Share on Facebook

Main News Page

⛔ ਅੰਧੀ ਰਯਤਿ ਗਿਆਨ ਵਿਹੂਣੀ ❌
-: ਮਨਪ੍ਰੀਤ ਸਿੰਘ #ਫੈਂਸਰ
27.04.2024
#KhalsaNews #ManpreetSingh #Fencer #Brampton #PakhandiBaba

❎ ਗਿਆਨ ਵਿਹੂਣੇ ਲੋਕ, ਆਪਣੇ ਦੁੱਖਾਂ ਦਰਦਾਂ, ਤਰੱਕੀਆਂ ਦਾ ਨਾ ਹੋਣਾ, ਬਾਬਿਆਂ ਜਾਂ ਰੱਬ 'ਤੇ ਸੁੱਟ ਦਿੰਦੇ ਨੇ। ਗੁਰੂਆਂ ਦੇ ਸੋਹਲੇ ਗਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਮਾਨਸਿਕ ਦੁੱਖ ਸਾਰੇ ਝੱਲੇ ਹਨ, ਤੇ ਨਿੱਤ ਗੁਰੂ ਦੇ ਨਾਮ 'ਤੇ ਚੀਕ ਚਿਹਾੜਾ ਪਾਉਣ ਵਾਲੇ ਜ਼ਰਾ ਜਿਹੀ ਤਕਲੀਫ਼ ਨਾਲ਼ ਕਿਸੇ ਵੀ ਪਾਖੰਡੀ ਅੱਗੇ ਨੱਕ ਰਗੜਨੇ ਸ਼ੁਰੂ ਕਰ ਦਿੰਦੇ ਨੇ।

‼️ ਗਰੀਬੀ ਤੰਗੀ ਤੁਰਸ਼ੀ ਨੂੰ ਲੇਖਾਂ ਦਾ ਦੋਸ਼ ਦੱਸਦੇ ਨੇ ਜਦਕਿ ਇਹ ਵੰਡ ਸਿਰਫ਼ ਜ਼ਮੀਨ 'ਤੇ ਹੋਈ ਹੈ। ਲੋਕ ਇੰਨੇ ਭੋਲ਼ੇ ਹਨ ਉਹ ਸੋਚਦੇ ਨੇ ਮੱਥੇ ਟੇਕਣ ਨਾਲ਼ ਚੌਕੀਆਂ ਭਰਨ ਨਾਲ਼ ਲੇਖ ਉਲਟਾਏ ਜਾ ਸਕਦੇ ਨੇ 😁 ਜਦਕਿ ਜਿਨ੍ਹਾਂ ਨੂੰ ਇਹ ਸਿੱਜਦੇ ਕਰਦੇ ਨੇ ਉਹ ਖੁਦ ਇਹਨਾਂ ਦੇ 100 ਰੁਪਏ ਇਕੱਠੇ ਕਰਕੇ ਐਸ਼ ਕਰਦੇ ਨੇ। ਘੱਟੋ ਘੱਟ ਗੁਰਬਾਣੀ ਦੀ ਇੱਕ ਪੰਕਤੀ ਸਭ ਨੂੰ ਸਿਖ ਲੈਣੀ ਚਾਹੀਦੀ ਹੈ...

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥

ਦੂਜੀ... ✅ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥

🌎 ਸੰਸਾਰ 'ਚ ਦੁੱਖ ਸੁੱਖ ਆਉਂਦੇ ਰਹਿਣੇ ਹਨ, ਜਦੋਂ ਤੱਕ ਜਿਉਂਦੇ ਹਾਂ। ਕਿਸੇ ਪਾਖੰਡੀ ਨੂੰ ਨੱਕ ਰਗੜਨ ਨਾਲੋਂ ਸਮਾਂ ਖਰਾਬ ਕਰਨ ਨਾਲ਼ੋਂ ਖੁਦ ਨਾਲ਼ ਸਮਾਂ ਬਿਤਾਉਣਾ ਜਾਂ ਦੋਸਤਾਂ ਨਾਲ਼ ਸਾਂਝਾ ਕਰਨ 'ਚ ਜ਼ਿਆਦਾ ਫ਼ਾਇਦਾ। ਪਰ ਲੋਕ ਮਾਨਸਿਕ ਤੌਰ 'ਤੇ ਕਮਜ਼ੋਰ ਇੰਨੇ ਹਨ, ਦੁੱਖ ਆਉਣ 'ਤੇ 2 ਇੱਟਾਂ ਨੂੰ ਵੀ ਨਤਮਸਤਕ ਹੋਣ ਬੈਠ ਜਾਂਦੇ ਨੇ।

🤡 ਬਾਬੇ ਸੁਖੀ ਨਹੀਂ ਕਰਦੇ, ਸਗੋਂ ਹੋਰ ਲੁੱਟਦੇ ਨੇ। ਬਾਕੀ ਮਨ 'ਚ ਬਹੁਤ ਵਲਵਲੇ ਹਨ, ਕਦੀ ਫੇਰ ਖਿਲਾਰਾ ਪਾਵਾਂਗੇ।

👉 ਮਾਨਸਿਕ ਤੌਰ 'ਤੇ ਮਜ਼ਬੂਤ ਹੋਵੋ, ਸਿੱਖਿਅਤ ਹੋਵੋ, ਡਰਨਾ ਛੱਡੋ, ਕਿਉਂਕਿ ਅਕਾਲ ਪੁਰਖ ਨਿਰਭਉ ਹੋਣਾ ਸਿਖਾਉਂਦਾ 😁 ਪਰ ਜਨਤਾ ਡਰਾਂ ਨਾਲ਼ ਕੰਬਦੀ ਰਹਿੰਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top