Share on Facebook

Main News Page

ਚਮਕੀਲੇ ਤੇ ਮੂਸੇਵਾਲੇ ਵੱਲੋਂ ਪਰੋਸੀ "ਲੱਚਰਤਾ" ❌
-: ਮਨਪ੍ਰੀਤ ਸਿੰਘ ਫੈਂਸਰ
13.03.2024
#KhalsaNews #Fencer #ManpreetSingh #chamkila #moosewala

💞 ਚਮਕੀਲਾ ਬਹੁਤ ਕਮਜ਼ੋਰ ਧਿਰ ਹੈ, ਜਿਸ 'ਤੇ ਬੋਲਣਾ ਲਿਖਣਾ ਬਹੁਤ ਅਸਾਨ ਹੈ, ਸਮਾਜ 'ਚ ਜ਼ਿਆਦਾਤਰ ਲੋਕ ਉਸਨੂੰ ਨਫਰਤ ਕਰਦੇ ਨੇ (ਗੱਲਾਂ ਗੱਲਾਂ 'ਚ)।

🔫 ਮੂਸੇਵਾਲਾ ਇਸ ਸਮੇਂ ਤਕੜੀਆਂ ਧਿਰਾਂ ਦਾ ਆਦਰਸ਼ ਹੈ, ਉਸਦੇ ਗੀਤਾਂ ਦਾ ਵਿਸ਼ਲੇਸ਼ਣ ਕਰਨ ਨੂੰ ਕੋਈ ਹੱਥ ਨਹੀਂ ਪਾਉਂਦਾ, ਕਿਉਂਕਿ ਉਹ ਬਹੁਤਾਤ ਲੋਕਾਂ ਦੀ ਨਰਾਜ਼ਗੀ ਝੱਲਣ ਵਾਲਾ ਕੰਮ ਹੋਊ। ਚਮਕੀਲੇ ਨੇ ਲੱਚਰ ਗਾਇਆ, ਮੂਸੇਵਾਲੇ ਨੇ ਹਥਿਆਰਾਂ 'ਤੇ... "ਲੱਚਰਤਾ" ਦੋਂਵੇਂ ਤਰ੍ਹਾਂ ਦੀ ਹੀ ☠️"ਖਤਰਨਾਕ" ☠️ ਹੈ।

💣 ਮੂਸੇਵਾਲੇ ਨੇ ਜੋ ਪਰੋਸਿਆ ਉਹ ਉਸਦਾ ਸ਼ਿਕਾਰ ਹੋਇਆ, ਚਮਕੀਲੇ ਅਖੌਤੀ ਆਦਰਸ਼ਵਾਦੀਆਂ ਦੇ ਉਲਟ ਹੈ। ਤੇ ਅਖੌਤੀ ਆਦਰਸ਼ਵਾਦੀ ਪ੍ਰਜਾਤੀ ਬਹੁਗਿਣਤੀ ਹੈ। ਸੋ, ਚਮਕੀਲੇ ਤੇ ਲਿਖਣਾ ਬੋਲਣਾ ਬਹੁਤ ਅਸਾਨ ਹੈ, ਕਿਉਂਕਿ ਉਹ ਮਜ਼ਦੂਰਾਂ ਵਿੱਚੋਂ ਸੀ।
#ਫੈਂਸਰ
======================
️🎯 ਟਿੱਪਣੀ: ✍️ ਸੰਪਾਦਕ ਖ਼ਾਲਸਾ ਨਿਊਜ਼

👉 ਗਿਆਤ ਰਹੇ ਕਿ "ਖ਼ਾਲਸਾ ਨਿਊਜ਼" ਨਾ ਤਾਂ ❗ਚਮਕੀਲੇ❗ ਨੂੰ ਪਸੰਦ ਕਰਦੀ ਹੈ, ਤੇ ਨਾ ਹੀ ❗ਮੂਸੇਵਾਲੇ❗ ਨੂੰ। ਦੋਹਾਂ ਨੇ ਹੀ ਆਪਣੇ ਆਪਣੇ ਸਮੇਂ ਵਿੱਚ 💩"ਚੋਖਾ ਗੰਦ" ਪਾਇਆ, ਜਿਸਦੀ ਸਜ਼ਾ ਉਨ੍ਹਾਂ ਨੂੰ ਮਿਲ ਗਈ। ਖ਼ਾਲਸਾ ਨਿਊਜ਼ ਨੇ ਮੂਸੇਵਾਲੇ ਦੇ ਜੀਉਂਦੇ ਜੀਅ ਵੀ ਉਸਦੇ ਪਾਏ ਗੰਦ ਦਾ ਵਿਰੋਧ ਕੀਤਾ ਸੀ।

☝️ ਮਨਪ੍ਰੀਤ ਸਿੰਘ ਫੈਂਸਰ ਦੀ ਇਹ ਛੋਟੀ ਜਿਹੀ ਲਿਖਤ ਬਹੁਤ ਸਾਰਥਕ ਤੇ ਸਟੀਕ ਹੈ। ਇਹ ਪੋਸਟ ਚਮਕੀਲੇ ਤੇ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੇ ਸੰਘ ਹੇਠੋਂ ਉਤਰਨ ਵਾਲੀ ਨਹੀਂ ਹੈ, ਉਹ ਦੂਰੀ ਬਣਾ ਕੇ ਹੀ ਰੱਖਣ, ਕਿਉਂਕਿ ਸੱਚ ਸੁਣਨਾ ਪੜ੍ਹਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।

👀 ਕਈਆਂ ਨੇ ਕਹਿਣਾ ਜੀ "ਚਮਕੀਲੇ" ਨੇ ਵੀ ਕਈ ਗਾਣੇ ਚੰਗੇ ਗਾਏ, ਕਈਆਂ ਨੇ ਕਹਿਣਾ "ਮੂਸੇਵਾਲੇ" ਨੇ 295 ਤੇ SYL ਗਾਇਆ... ਉਨ੍ਹਾਂ ਅੰਧ ਭਗਤਾਂ ਲਈ ਸਿਰਫ ਗੁਰਬਾਣੀ ਦੀ ਇਹ ਤੁੱਕ ਹੀ ਬਹੁਤ ਹੈ ਕਿ "ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ॥" ਜਿਹੜਾ ਗੰਦ ਇਨ੍ਹਾਂ ਦੋਹਾਂ ਨੇ ਆਪਣੇ ਗੀਤਾ ਰਾਹੀਂ ਪਾਇਆ, ਉਹ ਦੋ ਕੁ ਚੰਗੇ ਗਾਣੇ ਗਾਕੇ ਸਾਫ ਹੋਣ ਵਾਲਾ ਨਹੀਂ।

🙏ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top