Share on Facebook

Main News Page

⚠️ਜੇ ਕੱਲ ਨੂੰ ਸਨਾਤਨੀ ਮੂਰਤੀ ਪੂਜਾ ਗੁਰਦੁਆਰੇ ਵਿੱਚ ਕਰਣ ਦੀ ਇਜਾਜ਼ਤ ਮੰਗਣ ਫਿਰ?❓
-: ਬਲਦੀਪ ਸਿੰਘ ਰਾਮੂੰਵਾਲੀਆ
28.03.2024
#KhalsaNews #BaldeepSingh #Ramoowalia #Namaaz #Gurdwara

ਇਹ ਬਹੁਤ ਗ਼ਲਤ ਹੈ। ਗੁਰਦੁਆਰੇ ਦੀ ਇੱਕ ਮਰਿਆਦਾ ਹੈ ਜਿਸਦੀਆਂ ਸਿੱਧੀਆਂ ਧੱਜੀਆਂ ਉੱਡੀਆਂ ਹਨ। ਅਸਲ 'ਚ ਕਹਿਣਾ ਨਹੀਂ ਚਾਹੀਦਾ ਪਰ ਸੱਚ ਇਹੋ ਹੈ ਅਸੀਂ ਵੀ ਫੁਕਰੇ ਹਾਂ, ਬਾਅਦ 'ਚ ਅੱਖਾਂ ਖੁੱਲਦੀਆਂ।

☝️ ਪਹਿਲਾਂ ਪਹਿਲ ਪ੍ਰਕਰਮਾ 'ਚ ਕਿਸੇ ਟਾਂਵੇ ਟੱਲੇ ਦੀ ਨਮਾਜ਼ ਅਦਾ ਕਰਦਿਆਂ ਦੀ ਵੀਡੀਓ ਸਾਡਿਆਂ ਨੇ ਹੁੱਬ ਹੁੱਬ ਸਾਂਝੀ ਕੀਤੀ ਤੇ ਵੇਖ ਲਵੋ ਇਹ ਵੀ ਸਾਡਿਆਂ ਦੀ ਕਰਤੂਤ ਹੈ ਜੋ ਕਿਸੇ ਗੁਰਦੁਆਰੇ ਦੇ ਅੰਦਰ ਹੁਣ ਨਮਾਜ਼ ਅਦਾ ਕਰਵਾ ਰਹੇ ਹਨ। 👉ਭਲਕੇ ਜੇ ਸਨਾਤਨੀ ਭਾਈ ਇਹੋ ਕਰਮ ਗੁਰੂ ਘਰ ਵਿੱਚ ਕਰਨ ਦੀ ਇਜਾਜ਼ਤ ਮੰਗਣ ਫਿਰ? ਕਿਧਰੇ ਰੋਜ਼ੇ ਖੁਲ੍ਹਵਾਏ ਜਾ ਰਹੇ ਸੀ ਗੁਰੂ ਘਰਾਂ ਵਿੱਚ ਜੇ ਭਲਕੇ ਸਨਾਤਨੀ ਭੈਣਾਂ ਨੇ ਵਰਤ ਖੁਲਵਾਉਣ ਲਈ ਥਾਂ ਮੰਗੀ ਦੇ ਦਿਆਂਗੇ?

🙏 ਗੁਰਮਤਿ ਸਾਨੂੰ ਦੂਸਰੇ ਦੇ ਧਰਮ ਦਾ, ਧਾਰਮਿਕ ਕਿਰਿਆ ਦਾ ਆਦਰ ਕਰਨਾ ਦੱਸਦੀ ਹੈ। ਇਸ ਲਈ ਜੇ ਇਹਨਾਂ ਭਰਾਵਾਂ ਕੋਲ ਮਸਜਿਦ ਨਹੀਂ ਤਾਂ ਇਹ ਜਿਥੋਂ ਜੀ ਵੀਡੀਓ ਹੈ, ਉਥੋਂ ਦੀ ਸੰਗਤ ਮਸਜਿਦ ਬਣਵਾ ਦੇਵੇ, ਬਿਹਤਰ ਹੈ, ਪਰ ਇਹੋ ਜਿਹੀਆਂ ਕਰਤੂਤਾਂ ਕਮੇਟੀਆਂ ਦੁਆਰਾ ਹੋਣੀਆਂ ਮੰਦਭਾਗੀਆਂ ਹਨ। ਵਾਧੂ ਦੀ ਵਾਹ ਵਾਹ ਦੇ ਚੱਕਰਾਂ ਵਿਚ ਮੱਕੂ ਠੱਪਵਾਉਣ ਵਾਲੀ ਗੱਲ ਹੈ।

☪️ ਇਹ ਗੱਲ ਮੁਸਲਿਮ ਵੀਰਾਂ ਨੂੰ ਵੀ ਕਹਾਂਗਾ, ਤੁਸੀਂ ਸਿਆਣੇ ਹੋ, ਮਸਜਿਦ ਅੰਦਰ ਕਦੇ ਵੀ ਸਿੱਖ ਨੂੰ ਪਾਠ ਨਹੀਂ ਕਰਨ ਦੇਓਗੇ, ਇਹ ਦਰੁਸਤ ਵੀ ਹੈ, ਪਰ ਜੇ ਸਾਡੇ ਆਾਲੇ ਕਮਲੇ ਨੇ ਤਾਂ ਤੁਸੀਂ ਹੀ ਯਾਰ ਸਿਆਣੇ ਬਣਕੇ ਦਿਖਾਓ!

✅ ਸਾਡਾ ਸਿਧਾਂਤ ਹੈ "ਤੁਮਕੋ ਤੁਮਾਰਾ ਖ਼ੂਬ, ਹਮਕੋ ਹਮਾਰਾ ਖ਼ੂਬ।"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top