Share on Facebook

Main News Page

❌ ਅਖੇ "ਅਪ੍ਰੈਲ ਮਹੀਨੇ 'ਚ ਕੈਨੇਡਾ 'ਚ ਸ਼ਰਾਬ ਦੇ ਠੇਕੇ ਬੰਦ ਹੁੰਦੇ ਹਨ" ❌
👉 ਭਾਈ ਨਛੱਤਰ ਸਿੰਘ ਭਾਂਬੜੀ ਦੀ ਇਹ ਗੱਲ "ਸਰਾਸਰ ਝੂਠ ਹੈ"।
-: ਸੰਪਾਦਕ ਖ਼ਾਲਸਾ ਨਿਊਜ਼
29.04.2024
#KhalsaNews #LCBO #NachhatarSingh #Bhambri #April #SikhHeritageMonth

📍 ਮਿਸ਼ਨਰੀ ਕਾਲਜਾਂ ਦੇ ਬਹੁਤ ਪ੍ਰਚਾਰਕ ਗੁਰਮਤਿ ਦਾ ਪ੍ਰਚਾਰ ਕਰਦੇ ਹਨ, ਤੇ ਉਨ੍ਹਾਂ ਦੀ ਸਿੱਖੀ ਪ੍ਰਚਾਰ ਖੇਤਰ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਇਨ੍ਹਾਂ ਕਰਕੇ ਸਿੱਖੀ ਖੇਤਰ ਵਿੱਚ ਬਹੁਤ ਨਿਖਾਰ ਵੀ ਆਇਆ ਹੈ।

⚠️ਪਰ ਹੁਣ ਕੁੱਝ ਕੁ ਪ੍ਰਚਾਰਕ ਗੱਪਾਂ 'ਤੇ ਉਤਰ ਆਏ ਹਨ। "ਭਾਈ ਨਛੱਤਰ ਸਿੰਘ ਭਾਂਬੜੀ" ਆਖਦੇ ਹਨ ਕਿ ❗"ਅਪ੍ਰੈਲ ਦੇ ਮਹੀਨੇ ਕੈਨੇਡਾ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿੰਦੇ ਹਨ, 31 ਮਾਰਚ ਨੂੰ ਬੰਦ ਹੋ ਜਾਂਦੇ ਹਨ, ਤੇ 1 ਮਈ ਨੂੰ ਖੁਲਦੇ ਹਨ।"❗ ਭਾਈ ਜੀ ਸਾਨੂੰ ਕੈਨੇਡਾ ਰਹਿੰਦਿਆਂ ਨੂੰ 20 ਸਾਲ ਹੋ ਗਏ, ਅਸੀਂ ਤਾਂ ਕਦੀ ਠੇਕੇ (LCBO) ਬੰਦ ਨਹੀਂ ਦੇਖੇ।

👳 ਅਪ੍ਰੈਲ ਮਹੀਨੇ ਨੂੰ "ਸਿੱਖ ਵਿਰਾਸਤੀ ਮਹੀਨਾ" Sikh Heritage Month ਕਿਹਾ ਜਾਂਦਾ ਹੈ, ਨਾ ਕਿ "ਧਾਰਮਿਕ ਮਹੀਨਾ" Not a Religious Month, ਤੇ ਨਾ ਹੀ ਸ਼ਰਾਬ ਬੰਦ ਹੁੰਦੀ ਹੈ। 🍾LCBO ਸਟੋਰ ਕੁੱਝ ਕੁ ਦਿਨਾਂ ਖਾਸ ਕਰਕੇ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਸ਼ਾਮ 6 ਵਜੇ ਤੋਂ ਦਸੰਬਰ 25 ਪੂਰਾ ਦਿਨ, ਤੇ ਦਸੰਬਰ 26 ਨੂੰ ਖੁਲਦੇ ਹਨ। ਬਾਕੀ ਕੁੱਝ ਸਰਕਾਰੀ ਛੁੱਟੀਆਂ 'ਤੇ ਇੱਕ ਦਿਨ ਬੰਦ ਰਹਿੰਦੇ ਹਨ, ਪਰ ਇੱਕ ਮਹੀਨਾ ਕਦੇ ਵੀ ਬੰਦ ਨਹੀਂ ਹੁੰਦੇ।

🇨🇦 ਕੈਨੇਡਾ ਵਿੱਚ ਤੇ ਖਾਸਕਰ ਕੇ ਓਂਨਟਾਰੀਓ Ontario ਵਿੱਚ LCBO (Liquor Control Board of Ontario) ਸ਼ਰਾਬ ਵੇਚ ਸਕਦਾ ਹੈ। ਉਨ੍ਹਾਂ ਦੀ ਰਿਪੋਰਟ ਅਨੁਸਾਰ ਸਿਰਫ ਓਂਨਟਾਰੀਓ ਵਿੱਚ ਪਿਛਲੇ ਸਾਲ ਅਪ੍ਰੈਲ - ਜੂਨ ਮਹੀਨੇ ਵਿੱਚ 147,000,000 ਬੋਤਲਾਂ, 135,000,000 ਲੀਟਰ ਸ਼ਰਾਬ / ਬੀਅਰ ਵਿੱਕੀਆਂ।

✍️ ਖ਼ਾਲਸਾ ਨਿਊਜ਼ ਸ਼ਰਾਬ ਦੇ ਹੱਕ ਵਿੱਚ ਨਹੀਂ, ਪਰ ਐਵੇਂ ਗੱਪਾਂ ਨਾ ਮਾਰਿਆ ਕਰੋ, ਮਿਸ਼ਨਰੀ ਕਾਲੇਜ ਦੀ ਵੀ ਬਦਨਾਮੀ ਹੁੰਦੀ ਹੈ, ਕਿਉਂਕਿ ਤੁਸੀਂ ਉਥੋਂ ਪੜੇ ਹੋ ਤੇ ਪੜਾਉਂਦੇ ਵੀ ਹੋ। ਪਹਿਲਾਂ ਸਾਧਾਂ ਨੂੰ ਆਖੀਦਾ ਸੀ, ਤੇ ਹੁਣ ਮਿਸ਼ਨਰੀ ਪ੍ਰਚਾਰਕ ਵੀ ਗੱਪਾਂ ਦਾ ਸਹਾਰਾ ਲੈਣ, ਇਹ ਗੱਲ ਚੰਗੀ ਨਹੀਂ। ਪਹਿਲਾਂ ਪਤਾ ਕਰ ਲਿਆ ਕਰੋ, ਫਿਰ ਮੰਚ 'ਤੇ ਬੋਲਿਆ ਕਰੋ।

🙏ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top