Share on Facebook

Main News Page

🤡 ਫੁਕਰਾ ਯੋਗਰਾਜ ਸਪੁੱਤਰ "ਸ਼ਹੀਦ ਬਾਬਾ ਦੀਪ ਸਿੰਘ" ‼️
-: ਸੰਪਾਦਕ ਖ਼ਾਲਸਾ ਨਿਊਜ਼
26.03.2024
#KhalsaNews #BabaDeepSingh #YograjSingh #Fukra #Moosewala

👉 ਇਸ ਫੁਕਰੇ ਯੋਗਰਾਜ ਸਿੰਘ ਨੂੰ ਪਤਾ ਨਹੀਂ ਕਿੱਥੋਂ ਭੁਲੇਖਾ ਪੈ ਗਿਆ ਕਿ ਇਹ ਬਹੁਤ ਵੱਡਾ ਵਿਦਵਾਨ ਹੈ। ਆਪਣੇ ਆਪ ਨੂੰ "ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ" ਆਖਣ ਵਾਲਾ ਸਿਰੇ ਦੇ ਫੁਕਰੇ ਤੋਂ ਅਲਾਵਾ ਕੱਖ ਨਹੀਂ। ਐਸੇ ਫੁਕਰੇ, ਸ਼ਹੀਦਾਂ ਦਾ ਵੀ ਨਾਮ ਬਦਨਾਮ ਕਰਦੇ ਹਨ। ਕੀ ਇਸਦੀ ਸ਼ਕਲ ਤੋਂ ਲਗਦਾ ਕਿ ਇਹ "ਸ਼ਹੀਦ ਬਾਬਾ ਦੀਪ ਸਿੰਘ" ਦਾ ਸਪੁੱਤਰ ਹੈ? ਕੀ ਬਾਬਾ ਦੀਪ ਸਿੰਘ ਐਸੇ ਪੁੱਤ ਨੂੰ ਸਵੀਕਾਰ ਕਰਦੇ? ਜੋ ਮੂੰਹ 'ਚ ਆਇਆ ਬਕ ਦਿੰਦਾ, ਨਾ ਸਿਰ ਨਾ ਪੈਰ।

👁️ ਕੀ ਮੂਸੇਵਾਲਾ ਕੋਈ ਅਵਤਾਰ ਸੀ, ਕਿ ਉਸਦੇ ਜਾਣ ਤੋਂ ਬਾਅਦ ਪੰਜਾਬ ਸੁੰਨਾਂ ਹੋ ਗਿਆ? (ਕਿਸੇ ਦਾ ਜਵਾਨ ਪੁੱਤ ਇਸ ਢੰਗ ਨਾਲ ਮਾਰਿਆ ਜਾਵੇ ਤਾਂ ਦੁੱਖ ਦੀ ਗੱਲ ਹੈ, ਤੇ ਮੂਸੇਵਾਲੇ ਦੇ ਭਰਾ ਦਾ ਜਨਮ ਖੁਸ਼ੀ ਦੀ ਬਾਤ ਹੈ।) 📍 ਕੀ ਦੇਣ ਸੀ ਮੂਸੇਵਾਲੇ ਦੀ ਸਿਵਾਏ ਫੁਕਰਪੁਣੇ, ਹਥਿਆਰਾਂ ਦੀ ਬੇਲੋੜੀ ਨੁਮਾਇਸ਼ ਤੇ ਗੰਦੇ ਇਸ਼ਾਰਿਆਂ ਤੋਂ? ਵੱਡਾ ਬਹਾਦਰ ਜਦੋਂ AK47 ਦਾ ਕੇਸ ਪਿਆ ਤਾਂ ਉਸਨੂੰ ਖਿਡਾਉਣਾ ਬੰਦੂਕ ਆਖੀ ਗਿਆ। ਬੱਲੇ! ਫੁਕਰਿਆਂ ਦੇ ਫੁਕਰੇ ਦਿਵਾਨੇ, ਜਿਹੋ ਜਿਹਾ ਮੂਸੇਵਾਲਾ ਸੀ, ਉਸੇ ਤਰ੍ਹਾਂ ਦਾ ਫੁਕਰਾ ਇਹ ਯੋਗਰਾਜ ਹੈ।

⚠️ ਦੂਜਿਆਂ ਨੂੰ ਸਲਾਹਾਂ ਦੇਣ ਡਿਆਂ, ਇਹਨੂੰ ਬੰਦਾ ਪੁੱਛੇ ਤੂੰ ਛੱਕਿਆ ਅੰਮ੍ਰਿਤ? ਵੈਸੇ ਇਹਦੇ ਵਰਗੇ ਛੱਕ ਵੀ ਲੈਣ ਤਾਂ ਵੀ ਫੁਕਰਪੁਣਾ ਕਿਤੇ ਛੱਡ ਹੋਣਾ, ਸਗੋਂ ਹੋਰ ਵੱਧ ਜਾਣਾ, ਹੋਰ ਵੱਧ ਫੁਕਰੀਆਂ ਮਾਰੂ! ਕਿਉਂਕਿ ਗੁਰਬਾਣੀ ਅੰਮ੍ਰਿਤ ਅੰਦਰ ਨਹੀਂ ਵਸਿਆ, ਤੇ ਸਿਰਫ ਭੇਖ ਧਾਰਣ ਕਰਨਾ ਸਿੱਖੀ ਨਹੀਂ 🔹ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ॥🔹 ਕਿ ਨਹੀਂ?❓

🙏 ਜੀਣ ਦਿਓ ਮੂਸੇਵਾਲੇ ਦੇ ਭਰਾ ਨੂੰ, ਹਾਲੇ ਨਿੱਕੀ ਜਿਹੀ ਜਾਨ ਹੈ, ਕਿਉਂ ਹਰ ਕੋਈ ਬਸ ਮੂਸੇਵਾਲੇ ਦੇ ਘਰ ਦਿਆਂ ਦੇ ਦਵਾਲ਼ੇ ਹੋਇਆ ਫਿਰਦਾ। ਮੂਸੇਵਾਲੇ ਦੇ ਪਿਤਾ ਨੂੰ ਵੀ ਸੋਸ਼ਲ ਮੀਡੀਆ ਦਾ ਖਹਿੜਾ ਛੱਡ ਕੇ ਪਰਿਵਾਰ ਸਮੇਤ ਏਕਾਂਤ ਵਾਸ ਕਰਨਾ ਚਾਹੀਦਾ ਹੈ, ਤਾਂ ਜੋ ਫਾਲਤੂ ਲੋਕਾਂ ਦੀ ਬੇਸਰਿਪੈਰ ਦੀਆਂ ਗੱਲਾਂ ਵੱਲ ਧਿਆਨ ਦਿੱਤੇ ਬਿਨਾਂ ਆਪਣੇ ਇਸ ਪੁੱਤ ਦੀ ਚੰਗੀ ਪਰਵਰਿਸ਼ ਕਰਕੇ ਕੋਈ ਚੱਜ ਦਾ ਇਨਸਾਨ ਬਣਾ ਸਕਣ। ਪਰ ਮੂਸੇਵਾਲੇ ਦੇ ਪਿਓ ਨੂੰ ਵੀ ਭੁੱਸ ਪਿਆ ਹੈ ਖਬਰਾਂ 'ਚ ਰਹਿਣ ਦਾ। ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top