Share on Facebook

Main News Page

💥 ਅਖੌਤੀ ਨਿਹੰਗ ਸ਼ੇਰ ਸਿੰਘ ਦੇ "ਰਾਧੇ ਬਾਬਾ" ਦੀ ਕਰਤੂਤ 💥
-: ਸੰਪਾਦਕ ਖ਼ਾਲਸਾ ਨਿਊਜ਼
22.04.2024
#KhalsaNews #Pakhandi #Parmanand #ParmanandJiMaharaj #GuruNanak #Photo #Nihang #SherSingh

⚠️ ਜਦੋਂ ਵੀ ਕੋਈ ਸਿੱਖ ਅਖਵਾਉਣ ਵਾਲਿਆਂ ਨੂੰ ਅਕਲ ਦੀ ਗੱਲ ਦੱਸੇ, ਅਕਲ ਵਰਤਣ ਨੂੰ ਕਹੇ, ਤੱਤ ਗੁਰਮਤਿ ਦੀ ਗੱਲ ਕਰੇ ਤਾਂ ਇਹ ਲੋਕ ਪੁੱਠੀ ਕੁਹਾੜੀ ਵਾਂਙ ਪੈਂਦੇ ਨੇ, ਪਰ ਜਦੋਂ ਸੱਚ ਸਾਹਮਣੇ ਆਉਂਧਾ ਫਿਰ ਮੂੰਹ ਲੁਕੌਣ ਨੂੰ ਥਾਂ ਭਾਲਦੇ। ਐਸਾ ਕੋਈ ਪਹਿਲੀ ਵਾਰ ਨਹੀਂ ਹੋਇਆ, ਪਰ ਆਪਣੀ ਗ਼ਲਤੀਆਂ ਤੋਂ ਨਾ ਸਿੱਖਣਾ, ਅਜੋਕੇ ਸਿੱਖ ਅਖਵਉਣ ਵਾਲਿਆਂ ਦੀ ਫਿਤਰਤ ਬਣ ਚੁਕੀ ਹੈ।

ਖ਼ਾਲਸਾ ਨਿਊਜ਼ ਨੇ 19 ਦਸੰਬਰ 2023 ਨੂੰ ਪਖੰਡੀ ਸਾਧ ਪਰਮਾਨੰਦ ਬਾਰੇ ਸਿੱਖਾਂ ਨੂੰ ਸੁਚੇਤ ਕੀਤਾ ਸੀ ਕਿ ❎ਸਵਾਮੀ ਪਰਮਾਨੰਦ ਤੋਂ ਸਾਵਧਾਨ ਰਹੋ! ਤੁਹਾਨੂੰ ਫੂਕ ਛਕਾ ਰਿਹਾ ਹੈ ⚠️ 🔥 ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤਹਉ ਰੇ ਭਾਈ॥💥

🐍ਸਵਾਮੀ ਪਰਮਾਨੰਦ ਅੱਜਕਲ ਸਿੱਖਾਂ ‘ਚ ਬਹੁਤ ਮਕਬੂਲ ਹੋ ਰਿਹਾ ਹੈ, ਕਾਰਣ ਹੈ ਸਿੱਖਾਂ ਦੀ ਉਸਤਤਿ ਦੂਜੇ ਲਫਜ਼ਾਂ ’ਚ ‘ਫੂਕ’ ਛਕਾ ਰਿਹਾ ਹੈ, ਤੇ ਕਥਿਤ ਸਿੱਖ ਫੂਕ ਛੱਕ ਕੇ ਬਹੁਤ ਖੁਸ਼ ਹੁੰਦੇ ਹਨ। ਫਿਰ ਇਹ ਸਭ ਕੁੱਝ ਭੁਲਾ ਕੇ ਕਿਸੇ ਦੇ ਵੀ ਪਿੱਛੇ ਹੋ ਤੁਰਦੇ ਹਨ, ਕਿਉਂਕਿ ਇਨ੍ਹਾਂ ਨੂੰ ਆਪਣੇ ਗੁਰੂ ‘ਤੇ ਭੋਰਾ ਵੀ ਭਰੋਸਾ ਨਹੀਂ, ਤੇ ਹਰ ਵਾਰੀ ਉਹੀ ਗ਼ਲਤੀ ਦੁਹਰਾਉਂਦੇ ਹਨ।

ਪਰ ਬਹੁਤਾਤ ਲੋਕਾਂ ਨੇ ਖ਼ਾਲਸਾ ਨਿਊਜ਼ ਨੂੰ ਉਸ ਦਿਨ ਗਾਹਲ਼ਾਂ ਹੀ ਕੱਢੀਆਂ। ਫਿਰ ਜਦੋਂ ਅਖੌਤੀ ਨਿਹੰਗ ਸ਼ੇਰ ਸਿੰਘ ਇਸ ਸਾਧ ਕੋਲ ਗਿਆ ਤੇ ਮੱਥਾ ਟੇਕਿਆ ਉਸ ਦਿਨ ਵੀ ਖ਼ਾਲਸਾ ਨਿਊਜ਼ ਨੇ ਪੋਸਟ ਪਾਈ ਸੀ,ਉਸ ਦਿਨ ਥੋੜੇ ਜਿਹੇ ਲੋਕ ਜਾਗੇ ਸੀ, ਪਰ ਹਾਲੇ ਬਹੁਤੀ ਭੇਡ ਬਿਰਤੀ ਲੋਕ ਗਾਹਲ਼ਾਂ ਕੱਢਣ ਵਿੱਚ ਹੀ ਮਸਤ ਸੀ।

❌ ਹੁਣ ਇਸ ਸਾਧ ਨੇ ਐਸੇ ਭੇਡ ਬਿਰਤੀ ਲੋਕਾਂ ਲਈ ਤੋਹਫਾ ਦਿੱਤਾ ਹੈ ਕਿ ਕਿਸ ਤਰ੍ਹਾਂ ਇਕ ਮਨਘੜਤ ਤਸਵੀਰ ਜਿਸਨੂੰ ਉਹ ਗੁਰੂ ਨਾਨਕ ਸਾਹਿਬ ਦੀ ਤਸਵੀਰ ਮੰਨਦਾ ਹੈ, ਉਸ ਨੂੰ ਉਹ ਤਿਲਕ ਲਗਾ ਰਿਹਾ ਹੈ, ਫੁੱਲ ਸੁੱਟ ਰਿਹਾ ਹੈ। ਹੁਣ ਜਾਓ ਭੇਡ ਬਿਰਤੀ ਲੋਕੋ ਤੁਸੀਂ ਵੀ ਆਪਣੀ ਹਾਜ਼ਰੀ ਲਵਾ ਲਵੋ, ਕਿਤੇ ਪਿੱਛੇ ਨਾ ਰਹਿ ਜਾਇਓ, ਨਾਲੇ ਸ਼ੇਰ ਸਿੰਘ ਦਾ ਮੂੰਹ ਕਾਲਾ ਕਰਕੇ ਲੈ ਜਾਇਓ।

🙏 ਵੈਸੇ ਤਾਂ ਗੁਰਬਾਣੀ ਵਿੱਚ ਐਸੇ ਸਾਧਾਂ, ਭੇਡ ਬਿਰਤੀ ਲੋਕਾਂ, ਤੇ ਐਸੀ ਗੁਰਮਤਿ ਵਿਰੋਧੀ ਕਾਰਵਾਈਆਂ ਲਈ ਗੁਰਬਾਣੀ ਦੀ ਸੇਧ ਮੌਜੂਦ ਹੈ, ਪਰ ਕੀ ਲੋਕਾਂ ਨੇ ਗੁਰਬਾਣੀ ਪੜ੍ਹਨੀ, ਸਮਝਣੀ ਹੈ? ਬਸ ਮੱਥੇ ਟੇਕੀ ਜਾਓ, ਧੂਪ, ਦੀਪਮਾਲਾ, ਡੰਡਓਤ ਕਰੀ ਜਾਓ, ਲੰਗਰ ਛਕੋ, ਗੋਗੜਾਂ 'ਤੇ ਹੱਥ ਫੇਰੋ, ਭਾੜੇ ਕਿਰਾਏ 'ਤੇ ਪਾਠ ਕਰਾਓ, ਜਲੂਸ ਕੱਢੋ... ਬਸ ਹੋ ਗਈ ਸਿੱਖੀ ਪੂਰੀ। ਨਹੀਂ?❓

👳 ਸਿੱਖ ਅਖਵਾਉੇਣ ਵਾਲਿਆਂ ਦਾ ਗੁਰਮਤਿ, ਗਿਆਨ, ਬਿਬੇਕ, ਅਕਲ ਨਾਲ ੩੬ ਦਾ ਆਂਕੜਾ ਹੈ, ਤੇ ਸੁਧਾਰ ਦੀ ਕੋਈ ਆਸ ਨਹੀਂ, ਹਰ ਵਾਰ ਪੱਥਰ ਚੱਟ ਕੇ ਹੀ ਮੁੜਨ ਦੀ ਆਦਤ ਜੁ ਪੈ ਚੁਕੀ ਹੈ। ਕਿ ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top