Share on Facebook

Main News Page

🤡 ਰਾਗੀਆਂ ਵੱਲੋਂ ਗਾਈ ਜਾ ਰਹੀ ਕੂੜ੍ਹ ਰਚਨਾ "ਹਮ ਬੈਠੇ ਤੁਮ ਦੇਹੁ ਅਸੀਸਾ॥"❌
-: ਆਤਮਜੀਤ ਸਿੰਘ, ਕਾਨਪੁਰ
27.04.2024
#KhalsaNews #AtamjitSingh #Kanpur #GyaanParbodh #Crap #DG

💥 ਅੱਜ ਕੱਲ ਰਾਗੀਆਂ (ਅਸਲ ਵਿੱਚ ਭਾੜੇ ਦੇ ਕਲਾਕਾਰ) ਵਲੋਂ ਇਕ ਰਚਨਾ ਬੜੇ ਚਾਉ ਨਾਲ ਪੜੀ ਜਾ ਰਹੀ ਹੈ ਤੇ ਸੰਗਤਾਂ ਵੀ ਬੜੇ ਚਾਉ ਨਾਲ ਪੜ੍ਹ ਰਹੀਆਂ ਹਨ...

❌ ਹਮ ਬੈਠੇ ਤੁਮ ਦੇਹੁ ਅਸੀਸਾ ॥ ਤੁਮ ਰਾਜਾ ਰਾਜਨ ਕੇ ਈਸਾ॥❌

☢️ ਹੈਰਾਨਗੀ ਇਸ ਗੱਲ ਦੀ ਹੈ ਕਿ ਉਹਨਾਂ ਪਤਾ ਹੀ ਨਹੀਂ ਉਹ ਕਿਸ ਕੋਲ ਅਸੀਸ ਮੰਗ ਰਹੇ ਹਨ !!!

⚠️ ਅਸਲ ਵਿਚ ਇਹ ਪੰਕਤੀਆਂ ਕਥਿਤ ਦਸਮ ਗ੍ਰੰਥ ਦੇ "ਗਿਆਨ ਪ੍ਰਬੋਧ" ਵਿਚੋਂ ਲਈਆਂ ਗਈਆਂ ਹਨ। 👑 ਜਨਮੇਜਾ ਰਾਜੇ ਨੇ ਮਰਣ ਤੋਂ ਪਹਿਲਾਂ ਆਪਣੇ ਦੋ ਪੁੱਤਰਾਂ ਅਸਮੇਧ ਅਤੇ ਅਸੁਮੇਦ ਵਿੱਚੋਂ ਅਸਮੇਧ ਨੂੰ ਰਾਜਾ ਬਣਾ ਦਿੱਤਾ, ਤੇ ਅਸੁਮੇਦ ਨੂੰ ਮੰਤਰੀ ਤੇ ਅਜੈ ਸਿੰਘ ( ਜੋ ਕਿ ਦਾਸੀ ਪੁੱਤਰ ਸੀ) ਨੂੰ ਸੈਨਾਪਤੀ ਬਣਾਇਆ ਗਿਆ। ⚔ ਬਾਅਦ ਵਿੱਚ ਅਸਮੇਧ ਅਤੇ ਅਸੁਮੇਦ ਵਿੱਚ ਅਣਬਣ ਹੋਣ ਕਰਕੇ ਯੁੱਧ ਹੋਇਆ, ਤੇ ਤੀਸਰੇ ਭਰਾ ਅਜੈ ਸਿੰਘ ਨੇ ਦੋਹਾਂ ਨੂੰ ਕਾਬੂ ਕਰ ਲਿਆ, ਤੇ ਜਿਸ ਨਾਲ ਸਨੌਢੀਏ ਬ੍ਰਾਹਮਣ ਵੱਲੋਂ ਦੂਸਰੇ ਦੋ ਭਰਾਵਾਂ ਦੀ ਜਾਨ ਬਖਸ਼ੀ ਲਈ ਅਜੈ ਸਿੰਘ ਨੂੰ ਅਸੀਸ ਦਿੱਤੀ ਗਈ, ਜੋ ਕਿ ਇਸ ਰਚਨਾ ਦਾ ਆਧਾਰ ਹੈ)

🔺 ਇਸ ਵਿੱਚ ਇਕ ਸਨੌਢੀਆ ਬ੍ਰਾਹਮਣ ਰਾਜਾ ਅਜੈ ਸਿੰਘ ਨੂੰ ਸੰਬੋਧਨ ਹੋ ਕੇ ਅਸੀਸ ਦੇ ਰਿਹਾ ਹੈ ਪੜ੍ਹੋ...

👉 ਚੌਪਈ
ਤਬ ਭੂਪਤ ਤਹ ਦੂਤ ਪਠਾਏ ॥ ਤ੍ਰਿਪਤ ਸਕਲ ਦਿਜ ਕੀਏ ਰਿਝਾਏ ॥
ਅਸਮੇਧ ਅਰੁ ਅਸੁਮੇਦ ਹਾਰਾ ॥ ਭਾਜ ਪਰੇ ਘਰ ਤਾਕ ਤਿਹਾਰਾ ॥
੧॥੨੮੭॥....

👇 ਦਿਜੋ ਬਾਚ
ਮਹਾਰਾਜ ਰਾਜਨ ਕੇ ਰਾਜਾ ॥ ਨਾਇਕ ਅਖਲ ਧਰਣ ਸਿਰ ਤਾਜਾ ॥
ਹਮ ਬੈਠੇ ਤੁਮ ਦੇਹੁ ਅਸੀਸਾ ॥ ਤੁਮ ਰਾਜਾ ਰਾਜਨ ਕੇ ਈਸਾ ॥
੨॥੨੯੨॥

👁️ ਅਰਥ: ਹੇ ਮਹਾਰਾਜ ! ਰਾਜਿਆਂ ਦੇ ਰਾਜੇ ਤੁਸੀਂ ਸਿਰ ਉਤੇ ਤਾਜ ਰੱਖਣ ਵਾਲੇ ਸਾਰਿਆਂ ਦੇ ਸੁਆਮੀ ਹੋ, ਅਸੀਂ ਇਥੇ ਬੈਠੇ ਤੁਹਾਨੂੰ ਅਸੀਸਾਂ ਦੇ ਰਹੇ ਹਾਂ ਕਿ ਤੁਸੀਂ ਰਾਜਿਆਂ ਦੇ ਦੇ ਸੁਆਮੀ ਰਾਜੇ (ਬਣੇ ਰਹੋ)।

☝️ ਇਨ੍ਹਾਂ ਪੰਕਤੀਆਂ ਨੂੰ ਬੜੇ ਚਾਉ ਨਾਲ ਪੜ੍ਹਨ ਵਾਲਿਓ ਇਨ੍ਹਾਂ ਪੰਕਤੀਆਂ ਵਿੱਚ ਨਾ ਤੇ ਅਕਾਲ ਪੁਰਖ ਵਲੋਂ ਤੇ ਨਾ ਗੁਰੂ ਸਾਹਿਬ ਵਲੋਂ ਅਸੀਸ ਮੰਗੀ ਜਾ ਰਹੀ ਹੈ, ਸਗੋਂ ਬ੍ਰਾਹਮਣ ਰਾਜੇ ਨੂੰ ਅਸੀਸਾਂ ਦੇ ਰਿਹਾ ਹੈ, ਭਲਿਓ ਇਨ੍ਹਾਂ ਪੰਕਤੀਆਂ ਨੂੰ ਪੜ੍ਹਨ ਤੋਂ ਪਹਿਲਾਂ ਆਪਣੀ ਮਤ ਵਰਤੋ ਇਹ ਪੰਕਤੀਆਂ ਕਿੱਥੋਂ ਲਈਆਂ ਗਈਆਂ ਹਨ ਤੇ ਅਸੀਂ ਕਿਸ ਕੋਲੋਂ ਅਸੀਸ ਮੰਗ ਰਹੇ ਹੋ ?

🙏 ਭਲਿਓ! ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਹੜੀ ਥੁੜ੍ਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਗੁਰਬਾਣੀ ਨੂੰ ਛੱਡ ਕੇ ਬਾਹਰ ਦੀਆਂ ਕੱਚੀ ਰਚਨਾਵਾਂ ਪੜ੍ਹ ਕੇ ਸੰਗਤ ਨੂੰ ਕੱਚੀ ਰਚਨਾਵਾਂ ਨਾਲ ਜੋੜ ਰਹੇ ਹੋ?

🙏 ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਪੰਨਾਂ 646

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top