Share on Facebook

Main News Page

❌ ਨੰਦਸਰ ਪਖੰਡ ਦਾ ਘਰ -1 🛑
-: ਸੰਪਾਦਕ ਖ਼ਾਲਸਾ ਨਿਊਜ਼
29.03.2024
#KhalsaNews #pakhandisadh #gurjeetsingh #NANDSAR #AntiGurmat

⚠️ ਨੰਦਸਰੀ #ਚਿੱਟੀ #ਸਿਓਂਕ ਗੁਰਜੀਤ ਸਿੰਘ ਦੇ ਆਉਣ 'ਤੇ ਉਸਦੀਆਂ ਚਿੱਟ ਕਪੜੀਆਂ ਭੇਡਾਂ ਤੇ ਹੋਰ ਸਿਓਂਕਾਂ ਨੇ ਉਸਦੀ ਆਮਦ 'ਤੇ ਫੁੱਲਝੜੀ ਵਾਲੀ ਪਿਸਤੌਲ ਚਲਾਈ, ਫੁੱਲ ਵਰਸਾਏ ਤੇ ਗਾਇਆ

👿 ਦੇਵਤਿਆਂ ਨੇ ਪੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ
ਆਖਾਂ ਜੀ ਆਇਆਂ ਨੂੰ
ਆਓ ਬਾਬਾ ਜੀ... ਜੀ ਆਇਆਂ ਨੂੰ
🎃

... ਤੇ ਗਾਉਣ ਵਾਲਿਆਂ ਵਿੱਚ ਉਹੀ "ਨੀਲਾ"... ਚੱਪਣ ਚੱਕ ਕੇ ਮੀਂਹ ਲਿਆਉਣ ਵਾਲਾ "ਜੋਨੀ ਬਾਬਾ" 🙃... ਦੁਰ ਫਿਟੇ ਮੂੰਹ!!!

👳 ਹੁਣ ਤਾਂ ਸਿੱਖ ਕੌਮ ਦੀ ਤ੍ਰਾਸਦੀ ਇਹ ਹੈ ਕਿ ਇਸ ਚਿੱਟੀ ਸਿਓਂਕ ਨੇ ਬਹੁਤਾਤ ਸਿੱਖਾਂ ਨੂੰ ਖੱਸੀ ਕਰ ਦਿੱਤਾ ਹੈ ਤੇ ਬਸ ਹੁਣ ਸਿਰਫ ਉਪਰੀ ਭੇਖ ਹੀ ਰਹਿ ਗਿਆ, ਕੋਈ ਕਿਸੇ ਪੁਰਾਣੇ ਸਾਧ ਦੀ ਭੇਡ, ਤੇ ਕੋਈ ਅਪਗ੍ਰੇਡ ਸਾਧ ਦੀ। ਉਪੱਰੋਂ ਬੜਾ ਦਰਸ਼ਨੀ ਲਿਬਾਸ ਤੇ ਭੇਖ ਪਰ ਅੰਦਰੋਂ "ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥"

👉 ਜਿੰਨਾਂ ਕੋਈ ਪਖੰਡ ਕਰੇ, ਕਰਮਕਾਂਡੀ ਕਰਤੂਤਾਂ ਕਰੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਤੋਂ ਬਾਹਰੀ ਰਚਨਾਵਾਂ, ਗੀਤ ਗਾਵੇ, ਕੋਈ ਹਾਥੀ 'ਚ ਚੜਿਆ ਫਿਰੇ, ਕਦੇ ਦਰੱਖ਼ਤਾਂ ਦੇ ਆਲਿਆਂ 'ਚ ਸਮਾਧੀ ਲਾਵੇ, ਕਦੇ ਕੱਟਿਆਂ ਵਰਗੇ ਸਾਧਾਂ ਨੂੰ ਭੇਡਾਂ ਚੱਕੀ ਫਿਰਨ, ਕਦੇ ਕ੍ਰਿਕਟ ਖੇਡਣ, ਗੱਲ ਕਿ ਜਿੰਨੀਆਂ ਕਰਤੂਤਾਂ ਗੁਰਮਤਿ ਤੋਂ ਵਿਪਰੀਤ ਹੋਣਗੀਆਂ, ਉਨ੍ਹਾਂ ਵੱਡਾ ਸਾਧ, ਤੇ ਉਨੀਂਆਂ ਹੀ "ਮੁੰਨ ਹੋਣ ਨੂੰ ਤਿਆਰ" ਭੇਡਾਂ ਦਾ ਵੱਗ।

☝️ ਪਰ ਜਦੋਂ ਹੀ ਤੁਸੀਂ ਗੁਰਮਤਿ ਦੀ ਗੱਲ ਕੀਤੀ, ਸਿਰਫ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਦੀ ਤੱਤ ਗੁਰਮਤਿ ਅਨੁਸਾਰੀ ਵਿਆਖਿਆ ਕੀਤੀ, ਤੁਸੀਂ ਛੇਕੇ ਜਾਣਾ, ਤੁਹਾਨੂੰ ਨਿੰਦਕ, ਮਿਸ਼ਨਰੀ, ਆਰ.ਐਸ.ਐਸ. ਦੇ ਖਰੀਦੇ ਹੋਇਆਂ ਦੀ ਤੋਹਮਤਾਂ ਲੱਗੀਆਂ ਲਵੋ।

💥 ਬਹੁਤਾਤ 🐑ਭੇਡ ਬਿਰਤੀ ਵਾਲਿਆਂ ਨੇ ਆਖਣਾ ਕਿ ਬਾਬਾ ਨੰਦ ਸਿੰਘ ਨੇ ਤਾਂ ਸਿੱਖੀ ਦਾ ਪ੍ਰਚਾਰ ਕੀਤਾ, ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ.... ❗ਜੇ ਲੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਉਹ ਹੈ ਕਿੱਥੇ, ਪੰਜਾਬ ਵਿੱਚ ਤਾਂ ਕੋਈ ਦਿੱਖਦਾ ਹੀ ਨਹੀਂ, ਸਿਵਾਏ ਰੰਗ ਬਿਰੰਗੀਆਂ ਭੇਡਾਂ ਤੋਂ, ਕੋਈ ਕਿਸੇ ਦੀ ਭੇਡ ਕੋਈ ਕਿਸੇ ਦੀ। ਕੋਈ ਟਾਂਵਾਂ ਹੀ ਗੁਰੂ ਦਾ ਸਿੱਖ ਹੋਵੇਗਾ। ਜੇ ਐਸੇ ਪ੍ਰਚਾਰ ਨਾਲ ਭੇਡਾਂ ਦੇ ਵੱਗ 🐑🐑🐑ਹੀ ਤਿਆਰ ਹੋਣੇ ਤਾਂ ਲਾਹਨਤ ਹੈ ਐਸੇ ਪ੍ਰਚਾਰ 'ਤੇ।

🔥 ਜਾਂ ਹੋਰ ਕੋਈ ਗੱਲ ਦਲੀਲ ਨਾ ਅਹੁੜੇ ਤਾਂ ਤੁਸੀਂ ਆਪਣੇ ਪੇਜ ਦਾ ਨਾਮ "ਖ਼ਾਲਸਾ ਨਿਊਜ਼" ਕਿਉੇਂ ਰੱਖਿਆ? ਤੁਸੀਂ ਤਾਂ ਨਿੰਦਾ ਹੀ ਕਰਦੇ ਹੋ, ਤੁਸੀਂ ਤਾਂ ਸਾਡੇ ਦਸਮ ਗ੍ਰੰਥ ਬਾਰੇ ਮਾੜਾ ਬੋਲਦੇ ਹੋ, ਫਿਰ ਤੁਸੀਂ ਨਿਊਜ਼ ਦੇ ਨਾਲ "ਖ਼ਾਲਸਾ" ਕਿਵੇਂ ਲਾ ਲਿਆ....... ਉਨ੍ਹਾਂ ਭੇਡ ਬਿਰਤੀਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ ਨਾਮ ਤੁਹਾਡੇ ਤੋਂ ਪੁੱਛ ਕੇ ਨਹੀਂ ਰੱਖਣਾ, "ਖ਼ਾਲਸਾ" ਗੁਰੂ ਗ੍ਰੰਥ ਸਾਹਿਬ ਵਿੱਚੋ ਹੀ ਲਿਆ ਹੈ, ਲੱਭ ਲਵੋ, ਅਖੌਤੀ ਦਸਮ ਗ੍ਰੰਥ ਵਿੱਚ ਤਾਂ "ਖ਼ਾਲਸਾ" ਹੈ ਹੀ ਨਹੀਂ।

️🎯 ਚੇਤੇ ਰੱਖੋ! "ਖ਼ਾਲਸਾ ਨਿਊਜ਼" ਦਾ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ "ੴ ... ਤੋਂ ਲੈਕੇ... ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥" ਤੱਕ (ਰਾਗਮਾਲਾ ਗੁਰਬਾਣੀ ਨਹੀਂ) ਵਿੱਚ ਵਿਸ਼ਵਾਸ ਹੈ। ਹੋਰ ਬਾਕੀ ਕੂੜ ਕਬਾੜ ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ), ਸਰਬਲੋਹ ਗ੍ਰੰਥ, ਉਗਰਦੰਤੀ ਗ੍ਰੰਥ, ਸੂਰਜ ਪ੍ਰਕਾਸ਼, ਬਾਲੇ ਵਾਲੀ ਜਨਮ ਸਾਖੀ, ਗੁਰ ਬਿਲਾਸ ਪਾ:6 ਤੇ 10ਵੀਂ ਆਦਿ 'ਚ ਕੋਈ ਵਿਸ਼ਵਾਸ ਨਹੀਂ।

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top