥੭੫੫੫॥ਅਫਜੂੰ॥

📙 ਸਿੱਖ ਰਹਿਤ ਮਰਯਾਦਾ ਵਿੱਚ ਕੋਈ ਵੇਰਵਾ ਨਹੀਂ ਦਿੱਤਾ ਹੋਇਆ ਕਿ ਇਹ ਚੌਪਈ ਕਿਵੇਂ ਅੰਕਿਤ ਕੀਤੀ ਗਈ ਅਤੇ ਇਸ ਦੇ ਲੜੀ ਨੰਬਰ 377 ਤੋਂ 401 ਤੱਕ ਕਿਉਂ ਬਦਲੇ ਗਏ, ਕਿਉਂਕਿ ਗੁੱਟਕਿਆਂ ਵਿੱਚ ਇਨ੍ਹਾਂ ਦਾ ਲੜੀ ਨੰਬਰ 1 ਤੋਂ 25 ਲਿਖਿਆ ਹੋਇਆ ਹੈ I

📗ਨਿਤਨੇਮ ਦੇ ਗੁਟਕਿਆਂ ਵਿੱਚ ਉਪ੍ਰੋਕਿਤ ਚਾਰ ਛੰਦ ਦਰਜ਼ ਨਹੀਂ ਹਨ; ਇਹ ਚਾਰ ਛੰਦ ਕਿਸ ਨੇ ਹਟਾ ਦਿੱਤੇ ਹਨ, ਦਾ ਪਤਾ ਕਰਨ ਦੀ ਲੋੜ੍ਹ ਹੈ I

📍 ਨੋਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ 6 ਜੁਲਾਈ 1973 ਨੂੰ ਪੱਤਰ ਨੰਬਰ 36672 ਰਾਹੀਂ ਇੱਕ ਸਵਾਲ ਦੇ ਜਵਾਬ ਵਿੱਚ ਇਹ ਕਹਿੰਦੀ ਹੈ ਕਿ "ਚਰਿਤ੍ਰੋ ਪਖਯਾਨ" 'ਦਸਮੇਸ਼ ਬਾਣੀ' ਨਹੀਂ । ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ ।

ਉੱਤਰ ਦੇਣ ਵੇਲੇ ਉਸ ਸਮੇਂ ਦੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ, ਗਿਆਨੀ ਚੇਤ ਸਿੰਘ, ਹੈਡ ਗ੍ਰੰਥੀ, ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗਿਆਨੀ ਕਿਰਪਾਲ ਸਿੰਘ ਗ੍ਰੰਥੀ ਹਾਜ਼ਰ ਸਨ ।

👳 ਸਿੱਖੀ ਨੂੰ ਢਾਹ ਲਾਹੁਣ ਵਾਲ਼ੀ ਸੋਚ ਵਾਲ਼ੇ ਪ੍ਰਬੰਧਕਾਂ ਨੇ ਇਹ ਬੰਦ ਸੋਦਰੁ ਦੇ ਪਾਠ ਵਿੱਚ ਸ਼ਾਮਲ ਕਰਕੇ ਗੁਟਕੇ ਛਪਵਾ ਦਿੱਤੇ ਹਨ ਅਤੇ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਨਿੱਤਨੇਮ ਦੀ ਘੋਰ ਉਲੰਘਣਾਂ ਕੀਤੀ ਗਈ ਹੈ ਅਤੇ ਸਿੱਖਾਂ ਨੂੰ ਦੇਹਧਾਰੀ ਦੇਵਤੇ ਦੀ ਪੂਜਾ ਵਲ ਧੱਕਿਆ ਗਿਆ ਹੈ ।

👁️ ਜੇ, ਕਬਿਯੋ ਬਾਚ ਬੇਨਤੀ II ਚੌਪਈ II, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਤਾਂ ਹੇਠ ਦਿੱਤਾ ਅੜਿੱਲ ਅਤੇ ਦੋਹਰਾ ਵੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਵੀ ਤਾਂ ਚਰਿਤ੍ਰੋ ਪਖਯਾਨ ਵਿੱਚ ਹੀ ਦਰਜ਼ ਹਨ I

ਕਬਿਯੋ ਬਾਚ ॥
ਅੜਿੱਲ ॥
ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥
ਘੋਰ ਨਰਕ ਮਹਿਂ ਪਰੈ ਜੁ ਤਾਹਿਂ ਨ ਰਾਵਈ ॥
ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ।
ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥
ਅਖੌਤੀ ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244

️🎯 ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੨॥ਅਫਜੂੰ॥

ਕਬਿਯੋ ਬਾਚ ॥
ਦੋਹਰਾ॥
ਕਾਮਾਤੁਰ ਹ੍ਵੈ ਜੋ ਤਰੁਨਿ ਮੁਹਿ ਭਜਿ ਕਹੈ ਬਨਾਇ ॥
ਤਾਹਿ ਭਜੈ ਜੋ ਨਾਹਿ ਜਨ ਨਰਕ ਪਰੈ ਪੁਨਿ ਜਾਇ ॥੨੨॥
ਅਖੌਤੀ ਦਸਮ ਗ੍ਰੰਥ, ਪੰਨਾ 1159

️🎯 ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਆਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੪॥੪੫੬੨॥ਅਫਜੂੰ॥

☝️ ਅੜਿੱਲ ਅਤੇ ਦੋਹਰਾ ਦੇ ਸੰਖੇਪ ਅਰਥ ਇਹ ਬਣਦੇ ਹਨ ਕਿ ਜੇ ਕਾਮ ਵਿੱਚ ਭਰੀ ਹੋਈ ਜੇ ਕੋਈ ਔਰਤ ਕਿਸੇ ਮਾਰਦ ਕੋਲ ਆਵੇ ਤਾਂ ਜੇ ਉਹ ਮਾਰਦ ਉਸ ਦੀ ਕਾਮਨਾ ਪੂਰੀ ਨਹੀਂ ਕਰਦਾ ਤਾਂ ਉਹ ਨਰਕ ਵਿੱਚ ਜਾਵੇਗਾ I ਹੈ ਨਾ ਇਹ ਅੰਧੇਰ ਗਰਜ਼ੀ ਕਿ ਇਹ ਗੱਲ ਅਖੌਤੀ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੂੰਹੋਂ ਕਢਵਾ ਰਿਹਾ ਹੈ I ਇਨ੍ਹਾਂ ਨੂੰ ਇਹ ਦਸਮ ਪੱਖੀ ਗੁਰਦੁਆਰਿਆਂ ਵਿੱਚ ਕਿਉਂ ਨਹੀਂ ਪੜ੍ਹ ਕੇ ਸੁਣਾਉਂਦੇ ?

ਅੱਜ ਕੱਲ ਸਿਡਨੀ ਅਸਟ੍ਰੇਲੀਆ ਵਿਖੇ, ਗੁਰਦੁਆਰਿਆਂ ਵਿੱਚ ਕਬਿਯੋ ਬਾਚ ਬੇਨਤੀ II ਚੌਪਈ II ਦੇ ਜਾਪੁ ਕਰਵਾਏ ਜਾ ਰਹੇ ਹਨ I ਜਾਗੋ ! ਸਿੱਖੋ ਜਾਗੋ ! ਉਪਰ ਦਿੱਤੇ ਪ੍ਰਮਾਣਾਂ ਨੂੰ ਧਿਆਨ ਵਿੱਚ ਰੱਖ ਕੇ, ਹੁਣ ਸਿੱਖ-ਸੰਗਤਾਂ ਨੇ ਆਪ ਹੀ ਫੈਸਲਾ ਕਰਨਾ ਹੈ ਕਿ ਉਨ੍ਹਾਂ ਅਕਾਲ ਪੁਰਖ ਨੂੰ ਮੰਨਣਾ ਹੈ ਜਾਂ ਦੇਵੀ ਦੇਵਤਿਆਂ ਨੂੰ I

ਵਾਹਿ ਗੁਰੂ ਜੀ ਕਾ ਖਾਲਸਾ ॥
ਵਾਹਿ ਗੁਰੂ ਜੀ ਕੀ ਫ਼ਤਹਿ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top