Share on Facebook

Main News Page

⚠️ ਇਓਂ ਬਣਦੀ ਚੌਪਈ ⚠️
-: ਸੰਪਾਦਕ ਖ਼ਾਲਸਾ ਨਿਊਜ਼
27.03.2024
#KhalsaNews #Chaupayi #AvtarSingh #sursingh #bidhichand

⛔ ਅਖੌਤੀ ਦਸਮ ਗ੍ਰੰਥ ਵੀ ਐਸੀ ਹੀ ਚੌਪਈਆਂ ਨਾਲ ਭਰਿਆ ਪਿਆ ਹੈ ਜੋ ਕਿ ਕਵੀ ਸਯਾਮ, ਕਵੀ ਰਾਮ ਤੇ ਕਵੀ ਕਾਲ ਦੀਆਂ ਲਿਖੀਆਂ ਹੋਈਆਂ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ। ਹੁਣ ਐਸੇ ਵਿਹਲੜਾਂ ਦੇ ਚੇਲੇ ਕਵੀ ਬੈਂਕਾ ਨੇ ਇਸ ਅਵਤਾਰ ਸਿਓਂ ਦੀ ਸਿਫਤ ਚ ਇਹ ਚੌਪਈ ਲਿਖੀ ਹੈ।

💥 ਜੇ ਇਹੀ ਕੰਮ ਕਿਸੇ ਹੋਰ ਨੇ ਕੀਤਾ ਹੁੰਦਾ ਇਨ੍ਹਾਂ ਟਟੀਹਰੀ ਵਾਂਙ ਅਸਮਾਨ ਲੱਤਾਂ 'ਤੇ ਹੀ ਚੱਕ ਲੈਣਾ ਸੀ, ਨਾਲ ਲਗਦੇ ਅਖੌਤੀ ਜਥੇਦਾਰਾਂ ਨੇ ਵੀ ਆਪਣੀਆਂ ਬਿੱਲਾਂ ਤੋਂ ਬਾਹਰ ਆ ਜਾਣਾ ਸੀ, ਪਰ ਕਿਉਂਕਿ ਇਹ ਲਾਡਲੀਆਂ ਫੌਜਾਂ ਹਨ, ਇਨ੍ਹਾਂ ਨੂੰ ਤਾਂ ਸਭ ਮੁਆਫ ਹੈ, ਹੁਣ ਸੁਸਰੀ ਵਾਂਙ ਕਿਸੇ ਨੇ ਨਹੀਂ ਕੁਸਕਣਾ। ਕਿਉਂ ਨਹੀਂ?❓

🤡 ਬੰਤਾ ਸਿਓਂ ਵੀ ਇਸੇ ਨਿਹੰਗ ਦਾ ਚੇਲਾ ਹੈ ਜੋ ਬੜੀ ਚੁਸਤੀ ਨਾਲ "ਝੂਠ" ਬੋਲਦਾ ਹੈ ਕਿ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਭਾਈ ਬਿਧੀਚੰਦ ਦਾ ਵਿਆਹ ਹੋਇਆ ਸੀ। ਭਾਈ ਬਿਧੀਚੰਦ ਦੀ ਕੋਈ ਬੰਸ ਨਹੀਂ ਸੀ।

👽 ਬੰਤਾ ਸਿਓਂ ਕਹਿੰਦਾ ਕਿ ਲਾਲਚੰਦ ਭਾਈ ਬਿਧੀਚੰਦ ਦਾ ਬੇਟਾ ਸੀ, ਜਦਕਿ ਅਸਲ ਵਿੱਚ ਲਾਲਚੰਦ ਭਾਈ ਬਿਧੀਚੰਦ ਦੇ ਭਰਾ ਉਧੀਚੰਦ ਦਾ ਬੇਟਾ ਸੀ (ਦੇਖੋ ਮਹਾਨ ਕੋਸ਼ ਪੰਨਾਂ 652)... (ਮਹਾਨ ਕੋਸ਼ Online ਵਿੱਚੋਂ ਵੀ ਤਸਦੀਕ ਕਰ ਸਕਦੇ ਹੋ। https://www.searchgurbani.com/mahan-kosh ਉੱਤੇ ਜਾ ਕੇ "ਬਿਧੀਚੰਦ ਭਾਈ" ਲਿਖੋ, ਜੋ ਹੇਠਾਂ ਲਿਖਿਆ ਹੈ ਤੁਹਾਨੂੰ ਹੂਬਹੂ ਮਿਲ ਜਾਵੇਗਾ)।

📙 ਮਹਾਨ ਕੋਸ਼ ਅਨੁਸਾਰ...
"ਕੀਰਤਪੁਰ ਨਿਵਾਸੀ ਸਾਈਂ ਬੁੱਢਣਸ਼ਾਹ ਅਤੇ ਉਸ ਦੇ ਚੇਲੇ ਸੁੰਦਰਸ਼ਾਹ ਨਾਲ, ਜੋ ਦੇਉਨਗਰ ਦਾ ਵਸਨੀਕ ਸੀ, ਭਾਈ ਬਿਧੀਚੰਦ ਦਾ ਗਾੜ੍ਹਾ ਪ੍ਰੇਮ ਸੀ। ਸੁੰਦਰਸ਼ਾਹ ਨਾਲ ਭਾਈ ਸਾਹਿਬ ਦਾ ਬਚਨ ਸੀ ਕਿ ਅਸੀਂ ਦੋਵੇਂ ਇੱਕ ਸਮੇਂ ਅਤੇ ਇੱਕੇ ਥਾਂ ਸ਼ਰੀਰ ਛੱਡਾਂਗੇ, ਇਸ ਅਨੁਸਾਰ ਭਾਈ ਬਿਧੀਚੰਦ ਅਤੇ ਸਾਂਈਂ ਸੁੰਦਰਸ਼ਾਹ ਦਾ ਭਾਦੋਂ ਸੁਦੀ ੩. ਸੰਮਤ ੧੬੯੫ ਨੂੰ ਦੇਉਨਗਰ ਦੇਹਾਂਤ ਹੋਇਆ। ਦੋਹਾਂ ਦੀ ਸਮਾਧ ਅਤੇ ਕਬਰ ਹੁਣ ਇੱਕੇ ਥਾਂ ਦੇਖੀ ਜਾਂਦੀ ਹੈ. ❗ ਭਾਈ ਬਿਧੀਚੰਦ ਦੇ ਭਾਈ (ਉਧੀਚੰਦ) ਦੇ ਪੁਤ੍ਰ ਲਾਲਚੰਦ❗ ਨੇ ਦੇਉਨਗਰ ਤੋਂ ਰਾਖ ਲਿਆਕੇ ਇੱਕ ਸਮਾਧ ਸੁਰਸਿੰਘ ਵਿੱਚ ਭੀ ਬਣਾ ਦਿੱਤੀ ਹੈ।"

⚠️ ਬਸ ਇਥੋਂ ਹੀ ਇਹ ਸੁਰਸਿੰਘ ਵਾਲਾ ਫਰਜ਼ੀ ਡੇਰਾ ਸ਼ੁਰੂ ਹੋਇਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top