Share on Facebook

Main News Page

ਬਚਿਤ੍ਰ ਨਾਟਕ (ਅਖੌਤੀ ਦਸਮ) ਗ੍ਰੰਥ ਦੇ ਲਿਖਾਰੀ ਸਯਾਮ, ਰਾਮ ਅਤੇ ਕਾਲ ਹਨ, ਨਾ ਕਿ ਗੁਰੂ ਗੋਬਿੰਦ ਸਿੰਘ
-: ਦਵਿੰਦਰ ਸਿੰਘ ਚੰਡੀਗੜ੍ਹ
22.03.2024
#KhalsaNews #DevinderSingh #DasamGranth #DG #Shyam #Ram #Kaal

ਬਚਿਤ੍ਰ ਨਾਟਕ ਦੇ ਲਿਖਾਰੀਆਂ ਦੇ ਜਿੱਥੇ ਜਿੱਥੇ ਨਾਮ ਆਉਂਦੇ ਹਨ, ਉਨ੍ਹਾਂ ਦਾ ਸਾਰਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

* ਸਯਾਮ ਕਵੀ ਦੇ ਨਾਮ
ਮਿਲਿ ਦੇਵ ਅਦੇਵਨ ਸਿੰਧ ਮਥ੍ਯੋ॥ ਕਬਿ ਸਯਾਮ ਕਵਿੱਤਨ ਮੱਧ ਕਥ੍ਯੋ॥ (ਬਚਿਤ੍ਰ ਨਾਟਕ ਪੰਨਾ-160) ਇਸ ਤੋਂ ਅੱਗੇ ਪੰਨਾਂ - 182, 213, 270, 281, 282, 288, 291, 294, 298, 301, 304, 306, 312, 313, 314, 315,316, 317, 318, 319, 321, 322, 323, 324, 325, 326, 327, 328, 329, 330, 331, 332, 333, 334, 336, 337, 339, 340, 341, 342, 343, 346, 347, 349, 350, 352, 353, 354, 356, 357, 361, 366, 371, 372, 373, 374, 379, 380, 381, 382, 383, 385, 387, 388, 390, 392, 403, 404, 405, 407, 409, 413, 414, 425, 428, 431, 434, 436, 437, 438, 440, 443, 444, 446, 449, 451, 452, 453, 456, 457, 460, 461, 465, 467, 469, 471, 472, 476, 478, 480, 482, 484, 485, 486, 487, 488, 489, 492, 493, 495, 497, 498, 499, 500, 501, 502, 503, 504, 505, 506, 507, 508, 512, 515, 516, 518, 519, 521, 522, 523, 524, 526, 527, 528, 529, 531,534, 535, 536, 538, 539, 540, 541, 542, 543, 544, 548, 549, 550, 551, 553, 554, 555, 556, 557, 559, 560, 562, 563, 564, 569, 669, 989, 1138, 1245, 1294, 1355 ਅਤੇ ਅਖ਼ੀਰ ਵਿਚ ਪੰਨਾ-ਅ ਤੇ ਦੇਖੇ ਜਾ ਸਕਦੇ ਹਨ। ਨੋਟ ਕੀਤਾ ਜਾਵੇ ਕਿ ਬਚਿਤ੍ਰ ਨਾਟਕ ਵਿਚ ਸਭ ਤੋਂ ਜ਼ਿਆਦਾ ਨਾਂ "ਕਬਿ ਸਯਾਮ" ਦਾ ਹੀ ਆਉਂਦਾ ਹੈ।

* ਰਾਮ ਕਵੀ ਦੇ ਨਾਮ
ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ॥ (ਬਚਿਤ੍ਰ ਨਾਟਕ ਪੰਨਾ - 408) ਇਸ ਤੋਂ ਅੱਗੇ ਪੰਨਾਂ - 410, 412, 417, 419, 432, 454, 476, 479, 835, 849, 851, 880, 884 'ਤੇ "ਕਬਿ ਰਾਮ" ਦਾ ਨਾਮ ਦੇਖਿਆ ਜਾ ਸਕਦਾ ਹੈ।।

* ਕਾਲ ਕਵੀ ਦੇ ਨਾਮ
ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ॥ (ਬਚਿਤ੍ਰ ਨਾਟਕ ਪੰਨਾ-1087) ਅਤੇ ਪੰਨਾਂ 1 128 'ਤੇ "ਕਬਿ ਕਾਲ" ਦਾ ਨਾਮ ਦੇਖਿਆ ਜਾ ਸਕਦਾ ਹੈ।।

ਬੇਸ਼ੱਕ ਸਯਾਮ, ਰਾਮ ਅਤੇ ਕਾਲ ਕਵੀਆਂ ਨੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿਚ ਆਪ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਰਚਨਾ ਉਨ੍ਹਾਂ ਦੀ ਆਪਣੀ ਲਿਖਤ ਹੈ, ਪਰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ, ਗੁਰ-ਨਿੰਦਕ ਅਤੇ ਇਖ਼ਲਾਕੀ ਪੱਧਰ ਤੋਂ ਗਿਰੇ ਹੋਏ ਲੋਕ, ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਮੂਰਖ ਬਣਾਉਂਦੇ ਆ ਰਹੇ ਹਨ।

ਇਥੇ ਇਹ ਦੱਸਣਾ ਵੀ ਵਾਜਿਜ਼ ਰਹੇਗਾ ਕਿ ਜਿਹੜੀਆਂ 32 ਹੱਥ ਲਿਖਤ ਬੀੜਾਂ ਤੋਂ ਮੌਜੂਦਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਹੇਠ ਲਿਖੀਆਂ 8 ਰਚਨਾਵਾਂ ਕੱਢ ਦਿੱਤੀਆਂ ਗਈਆਂ ਸਨ, ਜਿਨ੍ਹਾਂ ਬਾਰੇ ਇਸ ਅਖੌਤੀ ਸੋਧਕ ਕਮੇਟੀ ਨੂੰ ਸ਼ੱਕ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਨਹੀਂ ਹਨ। ਜੇ ਦਸਮ ਗ੍ਰੰਥ ਗੁਰੂ ਸਾਹਿਬ ਨੇ ਆਪ ਲਿਖਿਆ ਸੀ ਤੇ ਫਿਰ ਇਨ੍ਹਾਂ 8 ਰਚਨਾਵਾਂ (ਬਾਣੀਆਂ) ਨੂੰ ਕੱਢਣ ਦਾ ਅਧਿਕਾਰ ਸੋਧਕ ਕਮੇਟੀ ਨੂੰ ਕਿਵੇਂ ਮਿਲ ਗਿਆ? ਸਾਡੀ ਖੋਜ ਮੁਤਬਿਕ ਇਨ੍ਹਾਂ ਲੋਕਾਂ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਤਕਰੀਬਨ ਉਤਨੇ ਕੁ ਪੰਨਿਆਂ ਦਾ ਗ੍ਰੰਥ ਬਣਾਉਣਾ ਸੀ, ਜਦੋਂ ਗ੍ਰੰਥ ਵੱਡਾ ਹੋ ਰਿਹਾ ਸੀ ਤਾਂ ਇਨ੍ਹਾਂ ਨੇ ਇੱਹ 8 ਰਚਨਾਵਾਂ ਨਕਲੀ ਕਹਿ ਕੇ ਵਿਚੋਂ ਕੱਢ ਦਿੱਤੀਆਂ। ਇਹ ਰਚਨਾਵਾਂ ਸਨ:

1. ਸੰਸਾਹਰ ਸੁਖਮਨਾ
2. ਵਾਰ ਮਾਲਕੌਸ
3. ਵਾਰ ਭਗੌਤੀ (ਇਹ ਹੁਣ ਦੇ ਦਸਮ ਗ੍ਰੰਥ ਦੀ ਵਾਰ ਦੁਰਗਾ ਤੋਂ ਵੱਖਰੀ ਹੈ)
4. ਸ੍ਰੀ ਭਗਵਤ ਗੀਤਾ, ਭਾਖਾ ਸ੍ਰੀ ਗੋਬਿੰਦ ਸਿੰਘ ਕ੍ਰਿਤ
5. ਰਾਗ ਆਸਾ ਤੇ ਰਾਗ ਸੋਰਠ ਪਾਤਸ਼ਾਹੀ ਦਸਵੀਂ
6. ਅਸਫੋਟਕ ਕਬਿਤ (ਇਹ ਕਬਿਤ, ਪੰਜਾਬੀ ਯੂਨੀਵਰਸਿਟੀ ਵਲੋਂ ਰਣਧੀਰ ਸਿੰਘ ਦੇ ਸੰਪਾਦਿਤ ਦਸਮ ਗ੍ਰੰਥ ਵਿੱਚ ਹੁਣ ਵੀ ਮੌਜੂਦ ਹਨ)
7. ਮਾਝ ਪਾਤਸ਼ਾਹੀ ਦਸਵੀਂ
8. ਛੱਕਾ ਭਗੌਤੀ ਜੀ ਕਾ

ਇਸ ਤੋਂ ਇਲਾਵਾ ਜਿਨ੍ਹਾਂ 32 ਬੀੜਾਂ ਨੂੰ ਸੋਧ ਕੇ 1897 ਵਿੱਚ ਦਸਮ ਗ੍ਰੰਥ ਬਣਾਇਆ ਗਿਆ ਸੀ, ਉਨ੍ਹਾਂ ਵਿਚੋਂ ਛਾਪੇ ਵਾਲੀਆਂ 4 ਪ੍ਰਮੁੱਖ ਬੀੜਾਂ ਵਿੱਚ ਵੀ ਵੱਖ-ਵੱਖ ਬਾਣੀਆਂ ਹਨ। ਜਿਵੇਂ ਭਾਈ ਮਨੀ ਸਿੰਘ ਜੀ ਦੀ ਕਹੀ ਜਾਂਦੀ ਬੀੜ ਵਿੱਚ 15 ਬਾਣੀਆਂ (ਰਚਨਾਵਾਂ) ਹਨ, ਮੋਤੀ ਬਾਗ ਵਾਲੀ ਬੀੜ ਵਿੱਚ 19 ਬਾਣੀਆਂ ਹਨ, ਸੰਗਰੂਰ ਵਾਲੀ ਬੀੜ ਵਿੱਚ ਵੀ 19 ਬਾਣੀਆਂ ਹਨ ਅਤੇ ਪਟਨਾ ਸਾਹਿਬ ਵਾਲੀ ਬੀੜ ਵਿੱਚ 22 ਬਾਣੀਆਂ ਹਨ। ਜੇ ਦਸਮ ਗ੍ਰੰਥ ਗੁਰੂ ਸਾਹਿਬ ਨੇ ਆਪ ਲਿਖਿਆ ਤੇ ਆਪ ਸੰਪਾਦਿਤ ਕੀਤਾ, ਆਪ ਬੀੜ ਬਣਾਈ, ਆਪ ਗ੍ਰੰਥ ਦੀ ਸਮਾਪਤੀ ਕੀਤੀ, ਜਿਸ ਤਰ੍ਹਾਂ ਕਿ ਕੁੱਝ ਲੋਕਾਂ ਵਲੋਂ ਦਾਅਵਾ ਕੀਤਾ ਜਾਂਦਾ ਹੈ, ਫਿਰ ਵੱਖ-ਵੱਖ ਬੀੜਾਂ (ਗ੍ਰੰਥਾਂ) ਵਿੱਚ ਵੱਖ-ਵੱਖ ਬਾਣੀਆਂ ਕਿਸ ਤਰ੍ਹਾਂ ਹੋ ਗਈਆਂ? ਫਿਰ ਉਨ੍ਹਾਂ ਵੱਖ-ਵੱਖ ਗ੍ਰੰਥਾਂ ਵਿਚੋਂ 8 ਉਪਰ ਦੱਸੀਆਂ ਬਾਣੀਆਂ ਕਿਸ ਪੈਮਾਨੇ ਨੂੰ ਆਧਾਰ ਬਣਾ ਕੇ ਕੱਢੀਆਂ ਗਈਆਂ? ਸੋਧਕ ਕਮੇਟੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਸੋਧਣ ਦਾ ਤੇ ਬੀੜਾਂ ਵਿਚੋਂ ਬਾਣੀਆਂ ਕੱਢਣ ਦਾ ਅਧਿਕਾਰ ਕਿਸਨੇ ਤੇ ਕਦੋਂ ਦਿੱਤਾ ਸੀ? ਕੀ ਅਖੌਤੀ ਸੋਧਕ ਕਮੇਟੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ (?) ਨੂੰ ਸੋਧਣ ਦਾ ਅਧਿਕਾਰ ਰੱਖਦੀ ਸੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top