Share on Facebook

Main News Page

💥 ਅੰਮ੍ਰਿਤਪਾਲ ਸਿੰਘ ਦੇ ਚੋਣਾਂ ਲੜ੍ਹਨ ਦੇ ਮਸਲੇ ਉੱਤੇ ਅਜਮੇਰ ਸਿੰਘ ਦਾ ਕੂਹਣੀ ਮੋੜ U-Turn ↩️
-: ਸੰਪਾਦਕ ਖ਼ਾਲਸਾ ਨਿਊਜ਼
30.04.2024
#KhalsaNews #AjmerSingh #U-turn #AmritpalSingh #KhadoorSahib #Elections2024

⛔ ਅੰਮ੍ਰਿਤਪਾਲ ਸਿੰਘ ਜੋ ਕਿ ਆਪਣੀਆਂ ਫੁਕਰੀਆਂ ਕਰਕੇ ਹੁਣ ਡਿਬਰੂਗੜ ਜੇਲ ਵਿੱਚ ਆਪਣੇ ਸਾਥੀਆਂ ਨਾਲ ਕੈਦ ਹੈ, ਉਸਦੇ ਮਾਪਿਆਂ ਵੱਲੋਂ ਉਸਨੂੰ ਖਡੂਰ ਸਾਹਿਬ ਤੋਂ ਚੋਣ ਲੜਾਉਣ ਦੇ ਫੈਸਲੇ ਉੱਤੇ ਅਜਮੇਰ ਸਿੰਘ ਨੇ ਹੁਣ "ਕੂਹਣੀ ਮੋੜ" (ਯੂ ਟਰਨ) ਕੱਟਿਆ ਹੈ।

✅ ਜਦੋਂ ਖ਼ਾਲਸਾ ਨਿਊਜ਼ ਸਮੇਤ ਹੋਰ ਕੁੱਝ ਕੁ ਜਾਗਦੇ ਹੋਏ ਵੀਰ, ਅੰਮ੍ਰਿਤਪਾਲ ਸਿੰਘ ਦੀਆਂ ਹੁਲੱੜਬਾਜ਼ੀਆਂ ਖਿਲਾਫ ਬੋਲਦੇ ਸੀ, ਤਾਂ ਉਸ ਫੁਕਰਪੁਣੇ ਦੇ ਸਮਰਥਕਾਂ ਵਿੱਚ ਇਹ ਅਜਮੇਰ ਸਿੰਘ ਤੇ ਉਦੋਕੇ ਵਰਗੇ ਲੋਕ ਸੀ, ਤੇ ਹੁਣ ਦੂਜੇ ਪਾਸੇ ਖੜੇ ਨਜ਼ਰ ਆ ਰਹੇ ਹਨ।

☢️ ਜਿਹੜਾ ਅੰਮ੍ਰਿਤਪਾਲ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ, ਉਹ ਭਾਰਤੀ ਸੰਵਿਧਾਨ ਹੇਠ ਕਰਵਾਈ ਜਾਣ ਵਾਲੀਆਂ ਚੋਣਾਂ ਵਿੱਚ ਕਿਸ ਮੂੰਹ ਨਾਲ ਖੜੇਗਾ? ਜੇ ਚੱਲੋ ਜਿੱਤ ਵੀ ਗਿਆ ਤਾਂ ਸੰਵਿਧਾਨ ਦੀ ਸਹੁੰ ਵੀ ਚੁਕਣੀ ਪਵੇਗੀ, ਫਿਰ ਕੀ ਕਰਨਾ? ਫਿਰ ਥੁੱਕ ਕੇ ਚੱਟਣਾ ਪਊ ਕਿ ਨਹੀਂ?❓

💯 ਖ਼ਾਲਸਾ ਨਿਊਜ਼ ਨੇ ਪਿਛਲੇ ਸਮੇਂ ਵਿੱਚ ਵੀ ਕਦੀ ਉਲਾਰ ਬਿਰਤੀ ਨਾਲ ਅੰਮ੍ਰਿਤਪਾਲ ਵਰਗੇ ਕਿਸੇ ਵੀ ਫੁਕਰੇ ਕਿਸਮ ਦੇ ਲੋਕਾਂ ਦੀ ਸਿਫਤ ਨਹੀਂ ਕੀਤੀ, ਸਗੋਂ ਸਮੇਂ ਉੱਤੇ ਸੱਚ ਬੋਲਿਆ ਹੈ, ਜਿਸ ਕਰਕੇ ਗਾਹਲ਼ਾਂ ਦਾ ਸਾਹਮਣਾ ਕਰਨਾ ਰੋਜ਼ਾਨਾ ਆਦਤ ਬਣ ਚੁਕੀ ਹੈ।

✒ ਖ਼ਾਲਸਾ ਨਿਊਜ਼ ਨੇ 🔹 ਗੁਰਦੁਆਰਿਆਂ ਅੰਦਰ ਪਏ ਬੈਂਚ, ਕੁਰਸੀਆਂ ਨੂੰ ਤੋੜ ਕੇ ਸਾੜਨ, 🔹 ਅਜਨਾਲਾ ਥਾਣੇ ਉੱਤੇ ਆਪਣੀ ਨਿਜੀ ਕਾਰਣਾਂ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਵਰਤਣ ਅਤੇ 🔹ਹੋਰ ਬੇਹਿਸਾਬ ਊਲ ਜਲੂਲ ਬਿਆਨਾਂ ਦੀ ਉਸ ਸਮੇਂ ਵਿਰੋਧਤਾ ਕੀਤੀ ਸੀ, ਤੇ ਅੱਜ ਵੀ ਕਰਦੇ ਹਾਂ। ਪਰ ਅਜਮੇਰ ਸਿੰਘ ਵਰਗੇ ਭੰਬਲਭੂਸਾ ਵਿਦਵਾਨ ਸਮੇਂ ਉਤੇ ਸੱਚ ਨਹੀਂ ਬੋਲਦੇ ਤੇ ਵਗਦੇ ਵੇਗ ਨਾਲ ਚਲਦੇ ਹਨ। ਬਚੋ ਐਸੇ ਵਿਦਾਵਾਨਾਂ ਤੇ ਅੰਮ੍ਰਿਤਪਾਲ ਵਰਗੇ ਫੁਕਰਿਆਂ ਤੋਂ।

👇 ਅਜਮੇਰ ਸਿੰਘ ਦੀ ਪੂਰੀ ਵੀਡੀਓ ਦਾ ਲਿੰਕ
https://www.youtube.com/watch?v=AdppoOLjkUY 

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top